ਪੜਚੋਲ ਕਰੋ
ਅਮਰੀਕਾ 'ਚ ਸੜਕ 'ਤੇ ਤਾਬੜਤੋੜ ਗੋਲ਼ੀਬਾਰੀ, 7 ਜ਼ਖ਼ਮੀ, ਇੱਕ ਗੰਭੀਰ
ਬਾਲਟੀਮੋਰ ਵਿੱਚ ਇੱਕ ਹਮਲਾਵਰ ਨੇ ਐਤਵਾਰ ਨੂੰ ਸੜਕ 'ਤੇ ਖੁੱਲ੍ਹੇਆਮ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿੱਚ ਉਸ ਨੇ 7 ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਕਮਿਸ਼ਨਰ ਮਾਈਕਲ ਹੈਰਿਸਨ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਵਾਸ਼ਿੰਗਟਨ: ਬਾਲਟੀਮੋਰ ਵਿੱਚ ਇੱਕ ਹਮਲਾਵਰ ਨੇ ਐਤਵਾਰ ਨੂੰ ਸੜਕ 'ਤੇ ਖੁੱਲ੍ਹੇਆਮ ਗੋਲ਼ੀਆਂ ਚਲਾਈਆਂ। ਇਸ ਘਟਨਾ ਵਿੱਚ ਉਸ ਨੇ 7 ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਕਮਿਸ਼ਨਰ ਮਾਈਕਲ ਹੈਰਿਸਨ ਨੇ ਇਸ ਬਾਰੇ ਜਾਣਕਾਰੀ ਦਿੱਤੀ। ਹੈਰਿਸਨ ਨੇ ਇਸ ਗੋਲ਼ੀਬਾਰੀ ਨੂੰ ਤ੍ਰਾਸਦੀ ਤੇ ਕਾਇਰਾਨਾ ਦੱਸਿਆ ਹੈ। ਉਨ੍ਹਾਂ ਮੁਤਾਬਕ ਇੱਕ ਅਣਪਛਾਤਾ ਵਿਅਕਤੀ ਭੀੜ ਵਿੱਚ ਵੜ ਗਿਆ ਤੇ ਗੋਲ਼ੀਆਂ ਚਲਾਉਣ ਲੱਗਾ। ਹਮਲਾ ਸੋਚ ਸਮਝ ਕੇ ਕੀਤਾ ਗਿਆ ਪਰ ਉਸ ਦੇ ਮਕਸਦ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇੱਕ ਹੋਰ ਹਮਲਾਵਰ ਦੇ ਮੌਜੂਦ ਹੋਣ ਦਾ ਵੀ ਖ਼ਦਸ਼ਾ ਹੈ। ਯਾਦ ਰਹੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਵੀ ਇੱਕ ਬੰਦੂਕਧਾਰੀ ਨੇ ਯਹੂਦੀਆਂ ਦੇ ਗਿਰਜਾ ਘਰ ਵਿੱਚ ਗੋਲ਼ੀਬਾਰੀ ਕੀਤੀ ਸੀ। ਘਟਨਾ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋਏ। ਪੁਲਿਸ ਨੇ 19 ਸਾਲਾ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਸੀ। ਛੇ ਮਹੀਨੇ ਪਹਿਲਾਂ ਵੀ ਪੀਟਰਸਬਰਗ ਦੇ ਟ੍ਰੀ ਆਫ ਲਾਈਫ ਗਿਰਜਾ ਘਰ 'ਤੇ 13 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ। ਅਮਰੀਕਾ ਵਿੱਚ ਯਹੂਦੀ ਤਬਕੇ 'ਤੇ ਹੋਇਆ ਇਹ ਸਭ ਤੋਂ ਵੱਡਾ ਹਮਲਾ ਸੀ।
ਟ੍ਰੈਂਡਿੰਗ ਟੌਪਿਕ


















