ਟੋਰਾਂਟੋ: ਕਰੋਨਾਵਾਇਰਸ ਮਹਾਮਾਰੀ ਕਾਰਨ ਕੈਨੇਡਾ ਤੇ ਅਮਰੀਕਾ ਦਰਮਿਆਨ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਨੂੰ ਅੱਜ ਤੋਂ ਕੈਨੇਡਾ ਵਾਸੀਆਂ ਲਈ ਨਰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹਣ ਲਈ ਅਗਲੇ ਕੁਝ ਹਫਤਿਆਂ ਵਿੱਚ ਯੋਜਨਾ ਦਾ ਐਲਾਨ ਕੀਤਾ ਜਾਵੇਗਾ।



ਕੈਨੇਡਾ ਦੇ ਜਿਨ੍ਹਾਂ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਨੇ ਦੇਸ਼ ਵਿੱਚ ਪ੍ਰਵਾਨਿਤ ਟੀਕਿਆਂ ਦੀਆਂ ਸਾਰੀਆਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਹੁਣ 14 ਦਿਨਾਂ ਲਈ ਲਾਜ਼ਮੀ ਕੀਤੇ ਇਕਾਂਤਵਾਸ ਵਿੱਚ ਨਹੀਂ ਰਹਿਣਾ ਪਵੇਗਾ। ਹਵਾਈ ਯਾਤਰਾ ਲਈ ਵੀ ਲੋਕਾਂ ਨੂੰ ਦੇਸ਼ ਵਿੱਚ ਤਿੰਨ ਦਿਨ ਹੋਟਲ ਵਿੱਚ ਨਹੀਂ ਗੁਜ਼ਾਰਨੇ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੌਰਾਨ ਸੈਰ ਸਪਾਟੇ ਸਣੇ ਸਾਰੀਆਂ ਗ਼ੈਰਜ਼ਰੂਰੀ ਯਾਤਰਾਵਾਂ ’ਤੇ 21 ਜੁਲਾਈ ਤੱਕ ਪਾਬੰਦੀ ਰਹੇਗੀ।


ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ

ਜਰਮਨੀ ਨੇ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ਤੋਂ ਪਾਬੰਦੀ ਹਟਾਈ
ਜਰਮਨ ਸਰਕਾਰ ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਪ੍ਰਭਾਵਿਤ ਹੋਏ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜਰਮਨੀ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਰਾਬਰਟ ਕੋਚ ਇੰਸਟੀਚਿਊਟ (RKI) ਨੇ ਕਿਹਾ ਕਿ ਭਾਰਤ, ਬ੍ਰਿਟੇਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ 'ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਇੰਸਟੀਚਿਊਟ ਨੇ ਕਿਹਾ ਕਿ ਨੇਪਾਲ, ਰੂਸ ਨੂੰ ਵੀ ਪਾਬੰਦੀਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਨੂੰ ਵਾਇਰਲ ਵੇਰੀਐਂਟ ਕੰਟਰੀਜ਼ ਦੀ ਥਾਂ ਵੱਧ ਮਾਮਲੇ ਵਾਲੇ ਦੇਸ਼ਾਂ ਦੀ ਸੂਚੀ 'ਚ ਰੱਖਿਆ ਜਾਵੇਗਾ। ਯੂਰਪੀਅਨ ਯੂਨੀਅਨ ਦੇ ਬਹੁਤੇ ਦੇਸ਼ਾਂ 'ਚ ਭਾਰਤੀਆਂ ਦੀ ਯਾਤਰਾ ਉੱਤੇ ਪਹਿਲਾਂ ਪਾਬੰਦੀ ਸੀ, ਜਿਸ ਨੂੰ ਹੁਣ ਹਟਾਇਆ ਜਾ ਰਿਹਾ ਹੈ।

ਪਾਬੰਦੀ ਨੂੰ ਹਟਾਉਣ ਨਾਲ ਇਹ ਅਸਰ ਹੋਵੇਗਾ ਕਿ ਜਰਨਮੀ ਦੇ ਵਾਸੀ ਜਾਂ ਨਾਗਰਿਕ ਨਾ ਹੋਣ 'ਤੇ ਵੀ ਇਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ ਜਾ ਸਕੇਗੀ। ਹਾਲਾਂਕਿ ਉਨ੍ਹਾਂ ਨੂੰ ਕੁਆਰੰਟੀਨ ਤੇ ਟੈਸਟਿੰਗ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜਰਮਨੀ ਨੇ ਇਸ ਤੋਂ ਪਹਿਲਾਂ ਵਾਇਰਸ ਵੇਰੀਐਂਟ ਕੰਟਰੀ ਦੀ ਪਾਲਿਸੀ ਅਪਣਾਈ ਸੀ, ਜਿਸ ਤਹਿਤ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਦੇ ਜਰਮਨੀ 'ਚ ਦਾਖਲ ਹੋਣ 'ਤੇ ਪਾਬੰਦੀ ਸੀ।


ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ


 


ਇਹ ਵੀ ਪੜ੍ਹੋ: Car Tips: ਮੀਂਹ ਦੇ ਮੌਸਮ ’ਚ ਕਾਰ ਨੂੰ ਆ ਸਕਦੀਆਂ ਕਈ ਔਕੜਾਂ, ਬਚਣ ਲਈ ਅਪਣਾਓ ਇਹ ਜ਼ਰੂਰੀ ਨੁਕਤੇ