Ukraine-Russia War: ਯੂਈਐਫਏ (UEfA )ਨੇ ਯੂਕਰੇਨ ਵਿੱਚ ਚੱਲ ਰਹੀ ਜੰਗ ਕਾਰਨ 2022 ਚੈਂਪੀਅਨਜ਼ ਲੀਗ ਫਾਈਨਲ ਨੂੰ ਸੇਂਟ ਪੀਟਰਸਬਰਗ, ਰੂਸ ਤੋਂ ਬਦਲਣ ਦਾ ਫੈਸਲਾ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਵਿੱਚ ਫੌਜੀ ਕਾਰਵਾਈ ਦੀ ਘੋਸ਼ਣਾ ਦੇ ਇੱਕ ਦਿਨ ਬਾਅਦ ਇਹ ਫੈਸਲਾ ਸਾਹਮਣੇ ਆਇਆ ਹੈ।
ਚੈਂਪੀਅਨਜ਼ ਲੀਗ ਦਾ ਫਾਈਨਲ ਹੁਣ ਪੈਰਿਸ ਵਿੱਚ ਹੋਵੇਗਾ। ਪਹਿਲਾ ਇਹ ਫਾਈਨਲ 28 ਮਈ ਨੂੰ ਸੇਂਟ ਪੀਟਰਸਬਰਗ ਦੇ ਗਜ਼ਪ੍ਰੋਮ ਏਰੀਨਾ 'ਚ ਹੋਣਾ ਸੀ।
UEFA ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "UEFA ਦੀ ਕਾਰਜਕਾਰੀ ਕਮੇਟੀ ਨੇ 2021-22 UEFA ਪੁਰਸ਼ ਚੈਂਪੀਅਨਜ਼ ਲੀਗ ਦੇ ਫਾਈਨਲ ਦੀ ਥਾਂ ਬਦਲਣ ਦਾ ਫੈਸਲਾ ਲਿਆ ਹੈ ਅਤੇ ਇਹ ਹੁਣ ਸੇਂਟ ਪੀਟਰਸਬਰਗ ਦੀ ਬਜਾਏ ਸੇਂਟ ਡੀ ਫਰਾਂਸ ਵਿੱਚ ਹੋਵੇਗੀ ਜੋ ਕਿ ਸ਼ਨੀਵਾਰ 28 ਮਈ ਨੂੰ ਹੀ 21.00 ਸੀ.ਈ.ਟੀ 'ਤੇ ਹੀ ਖੇਡੀ ਜਾਵੇਗੀ।
ਇਸ ਦੇ ਨਾਲ ਹੀ UEFA ਨੇ ਸੰਕਟ ਦੇ ਸਮੇਂ 'ਚ ਯੂਰਪੀਅਨ ਕਲੱਬ ਫੁੱਟਬਾਲ ਦੀ ਸਭ ਤੋਂ ਵੱਕਾਰੀ ਖੇਡ ਨੂੰ ਫਰਾਂਸ ਵਿੱਚ ਲਿਜਾਣ ਲਈ ਉਨ੍ਹਾਂ ਦੇ ਨਿੱਜੀ ਸਮਰਥਨ ਅਤੇ ਵਚਨਬੱਧਤਾ ਲਈ ਫਰਾਂਸ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ :Ukraine-Russia War: ਯੁਕਰੇਨ 'ਚ ਤਲਵੰਡੀ ਸਾਬੋ ਦੇ ਵੀ ਫਸੇ 3 ਵਿਦਿਆਰਥੀ, ਮਾਪਿਆਂ ਨੇ ਸੁਣਾਇਆ ਹਾਲ
ਇਹ ਵੀ ਪੜ੍ਹੋ: ਦਿੱਲੀ 'ਚ ਹਟਾਈਆਂ ਕੋਰੋਨਾ ਪਾਬੰਦੀਆ, ਨਹੀਂ ਹੋਵੇਗਾ ਨਾਈਟ ਕਰਫਿਊ, ਪੂਰੀ ਸਮਰੱਥਾ ਨਾਲ ਖੁੱਲ੍ਹਣਗੇ ਸਕੂਲ
ਰੂਸ ਨਾਲ ਗੱਲਬਾਤ ਲਈ ਤਿਆਰ ਹੋਇਆ ਯੂਕਰੇਨ
ਯੂਕਰੇਨ : ਯੂਕਰੇਨ ਤੋਂ ਇਸ ਵੇਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ ਦੇ ਰਾਸ਼ਟਰਪਤੀ ਨੂੰ ਗੱਲਬਾਤ ਲਈ ਪ੍ਰਸਤਾਵ ਭੇਜਿਆ ਹੈ।
ਰੂਸ ਤੇ ਯੂਕ੍ਰੇਨ ਵਿਚਕਾਰ ਜੰਗ ਵਧਣ ਦੇ ਆਸਾਰ ਜਿੱਥੇ ਦੁਨੀਆ ਨੂੰ ਡਰਾ ਰਹੇ ਹਨ ਉੱਥੇ ਹੀ ਯੁਕਰੇਨ 'ਚ ਫਸੇ ਵਿਦਿਆਰਥੀ ਵਾਪਸ ਆਉਣ ਲਈ ਲਗਾਤਾਰ ਮਦਦ ਦੀ ਗੁਹਾਰ ਵੀ ਲਗਾ ਰਹੇ ਹਨ। ਇਸੇ ਵਿਚਕਾਰ ਕਈ ਭਾਰਤੀ ਵਿਦਿਆਰਥੀ ਆਪਣੇ ਘਰ ਵਾਪਸ ਵੀ ਪਰਤ ਰਹੇ ਹਨ