Ukraine-Russia War: ਅਮਰੀਕਾ ਨੇ ਵੀਰਵਾਰ ਨੂੰ ਆਪਣੇ ਬੇਸ ਰਾਹੀਂ ਯੂਕਰੇਨ ਨੂੰ ਮਿਗ ਲੜਾਕੂ ਜਹਾਜ਼ ਭੇਜਣ ਦੇ ਪ੍ਰਸਤਾਵ ਰੱਦ ਕਰ ਦਿੱਤਾ। ਇਸ ਪਿੱਛੇ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਰੂਸੀ ਹਮਲੇ ਨੂੰ ਰੋਕਣ ਲਈ ਕੀਵ ਦੀ ਕੋਸ਼ਿਸ਼ ਜ਼ਮੀਨ 'ਤੇ ਹਥਿਆਰਾਂ ਦੀ ਸਪਲਾਈ ਤੋਂ ਬਿਹਤਰ ਹੋਵੇਗੀ।

ਯੂਕਰੇਨ ਦੇ ਜ਼ਮੀਨ ਆਧਾਰਤ ਸਿਸਟਮ ਨੂੰ ਦੱਸਿਆ ਕਾਰਗਰ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਵਾਰ-ਵਾਰ ਵਾਸ਼ਿੰਗਟਨ ਅਤੇ ਨਾਟੋ ਨੂੰ ਰੂਸੀ ਹਵਾਈ ਹਮਲਿਆਂ ਤੋਂ ਬਚਾਅ ਲਈ ਯੁੱਧਗ੍ਰਸਤ ਪੱਛਮੀ ਸਹਿਯੋਗੀ ਦੇਸ਼ ਉੱਤੇ ਹਵਾਈ ਜਹਾਜ਼ ਭੇਜਣ ਜਾਂ "ਨੋ-ਫਲਾਈ ਜ਼ੋਨ" ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ।ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਯੂਕਰੇਨ ਦੀ ਜ਼ਮੀਨੀ- ਆਧਾਰਿਤ ਰੱਖਿਆ ਪ੍ਰਣਾਲੀ ਰੂਸੀ ਫੌਜਾਂ ਦਾ ਜਵਾਬੀ ਹਮਲਾ ਕਰਨ ਲਈ ਵਧੇਰੇ ਪ੍ਰਭਾਵਸ਼ਾਲੀ ਹੈ। "ਅਸੀਂ ਰੂਸੀ ਮਿਜ਼ਾਈਲਾਂ, ਰੂਸੀ ਰਾਕੇਟ ਤੇ ਤੋਪਖਾਨੇ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਯੂਕਰੇਨ ਨੂੰ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਮਿਜ਼ਾਈਲ ਸਿਸਟਮ ਪ੍ਰਦਾਨ ਕਰਨਾ ਜਾਰੀ ਰੱਖਾਂਗੇ।"

ਜੰਗ ਵਧਣ ਦਾ ਖ਼ਤਰਾ -
ਪ੍ਰਾਈਸ ਨੇ ਕਿਹਾ ਕਿ ਯੂਕਰੇਨ ਕੋਲ ਪਹਿਲਾਂ ਹੀ ਜਹਾਜ਼ਾਂ ਦੇ ਕਈ ਸਕੁਐਡਰਨ ਹਨ। ਪਰ ਜੇਕਰ ਅਮਰੀਕਾ ਮਿਗ ਲੜਾਕੂ ਜਹਾਜ਼ ਜਾਂ ਕੋਈ ਹੋਰ ਅਜਿਹਾ ਜਹਾਜ਼ ਯੂਕਰੇਨ ਭੇਜਦਾ ਹੈ ਤਾਂ ਮਾਸਕੋ ਇਸ ਨੂੰ ਵੱਖਰੇ ਰੂਪ ਵਿਚ ਲੈ ਜਾਵੇਗਾ ਅਤੇ ਇਸ ਨਾਲ ਟਕਰਾਅ ਵਧੇਗਾ। ਅਜਿਹੀ ਸਥਿਤੀ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਸੰਭਵ ਕੋਸ਼ਿਸ਼ ਕਰੀਏ ਤਾਂ ਜੋ ਜੰਗ ਖਤਮ ਹੋ ਸਕੇ।

ਕੁਝ ਦੇਸ਼ਾਂ ਨੇ ਕੀਤੀ ਸੀ ਇਸ ਦੀ ਪੇਸ਼ਕਸ਼
ਦੱਸ ਦੇਈਏ ਕਿ ਕੁਝ ਦੇਸ਼ ਲੜਾਕੂ ਜਹਾਜ਼ ਦੇ ਕੇ ਯੂਕਰੇਨ ਦੀ ਯੁੱਧ ਵਿੱਚ ਮਦਦ ਕਰਨਾ ਚਾਹੁੰਦੇ ਹਨ। ਯੂਕਰੇਨ ਨੇ ਵੀ ਇਸ ਦੇ ਲਈ ਅਮਰੀਕਾ ਤੋਂ ਮਦਦ ਮੰਗੀ ਹੈ ਪਰ ਅਮਰੀਕਾ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਇਸ ਜੰਗ ਨੂੰ ਖਤਮ ਕਰਨਾ ਚਾਹੁੰਦਾ ਹੈ, ਇਸ ਲਈ ਉਹ ਅਜਿਹਾ ਕੁਝ ਨਹੀਂ ਕਰੇਗਾ ਜਿਸ ਨਾਲ ਜੰਗ ਵਧੇ।


ਇਹ ਵੀ ਪੜ੍ਹੋ: Russia-Ukraine War : 'ਰੂਸ ਨਾਲ ਲੜਨ ਲਈ ਯੂਕਰੇਨ 'ਚ ਫੌਜ ਭੇਜਣ ਦਾ ਕੋਈ ਇਰਾਦਾ ਨਹੀਂ' : ਵ੍ਹਾਈਟ ਹਾਊਸ