Ukraine Russia War: ਯੂਕਰੇਨ ਦੇ ਤਬਾਹ ਹੋਏ ਸ਼ਹਿਰ ਮਾਰੀਉਪੋਲ ਦੇ ਬਾਹਰ ਇੱਕ ਹੋਰ ਸਮੂਹਿਕ ਕਬਰ ਮਿਲੀ ਹੈ। ਸ਼ਹਿਰ ਦੇ ਮੇਅਰ ਦੇ ਸਲਾਹਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਟੀ ਕੌਂਸਲ ਨੇ ਪਲੈਨੇਟ ਲੈਬਜ਼ ਵਲੋਂ ਲਈ ਗਈ ਇੱਕ ਸੈਟੇਲਾਈਟ ਤਸਵੀਰ ਪੋਸਟ ਕੀਤੀ ਹੈ ਜਿਸਨੂੰ ਇੱਕ ਸਮੂਹਿਕ ਕਬਰ ਦੱਸਿਆ ਜਾ ਰਿਹਾ ਹੈ।


ਦੱਸਿਆ ਜਾ ਰਿਹਾ ਹੈ ਕਿ 45 ਮੀਟਰ ਲੰਬਾ ਅਤੇ 25 ਮੀਟਰ ਚੌੜਾ ਇਹ ਮਕਬਰਾ ਮਾਰੀਉਪੋਲ ਦੇ ਘੱਟੋ-ਘੱਟ 1,000 ਨਿਵਾਸੀਆਂ ਦੀਆਂ ਲਾਸ਼ਾਂ ਰੱਖ ਸਕਦਾ ਹੈ। ਇਹ ਵੀ ਦੱਸਿਆ ਗਿਆ ਸੀ ਕਿ ਸਮੂਹਿਕ ਕਬਰ ਵਓਨੋਰਾਦਨੇ ਪਿੰਡ ਦੇ ਬਾਹਰ ਮਿਲੀ ਹੈ, ਜੋ ਮਾਰੀਉਪੋਲ ਦੇ ਪੂਰਬ ਵਿੱਚ ਸਥਿਤ ਹੈ। ਸੈਟੇਲਾਈਟ ਇਮੇਜਰੀ ਕੰਪਨੀ ਮੈਕਸਾਰ ਟੈਕਨੋਲੋਜੀਜ਼ ਵਲੋਂ ਪ੍ਰਦਾਨ ਕੀਤੀਆਂ ਗਈਆਂ ਪਹਿਲਾਂ ਦੀਆਂ ਤਸਵੀਰਾਂ ਵਿੱਚ ਮਾਰੀਉਪੋਲ ਦੇ ਪੱਛਮ ਵਿੱਚ ਸਥਿਤ ਮਨਹੁਸ ਸ਼ਹਿਰ ਵਿੱਚ ਸਮੂਹਿਕ ਤੌਰ 'ਤੇ 200 ਤੋਂ ਵੱਧ ਕਬਰਾਂ ਦਿਖਾਈਆਂ ਗਈਆਂ ਸੀ। ਸਮੂਹਿਕ ਕਬਰ ਦੀ ਖੋਜ ਤੋਂ ਬਾਅਦ ਇਹ ਦੋਸ਼ ਲੱਗ ਰਹੇ ਹਨ ਕਿ ਰੂਸ ਸ਼ਹਿਰ ਵਿੱਚ ਨਾਗਰਿਕਾਂ ਦੇ ਕਲਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।


ਇੱਕ ਲੱਖ ਲੋਕ ਫਸੇ


ਇਸ ਦੇ ਨਾਲ ਹੀ ਮਾਰੀਉਪੋਲ ਦੇ ਮੇਅਰ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਦੱਖਣੀ ਸ਼ਹਿਰ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਦੀ ਅਪੀਲ ਕੀਤੀ। ਦੱਸ ਦੇਈਏ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਇਸ ਸ਼ਹਿਰ 'ਤੇ ਹੁਣ ਰੂਸੀ ਫੌਜ ਦਾ ਕੰਟਰੋਲ ਹੈ। ਮੇਅਰ ਵਾਦਿਮ ਬੋਈਚੇਂਕੋ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਕਿਹਾ "ਸਾਨੂੰ ਸਿਰਫ ਇੱਕ ਚੀਜ਼ ਦੀ ਲੋੜ ਹੈ - ਆਬਾਦੀ ਦੀ ਪੂਰੀ ਨਿਕਾਸੀ। ਲਗਪਗ 100,000 ਲੋਕ ਮਾਰੀਉਪੋਲ ਵਿੱਚ ਫਸੇ ਹੋਏ ਹਨ।" ਬੋਈਚੇਂਕੋ (ਜੋ ਹੁਣ ਮਾਰੀਉਪੋਲ ਵਿੱਚ ਨਹੀਂ ਹੈ) ਨੇ ਸ਼ਹਿਰ ਵਿੱਚ ਜਾਂ ਇਸ ਦੇ ਆਲੇ-ਦੁਆਲੇ ਕਿਸੇ ਵੀ ਲੜਾਈ ਬਾਰੇ ਕੋਈ ਅੱਪਡੇਟ ਨਹੀਂ ਦਿੱਤਾ। ਪਰ ਉਨ੍ਹਾਂ ਨੇ ਵੇਰਵੇ ਦਿੱਤੇ ਬਗੈਰ ਕਿਹਾ ਕਿ ਰੂਸੀ ਫੌਜ ਨੇ ਮਾਰੀਉਪੋਲ ਵਿੱਚ ਰਹਿ ਗਏ ਲੋਕਾਂ ਨਾਲ "ਮਜ਼ਾਕ" ਕਰਨਾ ਜਾਰੀ ਰੱਖਿਆ।


ਪੁਤਿਨ ਕਰ ਰਿਹਾ ਮਾਰੀਉਪੋਲ 'ਤੇ ਰੂਸੀ ਕਬਜ਼ੇ ਹੇਠ ਹੋਣ ਦਾ ਦਾਅਵਾ


ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਰੂਸੀ ਫੌਜਾਂ ਨੇ ਮਾਰੀਉਪੋਲ ਨੂੰ "ਆਜ਼ਾਦ" ਕਰ ਲਿਆ ਹੈ। ਪਰ ਯੂਕਰੇਨੀ ਅਧਿਕਾਰੀਆਂ ਮੁਤਾਬਕ, ਯੂਕਰੇਨੀ ਲੜਾਕਿਆਂ ਦਾ ਇੱਕ ਸਮੂਹ ਅਜੇ ਵੀ ਅਜ਼ੋਵਸਟਲ ਸਟੀਲ ਕੰਪਲੈਕਸ ਦੇ ਭੂਮੀਗਤ ਬੰਕਰਾਂ ਵਿੱਚ ਸੈਂਕੜੇ ਨਾਗਰਿਕਾਂ ਦੇ ਨਾਲ ਹਤਾਸ਼ ਹਾਲਤਾਂ ਵਿੱਚ ਮੌਜੂਦ ਹੈ।


ਹਾਲਾਂਕਿ, ਇੱਕ ਛੋਟਾ ਕਾਫਲਾ ਬੁੱਧਵਾਰ ਨੂੰ ਸ਼ਹਿਰ ਛੱਡਣ ਵਿੱਚ ਕਾਮਯਾਬ ਰਿਹਾ ਅਤੇ ਵੀਰਵਾਰ ਨੂੰ ਯੂਕਰੇਨ ਦੇ ਨਿਯੰਤਰਿਤ ਸ਼ਹਿਰ ਜ਼ਪੋਰਿਝਿਆ ਪਹੁੰਚਿਆ। ਇਸ ਦੌਰਾਨ, ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਵੱਖਰੇ ਤੌਰ 'ਤੇ ਕਿਹਾ ਕਿ ਯੂਕਰੇਨ ਸ਼ੁੱਕਰਵਾਰ ਨੂੰ ਸ਼ਹਿਰਾਂ ਅਤੇ ਕਸਬਿਆਂ ਤੋਂ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰਾ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ।


ਇਹ ਵੀ ਪੜ੍ਹੋ: J&K Terror Attack: ਸੁੰਜਵਾਂ 'ਚ CISF ਜਵਾਨਾਂ ਦੀ ਬੱਸ 'ਤੇ ਅੱਤਵਾਦੀ ਹਮਲੇ ਦੀ ਵੀਡੀਓ ਆਈ ਸਾਹਮਣੇ, ਪਹਿਲਾਂ ਬੰਬ ਧਮਾਕਾ, ਫਿਰ ਕੀਤੀ ਗਈ ਗੋਲੀਬਾਰੀ