Russia-Ukraine War: ਰੂਸ ਨਾਲ ਚੱਲ ਰਹੇ ਟਕਰਾਅ ਦੇ ਵਿਚਕਾਰ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਐਮਿਨ ਝਾਪਰੋਵਾ ਭਾਰਤ ਦੌਰੇ 'ਤੇ ਆ ਰਹੇ ਹਨ, ਉਮੀਦ ਹੈ ਕਿ ਭਾਰਤ ਦੌਰੇ ਦੌਰਾਨ ਜੰਗ 'ਤੇ ਚਰਚਾ ਹੋਵੇਗੀ। ਝਾਪਰੋਵਾ ਐਤਵਾਰ (9 ਅਪ੍ਰੈਲ) ਨੂੰ ਭਾਰਤ ਦੇ ਚਾਰ ਦਿਨਾਂ ਦੌਰੇ 'ਤੇ ਆ ਸਕਦੀ ਹੈ। ਇਸ ਦੇ ਨਾਲ ਐਮਿਨ ਝਾਪਰੋਵਾ ਪਹਿਲੇ ਯੂਕਰੇਨ ਦੇ ਮੰਤਰੀ ਹੋਣਗੇ ਜੋ ਯੁੱਧ ਦੇ ਵਿਚਕਾਰ ਭਾਰਤ ਆਉਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫਰਵਰੀ 'ਚ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਯੂਕਰੇਨ ਦੇ ਮੰਤਰੀ ਨੇ ਭਾਰਤ ਦਾ ਦੌਰਾ ਨਹੀਂ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਭਾਰਤ 'ਚ ਯੂਕਰੇਨ ਦਾ ਸਮਰਥਨ ਅਤੇ ਮਾਨਵਤਾਵਾਦੀ ਮਦਦ ਲੈਣ ਦੀ ਕੋਸ਼ਿਸ਼ ਕਰਨਗੇ। ਦੌਰੇ ਦੌਰਾਨ, ਝਾਪਰੋਵਾ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ), ਸੰਜੇ ਵਰਮਾ ਨਾਲ ਗੱਲਬਾਤ ਕਰਨਗੇ, ਜਿੱਥੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ, ਯੂਕਰੇਨ ਦੀ ਮੌਜੂਦਾ ਸਥਿਤੀ ਅਤੇ ਆਪਸੀ ਹਿੱਤਾਂ ਦੇ ਵਿਸ਼ਵ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਜੁਲਾਈ 'ਚ ਭਾਰਤ ਦੌਰੇ 'ਤੇ ਆਉਣ ਵਾਲੇ ਹਨ। ਅਜਿਹੇ 'ਚ ਯੂਕਰੇਨ ਦੇ ਮੰਤਰੀ ਦਾ ਇਹ ਦੌਰਾ ਬੇਹੱਦ ਖਾਸ ਬਣ ਜਾਂਦਾ ਹੈ।
ਇਹ ਵੀ ਪੜ੍ਹੋ: Baisakhi celebrations: ਪਾਕਿਸਤਾਨ ਹਰ ਸਾਲ ਵਿਸਾਖੀ 'ਤੇ ਕਿਉਂ ਜਾਰੀ ਕਰਦਾ ਹੈ ਸਿੱਖ ਸ਼ਰਧਾਲੂਆਂ ਲਈ ਵੀਜ਼ਾ, ਜਾਣੋ
ਭਾਰਤ ਸ਼ਾਂਤੀ ਦੀ ਅਪੀਲ ਕਰ ਚੁੱਕਿਆ ਹੈ
ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਦੁਨੀਆ ਭਰ ਦੇ ਦੇਸ਼ਾਂ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ, ਹਾਲਾਂਕਿ ਸਥਿਤੀ ਬਦਲਦੀ ਨਜ਼ਰ ਨਹੀਂ ਆ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਵੀ ਆਪਣਾ ਜਵਾਬ ਦੇ ਚੁੱਕਾ ਹੈ। ਭਾਰਤ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਕੂਟਨੀਤੀ ਅਤੇ ਗੱਲਬਾਤ ਹੀ ਸੰਘਰਸ਼ ਨੂੰ ਸੁਲਝਾਉਣ ਦਾ ਇੱਕੋ ਇੱਕ ਤਰੀਕਾ ਹੈ।
ਦੱਸ ਦਈਏ ਕਿ ਪਿਛਲੇ ਸਾਲ 4 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਪੀਐਮ ਮੋਦੀ ਨੇ ਸਪੱਸ਼ਟ ਕਿਹਾ ਸੀ ਕਿ ਭਾਰਤ ਸ਼ਾਂਤੀ ਦੇ ਯਤਨਾਂ ਵਿੱਚ ਯੋਗਦਾਨ ਪਾਉਣ ਲਈ ਤਿਆਰ ਹੈ। ਕੋਈ ਫੌਜੀ ਹੱਲ ਨਹੀਂ ਹੋ ਸਕਦਾ।
ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਏਮਿਨ ਝਾਪਰੋਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਵ ਆਉਣ ਦਾ ਸੱਦਾ ਦੇ ਸਕਦੇ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਮੰਤਰੀ ਇਸ ਦੌਰੇ 'ਤੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦਾ ਪੱਖ ਪੇਸ਼ ਕਰਨਗੇ।
ਇਹ ਵੀ ਪੜ੍ਹੋ: Coronavirus Cases: ਬੇਕਾਬੂ ਹੋ ਰਿਹਾ ਹੈ ਕੋਰੋਨਾ, ਲਗਾਤਾਰ ਦੂਜੇ ਦਿਨ ਛੇ ਹਜ਼ਾਰ ਤੋਂ ਵੱਧ ਨਵੇਂ ਮਾਮਲੇ, 24 ਘੰਟਿਆਂ 'ਚ ਇੰਨੀਆਂ ਮੌਤਾਂ