Ukraine-Russia War: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਪਣੇ ਦਮ 'ਤੇ ਆਪਣਾ ਬਚਾਅ ਕਰ ਰਿਹਾ ਹੈ। ਰੂਸੀ ਨਿਊਜ਼ ਏਜੰਸੀ TASS ਦੀ ਰਿਪੋਰਟ 'ਚ ਕਿਹਾ ਗਿਆ ਹੈ, "ਅਸੀਂ ਇਕੱਲੇ ਆਪਣੇ ਦੇਸ਼ ਦੀ ਰੱਖਿਆ ਕਰ ਰਹੇ ਹਾਂ। ਸਾਡੇ ਨਾਲ ਲੜਨ ਲਈ ਕੌਣ ਤਿਆਰ ਹੈ? ਮੈਂ ਕਿਸੇ ਨੂੰ ਨਹੀਂ ਦੇਖਦਾ, "ਉਹਨਾਂ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤੇ ਰਾਸ਼ਟਰ ਨੂੰ ਇੱਕ ਵੀਡੀਓ ਸੰਬੋਧਨ ਵਿੱਚ ਕਿਹਾ।


ਰਾਸ਼ਟਰਪਤੀ ਨੇ ਕਿਹਾ ਕਿ ਕੋਈ ਵੀ ਇਸ ਗੱਲ ਦੀ ਗਾਰੰਟੀ ਦੇਣ ਲਈ ਤਿਆਰ ਨਹੀਂ ਸੀ ਕਿ ਯੂਕਰੇਨ ਆਖਰਕਾਰ ਨਾਟੋ ਦਾ ਮੈਂਬਰ ਬਣ ਜਾਵੇਗਾ। “ਹਰ ਕੋਈ ਡਰਦਾ ਹੈ, ਹਰ ਕੋਈ ਚੁੱਪ ਹੈ,” 
ਇਸ ਦੇ ਨਾਲ ਹੀ, ਉਨ੍ਹਾਂ ਨੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ “ਮੈਂ ਹਰ ਉਸ ਦੇਸ਼ ਦਾ ਧੰਨਵਾਦੀ ਹਾਂ ਜੋ ਯੂਕਰੇਨ ਦੀ ਸਿਰਫ ਸ਼ਬਦਾਂ ਨਾਲ ਨਹੀਂ, ਕੰਮਾਂ ਨਾਲ ਮਦਦ ਕਰ ਰਿਹਾ ਹੈ,”। 


ਰੂਸ ਦੇ ਹਮਲੇ ਜਾਰੀ- 


ਰੂਸੀ ਫੋਰਸਾਂ ਨੇ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ, ਮਿਜ਼ਾਈਲ ਅਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ, ਮਾਸਕੋ ਵੱਲੋਂ ਸ਼ੁਰੂ ਕੀਤੇ ਗਏ ਹਮਲੇ ਦੀ ਇੱਕ ਭਿਆਨਕ ਵੀਡੀਓ ਸਾਹਮਣੇ ਆਈ ਹੈ, ਇਹ ਵੀਡੀਓ ਯੂਕਰੇਨ ਦੇ ਖਿਲਾਫ ਰੂਸ ਦੇ ਬੇਰਹਿਮ ਹਮਲੇ ਨੂੰ ਦਰਸਾਉਂਦਾ ਹੈ । ਰੂਸ ਦੇ ਹਮਲੇ ਦਾ ਉਦੇਸ਼ ਆਮ ਯੂਕਰੇਨੀਅਨ ਨਾਗਰਿਕਾਂ ਦੀ ਜਾਨ 'ਤੇ ਹੈ । ਜਿਵੇਂ ਕਿ ਤੁਸੀਂ ਵਾਇਰਲ ਵੀਡੀਓ ਦੇਖ ਸਕਦੇ ਹੋ, ਯੂਕਰੇਨ ਦੀ ਇੱਕ ਸੜਕ 'ਤੇ ਇੱਕ ਸਾਈਕਲ ਸਵਾਰ ਨੂੰ ਅਚਾਨਕ ਹਵਾ ਤੋਂ ਬੰਬ ਨਾਲ ਉਡਾ ਦਿੱਤਾ ਗਿਆ, ਇਹ ਅੱਗ ਦੀਆਂ ਲਪਟਾਂ ਨਾਲ ਘਿਰ ਗਿਆ ਹੈ.


ਇਹ ਵੀ ਪੜ੍ਹੋ :Ukraine-Russia War: ਯੁਕਰੇਨ 'ਚ ਤਲਵੰਡੀ ਸਾਬੋ ਦੇ ਵੀ ਫਸੇ 3 ਵਿਦਿਆਰਥੀ, ਮਾਪਿਆਂ ਨੇ ਸੁਣਾਇਆ ਹਾਲ