ਪੜਚੋਲ ਕਰੋ
Advertisement
ਇੱਕੋ ਮੰਚ ਤੋਂ ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਨ ਕਰਨਗੇ ਟਰੰਪ ਤੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 27 ਸਤੰਬਰ ‘ਚ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਪਟਰਪਤੀ ਡੋਨਾਲਡ ਟਰੰਪ ਇੱਕੋ ਮੰਚ ‘ਤੇ ਹੋਣਗੇ। 22 ਸਤੰਬਰ ਨੂੰ ਹਯੂਸਟਨ ‘ਚ ਮੋਦੀ ਅਤੇ ਟਰੰਪ ਇੱਕਠੇ ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਿਤ ਕਰਨਗੇ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਤੋਂ 27 ਸਤੰਬਰ ‘ਚ ਅਮਰੀਕਾ ਦੇ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਪਟਰਪਤੀ ਡੋਨਾਲਡ ਟਰੰਪ ਇੱਕੋ ਮੰਚ ‘ਤੇ ਹੋਣਗੇ। 22 ਸਤੰਬਰ ਨੂੰ ਹਯੂਸਟਨ ‘ਚ ਮੋਦੀ ਅਤੇ ਟਰੰਪ ਇੱਕਠੇ ਭਾਰਤੀ-ਅਮਰੀਕੀ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਦੀ ਜਾਣਕਾਰੀ ਵ੍ਹਾਇਟ ਹਾਉਸ ਨੇ ਦਿੱਤੀ।
ਵ੍ਹਾਇਟ ਹਾਉਸ ਦੇ ਪ੍ਰੈਸ ਸਕਤੱਰ ਨੇ ਇੱਕ ਬਿਆਨ ‘ਚ ਕਿਹਾ, “22 ਸਤੰਬਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ‘ਚ ਮਹੱਤਵਪੂਰਨ ਸਾਝੇਦਾਰੀ ਨੂੰ ਕਾਈਮ ਕਰਨ ਲਈ ਹਿਯੂਸਟਨ, ਟੈਕਸਾਸ ਅਤੇ ਵੈਪਕੋਟੇਨਾ ਓਹੀਓ ਦੀ ਯਾਤਰਾ ਕਰਨਗੇ। ਇਸ ਦੌਰਾਨ ਉਹ ਹਿਊਸਟਨ ‘ਚ ਇੱਕ ਸਮਾਗਮ ‘ਚ ਵੀ ਸ਼ਿਰਕਤ ਕਰਨਗੇ”।
ਉਧਰ ਮੋਦੀ ਅਤੇ ਟਰੰਪ ਦਾ ਇੱਕਠੇ ਇੱਕੋਂ ਮੰਚ ਨੂੰ ਸਾਝਾਂ ਕਰਨ ‘ਤੇ ਅਮਰੀਕਾ ‘ਚ ਭਾਰਤੀ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ, “ਦੋਵਾਂ ਨੇਤਾਵਾਂ ਵੱਲੋਂ ‘Howdy Modi’ ਸਮਾਗਮ ਨੂੰ ਸੰਬੋਧਿਤ ਕਰਨਾ ਇਤਿਹਾਸਕ ਅਤੇ ਅਵਿਸ਼ਵਸਨੀ ਹੈ। ਇਹ ਸਿਰਫ ਰਿਸ਼ਤੇ ‘ਚ ਨੇੜਤਾ ਨਹੀ ਨਹੀ ਸਗੋਂ ਦੋਵਾਂ ‘ਚ ਵਿਅਕਤੀਗਤ ਦੋਸਤੀ ਵੀ ਦਰਸ਼ਾਉਂਦਾ ਹੈ”। ਅਮਰੀਕਾ ਦੇ ਦੌਰੇ ‘ਤੇ ਪੀਐਮ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਨੂੰ ਵੀ ਸੰਬੋਧਿਤ ਕਰਨਗੇ ਅਤੇ ਨਿਊਯਾਰਕ ‘ਚ ਦੋਪੱਖੀ ਅਤੇ ਬਹੁਪੱਖੀ ਵਾਰਤਾ ‘ਚ ਸ਼ਾਮਲ ਹੋਣਗੇ। ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ‘ਚ ਸੂਤਰਾਂ ਮੁਤਾਬਕ ਮੋਦੀ ਦਾ ਭਾਸ਼ਣ 27 ਸਤੰਬਰ ਦੀ ਸਵੇਰ ਦਾ ਹੋਵੇਗਾ। ਮਈ ‘ਚ ਦੁਬਾਰਾ ਚੋਣ ਜਿੱਤਣ ਤੋਂ ਬਾਅਦ ਮੋਦੀ ਦਾ ਸੰਯੁਕਤ ਰਾਸ਼ਟਰ ‘ਚ ਇਹ ਪਹਿਲਾਂ ਭਾਸ਼ਣ ਹੋਵੇਗਾ। ‘ਹਾੳਡੀ ਮੋਦੀ’ ਅਮਰੀਕਾ ‘ਚ ਰਹ ਰਹੇ ਲੋਕਾਂ ਦਾ ਸਮਾਗਮ ਹੈ। ਜਿਸ ‘ਚ ਹਿੱਸਾ ਲੈਣ ਲਈ ਕਰੀਬ 50 ਹਜ਼ਾਰ ਲੋਕ ਰਜਿਸਟ੍ਰੈਸ਼ਨ ਕਰਵਾ ਚੁੱਕੇ ਹਨ। ਇਸ ‘ਚ ਟਰੰਪ ਸਣੇ ਗਵਰਨਰ ਅਤੇ ਹਹੋਰ ਵੀ ਕਈ ਨੇਤਾਂ ਸ਼ਾਮਲ ਹੋਣਗੇ।Office of Press Secy,White House: On Sept 22,President Donald J. Trump will travel to Houston, Texas,&Wapakoneta,Ohio,to underscore important partnerships between United States&India,&Australia. In Houston,President Trump will participate in an event with Indian PM Narendra Modi. pic.twitter.com/tKAMLzwwfs
— ANI (@ANI) September 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement