Ukraine Russia War Big statement of Ukraine's Home Minister it will take years to deactivate bombs and landmines
Russia Ukraine Conflict: ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਤਿਰਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੰਬਾਂ ਅਤੇ ਬਾਰੂਦੀ ਸੁਰੰਗਾਂ ਨੂੰ ਨਕਾਰਾ ਕਰਨ ਲਈ ਕਈ ਸਾਲ ਲੱਗ ਜਾਣਗੇ ਜੋ ਫਟੱ ਨਹੀਂ ਸਕੇ। ਘੇਰੇ ਹੋਏ ਕੀਵ 'ਚ 'ਐਸੋਸੀਏਟਿਡ ਪ੍ਰੈਸ' ਨਾਲ ਗੱਲਬਾਤ ਕਰਦਿਆਂ ਮੋਨਾਸਤਿਰਸਕੀ ਨੇ ਕਿਹਾ ਕਿ ਯੁੱਧ ਖ਼ਤਮ ਹੋਣ ਤੋਂ ਬਾਅਦ ਇਸ ਵੱਡੇ ਕੰਮ ਨੂੰ ਅੰਜਾਮ ਦੇਣ ਲਈ ਯੂਕਰੇਨ ਨੂੰ ਪੱਛਮੀ ਦੇਸ਼ਾਂ ਦੀ ਮਦਦ ਦੀ ਲੋੜ ਪਵੇਗੀ।
ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਬੰਬਾਂ ਦੀ ਬਾਰਿਸ਼ ਹੋਈ
ਉਨ੍ਹਾਂ ਕਿਹਾ ਕਿ ਯੂਕਰੇਨ 'ਤੇ ਵੱਡੀ ਗਿਣਤੀ 'ਚ ਬੰਬ ਸੁੱਟੇ ਗਏ ਹਨ। ਇਨ੍ਹਾਂ ਚੋਂ ਬਹੁਤਿਆਂ 'ਚ ਵਿਸਫੋਟ ਨਹੀਂ ਹੋਇਆ। ਮਲਬੇ ਹੇਠ ਦੱਬੇ ਅਜਿਹੇ ਹਥਿਆਰ ਅਸਲ ਖ਼ਤਰਾ ਹਨ। ਇਨ੍ਹਾਂ ਨੂੰ ਅਕਿਰਿਆਸ਼ੀਲ ਕਰਨ ਵਿੱਚ ਕਈ ਸਾਲ ਲੱਗ ਜਾਣਗੇ, ਮਹੀਨੇ ਨਹੀਂ। ਮੋਨਾਸਤਿਰਸਕੀ ਮੁਤਾਬਕ, ਨਾ ਫੱਟੇ ਰੂਸੀ ਵਿਸਫੋਟਕਾਂ ਤੋਂ ਇਲਾਵਾ, ਇੱਥੇ ਬਾਰੂਦੀ ਸੁਰੰਗਾਂ ਵੀ ਹਨ ਜੋ ਯੂਕਰੇਨੀ ਬਲਾਂ ਨੇ ਪੁਲਾਂ, ਹਵਾਈ ਅੱਡਿਆਂ ਅਤੇ ਹੋਰ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਰੂਸੀ ਨਿਯੰਤਰਣ ਤੋਂ ਬਚਾਉਣ ਲਈ ਰੱਖੀਆਂ ਹਨ।
ਮਾਹਿਰਾਂ ਦਾ ਇੱਕ ਸਮੂਹ ਬਣਾਉਣ ਦੀ ਅਪੀਲ
ਮੋਨਾਸਤਿਰੀਸਕੀ ਨੇ ਕਿਹਾ ਕਿ ਅਸੀਂ ਇਕੱਲੇ ਉਸ ਪੂਰੇ ਖੇਤਰ ਵਿੱਚ ਪਈਆਂ ਬਾਰੂਦੀ ਸੁਰੰਗਾਂ ਨੂੰ ਨਹੀਂ ਹਟਾ ਸਕਾਂਗੇ, ਇਸ ਲਈ ਮੈਂ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵਿੱਚ ਆਪਣੇ ਸਹਿਯੋਗੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨੂੰ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਅਜਿਹੇ ਵਿਸਫੋਟਕਾਂ ਨੂੰ ਨਕਾਰਾ ਕਰਨ ਲਈ ਮਾਹਰਾਂ ਦਾ ਇੱਕ ਸਮੂਹ ਤਿਆਰ ਕਰਨ ਦੀ ਅਪੀਲ ਕੀਤੀ।
ਮੋਨਾਸਤਿਰੀਸਕੀ ਮੁਤਾਬਕ ਰੂਸੀ ਫੌਜਾਂ ਦੇ ਲਗਾਤਾਰ ਹਮਲਿਆਂ ਕਾਰਨ ਲੱਗੀ ਅੱਗ ਨਾਲ ਨਿਪਟਣਾ ਵੀ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਰੂਸੀ ਗੋਲੀਬਾਰੀ ਅਤੇ ਇਸ ਕਾਰਨ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਸਟਾਫ ਅਤੇ ਸਾਧਨਾਂ ਦੀ ਭਾਰੀ ਘਾਟ ਹੈ।
ਇਹ ਵੀ ਪੜ੍ਹੋ: ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਕਸਰਤ, ਹੋ ਸਕਦੀ ਹੈ ਸਿਹਤ ਖ਼ਰਾਬ