ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਰੂਸੀ ਸੈਨਿਕਾਂ ਦੇ ਪਰਿਵਾਰਾਂ ਨੂੰ ਭਾਵੁਕ ਅਪੀਲ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ। ਜ਼ੇਲੇਂਸਕੀ ਨੇ ਸੈਨਿਕਾਂ ਦੀਆਂ ਮਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤਰਾਂ ਨੂੰ ਯੂਕਰੇਨ ਵਿੱਚ ਜੰਗ ਵਿੱਚ ਨਾ ਭੇਜਣ। ਜ਼ੇਲੇਂਸਕੀ ਨੇ ਕਿਹਾ, “ਮੈਂ ਇੱਕ ਵਾਰ ਫਿਰ ਰੂਸੀ ਮਾਵਾਂ, ਖਾਸ ਕਰਕੇ ਸੈਨਿਕਾਂ ਦੀਆਂ ਮਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਕਿਸੇ ਹੋਰ ਦੇਸ਼ ਵਿੱਚ ਯੁੱਧ ਲਈ ਨਾ ਭੇਜਣ। ਪਤਾ ਕਰੋ ਕਿ ਤੁਹਾਡਾ ਪੁੱਤਰ ਕਿੱਥੇ ਹੈ। ਜੇ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਹੈ ਕਿ ਤੁਹਾਡੇ ਪੁੱਤਰ ਨੂੰ ਯੂਕਰੇਨ ਦੇ ਵਿਰੁੱਧ ਜੰਗ ਲਈ ਭੇਜਿਆ ਜਾ ਸਕਦਾ ਹੈ ਤਾਂ ਤੁਰੰਤ ਕਾਰਵਾਈ ਕਰੋ ਤਾਂ ਜੋ ਉਹ ਮਾਰਿਆ ਜਾਂ ਫੜਿਆ ਨਾ ਜਾਵੇ।

 

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, “ਯੂਕਰੇਨ ਕਦੇ ਵੀ ਇਸ ਭਿਆਨਕ ਯੁੱਧ ਨੂੰ ਨਹੀਂ ਚਾਹੁੰਦਾ ਸੀ ਅਤੇ ਯੂਕਰੇਨ ਅਜਿਹਾ ਨਹੀਂ ਚਾਹੁੰਦਾ ਪਰ ਉਹ ਜਿੰਨਾ ਜ਼ਰੂਰੀ ਹੋਵੇਗਾ ਬਚਾਅ ਕਰੇਗਾ। ਬੁੱਧਵਾਰ ਨੂੰ ਪਹਿਲੀ ਵਾਰ ਰੂਸ ਨੇ ਮੰਨਿਆ ਕਿ ਉਸਦੇ ਬਹੁਤ ਸਾਰੇ ਸੈਨਿਕਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਰੂਸ ਨੇ ਇਹ ਜਾਣਕਾਰੀ ਦੇਸ਼ ਦੀਆਂ ਕਈ ਔਰਤਾਂ ਦੇ ਸੋਸ਼ਲ ਨੈਟਵਰਕਸ 'ਤੇ ਰਿਪੋਰਟ ਕਰਨ ਤੋਂ ਬਾਅਦ ਦਿੱਤੀ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਯੂਕਰੇਨ ਭੇਜਿਆ ਜਾ ਰਿਹਾ ਹੈ। ਯੂਕਰੇਨ ਨੇ ਪਿਛਲੇ ਹਫਤੇ ਰੂਸੀ ਸੈਨਿਕਾਂ ਦੀਆਂ ਮਾਵਾਂ ਨੂੰ ਆਪਣੇ ਖੇਤਰ 'ਚ ਆਉਣ ਅਤੇ ਆਪਣੇ ਬੱਚਿਆਂ ਨੂੰ ਲਿਜਾਣ ਲਈ ਬੁਲਾਇਆ ਸੀ।

 

ਯੂਕਰੇਨੀ ਰੱਖਿਆ ਮੰਤਰਾਲੇ ਨੇ ਫੋਨ ਨੰਬਰ ਅਤੇ ਇੱਕ ਈਮੇਲ ਪ੍ਰਕਾਸ਼ਿਤ ਕੀਤੀ ,ਜਿਸ ਦੇ ਮਾਧਿਅਮ ਨਾਲ ਬੰਦੀ ਬਣਾਏ ਗਏ ਰੂਸੀ ਸੈਨਿਕਾਂ ਦੇ ਪਰਿਵਾਰ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਯੂਕਰੇਨ ਨੇ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਦਰਜਨ ਸੈਨਿਕਾਂ ਨੂੰ ਬੰਦੀ ਬਣਾਉਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਲਗਭਗ ਤਿੰਨ ਹਫਤਿਆਂ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਭਿਆਨਕ ਯੁੱਧ ਚੱਲ ਰਿਹਾ ਹੈ। ਰੂਸ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਲਗਾਤਾਰ ਬੰਬਬਾਰੀ ਕਰ ਰਿਹਾ ਹੈ ਅਤੇ ਮਿਜ਼ਾਈਲ ਹਮਲੇ ਕਰ ਰਿਹਾ ਹੈ। ਹੁਣ ਤੱਕ ਯੂਕਰੇਨ ਦੇ ਕਰੀਬ 20 ਲੱਖ ਲੋਕ ਯੁੱਧ ਕਾਰਨ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ, ਜਦਕਿ ਸੈਂਕੜੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।

 


ਇਹ ਵੀ ਪੜ੍ਹੋ : PF Interest Rate : ਤੁਸੀਂ ਘਰ ਬੈਠੇ ਚੈੱਕ ਕਰ ਸਕਦੇ ਹੋ PF ਬੈਲੇਂਸ, ਇਨ੍ਹਾਂ ਚਾਰ ਤਰੀਕਿਆਂ ਦਾ ਕਰੋ ਇਸਤੇਮਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490