ਨਿਊਯਾਰਕ: ਅਮਰੀਕੀ ਰਾਜ ਮਿਨੇਸੋਟਾ ਦੇ ਮਿਨੀਪੋਲਿਸ ਸ਼ਹਿਰ ਵਿੱਚ ਦੰਗੇ ਭੜਕ ਉੱਠੇ ਹਨ। ਇੱਥੇ ਤਿੰਨ ਦਿਨ ਪਹਿਲਾਂ ਪੁਲਿਸ ਦੀ ਬੇਰਹਿਮੀ ਕਾਰਨ ਅਫਰੀਕੀ-ਅਮਰੀਕਨ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਨੂੰ, ਪ੍ਰਦਰਸ਼ਨਕਾਰੀਆਂ ਨੇ ਮਿਨੀਪੋਲਿਸ ਪੁਲਿਸ ਸਟੇਸ਼ਨ ਤੇ ਭੜਾਸ ਕੱਢਣ ਲਈ ਤੋੜ ਭੰਨ ਕੀਤੀ ਤੇ ਲੁੱਟਮਾਰ ਕਰਨ ਤੋਂ ਬਾਅਦ ਅੱਗ ਵੀ ਲਾ ਦਿੱਤੀ।

ਇਸ ਤੋਂ ਬਾਅਦ ਮਿਨੇਸੋਟਾ ਦੇ ਰਾਜਪਾਲ ਟਿਮ ਵਾਲਜ ਨੇ ਰਾਜ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ, ਨਿਊ ਯਾਰਕ ਵਿੱਚ ਪ੍ਰਦਰਸ਼ਨਾਂ ਤੋਂ ਬਾਅਦ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਰੰਪ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਜੇ ਲੁੱਟ-ਖਸੁੱਟ ਹੋਈ ਤਾਂ ਸਾਡੇ ਵੱਲੋਂ ਗੋਲੀਆਂ ਚਲਾਈਆਂ ਜਾਣਗੀਆਂ।

ਮਿਨੀਪੋਲਿਸ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਸਾਰਿਆਂ ਨੂੰ ਥਾਣੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

ਉਧਰ ਟਵਿੱਟਰ ਤੇ ਟਵੀਟ ਕਰ ਟਰੰਪ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ। ਹਾਲਾਂਕਿ ਟਵਿੱਟਰ ਨੇ ਟਰੰਪ ਦੇ ਇਸ ਟਵੀਟ ਤੇ ਨੋਟਿਸ ਲਾ ਦਿੱਤਾ ਹੈ



ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ


ਲੌਕਡਾਊਨ ਮਗਰੋਂ ਪੰਜਾਬ ਕਾਂਗਰਸ ਕਰੇਗੀ ਵੱਡਾ ਐਕਸ਼ਨ

ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ