ਇਸ ਮਸਲੇ ਬਾਰੇ ਅਮਰੀਕੀ ਰਾਸ਼ਟਰਪਤੀ G-20 ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਨਗੇ। ਇੱਧਰ ਭਾਰਤ ਨੇ ਇਸ ਨੂੰ ਰਾਸ਼ਟਰਹਿੱਤ ਵਿੱਚ ਚੁੱਕਿਆ ਕਦਮ ਤੇ ਜਵਾਬੀ ਕਾਰਵਾਈ ਕਰਾਰ ਦਿੱਤਾ ਹੈ। ਦਰਅਸਲ ਅਮਰੀਕਾ ਵਿੱਚ ਭਾਰਤੀ ਇਸਪਾਤ ਤੇ ਐਲੂਮੀਨੀਅਮ ਵਰਗੇ ਉਤਪਾਦਾਂ 'ਤੇ ਭਾਰੀ ਦਰਾਮਦ ਕਰ ਲਾਉਣ ਤੇ ਭਾਰਤ ਨਾਲ ਆਮ ਤਰਜੀਹ ਦਰਜਾ ਯਾਨੀ 'ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼' ਦਾ ਲਾਭ ਖ਼ਤਮ ਕਰਨ ਦਾ ਐਲਾਨ ਕੀਤਾ ਸੀ।
ਅਮਰੀਕਾ ਦੇ ਇਸ ਫਰਮਾਨ ਬਾਅਦ ਭਾਰਤ ਨੂੰ ਮਜਬੂਰਨ ਅਮਰੀਕਾ ਨਾਲ ਹੋਣ ਵਾਲੇ ਵਪਾਰ ਦੀ ਸਮੀਖਿਆ ਕਰਨੀ ਪਈ। ਇਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਵੀ ਅਮਰੀਕਾ ਤੋਂ ਆਉਣ ਵਾਲੇ ਅਖਰੋਟ, ਕੈਲੀਫੋਰਨੀਆ ਦੇ ਬਦਾਮ ਤੇ ਵਾਸ਼ਿੰਗਟਨ ਦੇ ਸੇਬ ਵਰਗੇ 28 ਉਤਪਾਦਾਂ 'ਤੇ ਦਰਾਮਦ ਕਰ ਵਧਾਉਣ ਦਾ ਫੈਸਲਾ ਲਿਆ। ਇਸ ਨਾਲ ਭਾਰਤ ਨੂੰ 21.7 ਕਰੋੜ ਡਾਲਰ ਦੀ ਵਾਧੂ ਆਮਦਨ ਹਾਸਲ ਹੋਏਗੀ।