ਪੜਚੋਲ ਕਰੋ
Advertisement
Joe Biden Video : ਇੱਕ ਵਾਰ ਫਿਰ ਡਿੱਗੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ , ਏਅਰ ਫੋਰਸ ਅਕੈਡਮੀ ਦੇ ਸਮਾਰੋਹ ਦੌਰਾਨ ਸਟੇਜ 'ਤੇ ਲੱਗੀ ਠੋਕਰ
US President Joe Biden : ਵੀਰਵਾਰ (1 ਜੂਨ) ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜਦੋਂ ਯੂਐਸ ਏਅਰ ਫੋਰਸ ਅਕੈਡਮੀ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਸਟੇਜ 'ਤੇ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ 80 ਸਾਲਾ ਬਿਡੇਨ ਬੁਰੀ ਤਰ੍ਹਾਂ ਡਿੱ
US President Joe Biden : ਵੀਰਵਾਰ (1 ਜੂਨ) ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜਦੋਂ ਯੂਐਸ ਏਅਰ ਫੋਰਸ ਅਕੈਡਮੀ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਸਟੇਜ 'ਤੇ ਉਨ੍ਹਾਂ ਦਾ ਪੈਰ ਫਿਸਲ ਗਿਆ ਅਤੇ 80 ਸਾਲਾ ਬਿਡੇਨ ਬੁਰੀ ਤਰ੍ਹਾਂ ਡਿੱਗ ਗਏ। ਜੋ ਬਿਡੇਨ ਨੂੰ ਤੁਰੰਤ ਅਮਰੀਕੀ ਹਵਾਈ ਸੈਨਾ ਦੇ ਅਧਿਕਾਰੀਆਂ ਨੇ ਸੰਭਾਲਿਆ ਅਤੇ ਕਾਰ ਤੱਕ ਲੈ ਗਏ। ਬਿਡੇਨ ਦੇ ਸਟੇਜ 'ਤੇ ਡਿੱਗਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਕੈਡੇਟ ਨਾਲ ਹੱਥ ਮਿਲਾਉਣ ਤੋਂ ਬਾਅਦ ਡਿੱਗੇ
ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਯੂਐਸ ਏਅਰ ਫੋਰਸ ਅਕੈਡਮੀ ਵਿੱਚ ਆਪਣਾ ਸ਼ੁਰੂਆਤੀ ਭਾਸ਼ਣ ਦੇਣ ਤੋਂ ਬਾਅਦ ਕੈਡੇਟ ਨਾਲ ਹੱਥ ਮਿਲਾਇਆ, ਕਦਮ ਰੱਖਣ ਤੋਂ ਤੁਰੰਤ ਬਾਅਦ ਹੀ ਪੈਰ ਫਿਸਲ ਗਿਆ। ਡਿੱਗਣ ਤੋਂ ਤੁਰੰਤ ਬਾਅਦ ਜੋ ਬਿਡੇਨ ਨੇ ਕਿਸੇ ਚੀਜ਼ ਵੱਲ ਇਸ਼ਾਰਾ ਕੀਤਾ, ਜਿਸ ਦੀ ਵਜ੍ਹਾ ਨਾਲ ਉਹ ਡਿੱਗ ਗਏ ਸੀ। ਸਟੇਜ 'ਤੇ ਕਾਲੇ ਰੰਗ ਦਾ ਇਕ ਛੋਟਾ ਜਿਹਾ ਸੈਂਡਬੈਂਗ ਰੱਖਿਆ ਗਿਆ ਸੀ, ਜਿਸ ਤੋਂ ਠੋਕਰ ਖਾ ਕੇ ਸ਼ਾਇਦ ਰਾਸ਼ਟਰਪਤੀ ਬਿਡੇਨ ਡਿੱਗ ਗਏ।
BREAKING: Biden takes a big fall on stage just now at the U.S. Air Force Academy graduation pic.twitter.com/GxkMbpyoNo
— Jake Schneider (@jacobkschneider) June 1, 2023
ਬਿਡੇਨ ਦਾ ਪਹਿਲਾਂ ਵੀ ਟੁੱਟ ਚੁੱਕਾ ਪੈਰ
ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਬਿਡੇਨ ਦੇ ਡਿੱਗਣ ਤੋਂ ਤੁਰੰਤ ਬਾਅਦ ਟਵੀਟ ਕੀਤਾ ਕਿ ਉਹ ਠੀਕ ਹਨ। ਤੁਹਾਨੂੰ ਦੱਸ ਦੇਈਏ ਕਿ ਜੋ ਬਿਡੇਨ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਵਿਅਕਤੀ ਹਨ। ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮੁੜ ਤੋਂ ਚੋਣ ਲੜਨ ਜਾ ਰਹੇ ਹਨ। ਜੋ ਬਿਡੇਨ ਹਾਲ ਹੀ ਵਿੱਚ ਜਾਪਾਨ ਦੇ ਹੀਰੋਸ਼ੀਮਾ ਵਿੱਚ G7 ਸੰਮੇਲਨ ਵਿੱਚ ਲੜਖੜਾ ਗਏ ਸੀ। ਹਾਲਾਂਕਿ, ਬਿਡੇਨ ਡਿੱਗਦੇ -ਡਿੱਗਦੇ ਬਚ ਗਏ ਸੀ।
ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਬਿਡੇਨ ਦੇ ਡਿੱਗਣ ਤੋਂ ਤੁਰੰਤ ਬਾਅਦ ਟਵੀਟ ਕੀਤਾ ਕਿ ਉਹ ਠੀਕ ਹਨ। ਤੁਹਾਨੂੰ ਦੱਸ ਦੇਈਏ ਕਿ ਜੋ ਬਿਡੇਨ ਅਮਰੀਕਾ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਬਜ਼ੁਰਗ ਵਿਅਕਤੀ ਹਨ। ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਮੁੜ ਤੋਂ ਚੋਣ ਲੜਨ ਜਾ ਰਹੇ ਹਨ। ਜੋ ਬਿਡੇਨ ਹਾਲ ਹੀ ਵਿੱਚ ਜਾਪਾਨ ਦੇ ਹੀਰੋਸ਼ੀਮਾ ਵਿੱਚ G7 ਸੰਮੇਲਨ ਵਿੱਚ ਲੜਖੜਾ ਗਏ ਸੀ। ਹਾਲਾਂਕਿ, ਬਿਡੇਨ ਡਿੱਗਦੇ -ਡਿੱਗਦੇ ਬਚ ਗਏ ਸੀ।
ਇਸ ਸਾਲ ਉਸ ਦੇ ਸਰਕਾਰੀ ਡਾਕਟਰ ਦੀ ਰਿਪੋਰਟ ਨੇ ਉਸ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਕਰਾਰ ਦਿੱਤਾ ਹੈ। ਜੋ ਬਿਡੇਨ ਵੀ ਨਿਯਮਿਤ ਤੌਰ 'ਤੇ ਕਸਰਤ ਵੀ ਕਰਦੇ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ 2020 ਵਿੱਚ ਚੋਣ ਜਿੱਤਣ ਤੋਂ ਤੁਰੰਤ ਬਾਅਦ ਜੋ ਬਿਡੇਨ ਦਾ ਪੈਰ ਵੀ ਆਪਣੇ ਪਾਲਤੂ ਕੁੱਤੇ ਨਾਲ ਖੇਡਦੇ ਹੋਏ ਟੁੱਟ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement