ਪੜਚੋਲ ਕਰੋ

US News: 2600 ਦਾ ਖਾਧਾ ਖਾਣਾ, 8 ਲੱਖ ਦੀ ਮਿਲੀ ਟਿੱਪ! ਖ਼ਬਰ ਪੜ੍ਹ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

US News: ਅਮਰੀਕੀ ਰੈਸਟੋਰੈਂਟ 'ਚ ਕੰਮ ਕਰਨ ਵਾਲੀ ਵੇਟਰੈੱਸ ਨੂੰ ਟਿਪ ਲੈਣਾ ਮਹਿੰਗਾ ਪੈ ਗਿਆ। ਉਸ ਨੂੰ 8 ਲੱਖ ਰੁਪਏ ਦੀ ਟਿਪ ਲੈਣ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

US News: ਅਮਰੀਕਾ 'ਚ ਕੰਮ ਕਰਨ ਵਾਲੀ ਇਕ ਵੇਟਰੈੱਸ ਨੂੰ ਟਿਪ ਲੈਣ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਵੇਟਰੈੱਸ ਨੇ ਇਸ ਨਾਲ ਜੁੜੀ ਇੱਕ ਪੋਸਟ ਵੀ ਕੀਤੀ ਅਤੇ ਬਾਅਦ ਵਿੱਚ ਡਿਲੀਟ ਕਰ ਦਿੱਤੀ। ਵੇਟਰੈੱਸ ਨੂੰ ਕੋਈ ਛੋਟੀ-ਮੋਟੀ ਟਿੱਪ ਨਹੀਂ ਮਿਲੀ ਸੀ ਸਗੋਂ 8 ਲੱਖ ਰੁਪਏ ਦੀ ਟਿੱਪ ਮਿਲੀ ਸੀ। ਵੇਟਰੈੱਸ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਨੇ 2600 ਰੁਪਏ ਦਾ ਖਾਣਾ ਖਾਣ ਤੋਂ ਬਾਅਦ 8 ਲੱਖ ਰੁਪਏ ਦੀ ਟਿੱਪ ਦਿੱਤੀ ਸੀ।

ਰੈਸਟੋਰੈਂਟਾਂ ਵਿੱਚ ਟਿੱਪ ਦੇਣ ਦਾ ਰਿਵਾਜ ਪੂਰੀ ਦੁਨੀਆ ਵਿੱਚ ਹੈ, ਜਦੋਂ ਲੋਕਾਂ ਨੂੰ ਰੈਸਟੋਰੈਂਟ ਵਿੱਚ ਚੰਗੀ ਸਰਵਿਸ ਮਿਲਦੀ ਹੈ, ਤਾਂ ਉਹ ਟਿੱਪ ਦਿੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਟਿੱਪ ਦੇਣ ਨਾਲ ਹੋਟਲਾਂ ਅਤੇ ਰੈਸਟੋਰੈਂਟਾਂ 'ਚ ਕੰਮ ਕਰਨ ਵਾਲੇ ਲੋਕਾਂ ਦਾ ਮਨੋਬਲ ਵਧਦਾ ਹੈ ਅਤੇ ਉਹ ਲੋਕਾਂ ਦੀ ਖੁਸ਼ੀ ਨਾਲ ਸੇਵਾ ਕਰਦੇ ਹਨ। ਹਾਲਾਂਕਿ ਅਮਰੀਕਾ 'ਚ ਟਿੱਪ ਲੈਣਾ ਇਕ ਵੇਟਰੈੱਸ ਨੂੰ ਮਹਿੰਗਾ ਪੈ ਗਿਆ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਿਸ਼ੀਗਨ ਦੀ ਰਹਿਣ ਵਾਲੀ ਲਿੰਸੇ ਬੋਇਡ ਨਾਂ ਦੀ ਵੇਟਰੈੱਸ ਨੇ ਆਪਣੇ ਨਾਲ ਵਾਪਰੀ ਘਟਨਾ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਵੇਟਰੈੱਸ ਨੇ ਦੱਸਿਆ ਕਿ ਇੱਕ ਦਿਨ ਇੱਕ ਅੱਧਖੜ ਉਮਰ ਦਾ ਵਿਅਕਤੀ ਰੈਸਟੋਰੈਂਟ ਵਿੱਚ ਖਾਣਾ ਖਾਣ ਆਇਆ ਸੀ, ਉਸਨੇ ਕੁੱਝ ਆਰਡਰ ਕੀਤਾ ਅਤੇ ਮੈਂ ਉਸਨੂੰ ਖਾਣਾ ਪਰੋਸਿਆ। 

ਇਹ ਵੀ ਪੜ੍ਹੋ: Farmers Protest: ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਪ੍ਰਸਤਾਵ 'ਤੇ ਮੰਥਨ! ਖੇਤੀ ਮਾਹਿਰਾਂ ਤੋਂ ਵੀ ਮੰਗੀ ਰਾਏ

ਖਾਣੇ ਦਾ ਬਿੱਲ 2600 ਰੁਪਏ ਸੀ, ਜੋ ਉਸ ਨੇ ਅਦਾ ਕੀਤਾ ਅਤੇ ਜਾਣ ਵੇਲੇ ਉਸ ਨੇ 8 ਲੱਖ ਰੁਪਏ ਦੀ ਟਿੱਪ ਦਿੱਤੀ। ਵਿਅਕਤੀ ਨੇ ਵੇਟਰੈੱਸ ਨੂੰ ਕਿਹਾ ਕਿ ਉਹ ਟਿੱਪ ਬਾਰੇ ਕਿਸੇ ਨੂੰ ਨਾ ਦੱਸੇ । ਇਸ ਤੋਂ ਬਾਅਦ ਲਿੰਸੇ ਬੌਇਡ ਬਹੁਤ ਖੁਸ਼ ਹੋਈ ਅਤੇ ਉਸਨੇ ਬਾਕੀ ਕਰਮਚਾਰੀਆਂ ਵਿੱਚ ਬਰਾਬਰ ਪੈਸੇ ਵੰਡ ਦਿੱਤੇ।

ਜਦੋਂ ਵੇਟਰੈੱਸ ਨੇ ਇਹ ਗੱਲ ਰੈਸਟੋਰੈਂਟ ਮੈਨੇਜਮੈਂਟ ਨੂੰ ਦੱਸੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਹੈਰਾਨ ਹੋ ਕੇ ਵੇਟਰੈੱਸ ਨੇ ਫੇਸਬੁੱਕ 'ਤੇ ਪੋਸਟ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਮਿਲ ਕੇ ਖਾਣਾ ਅਪਰਾਧ ਹੈ। ਇਸ ਦੇ ਨਾਲ ਹੀ ਰੈਸਟੋਰੈਂਟ ਮੈਨੇਜਮੈਂਟ ਨੇ ਦੱਸਿਆ ਕਿ ਉਸ ਨੂੰ ਟਿੱਪ ਲੈਣ ਕਰਕੇ ਨੌਕਰੀ ਤੋਂ ਨਹੀਂ ਕੱਢਿਆ ਗਿਆ। ਟਿੱਪ ਦਾ ਟੈਕਸ ਨਾ ਦੇਣ ਕਰਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਵੇਟਰੈੱਸ ਨੇ ਹੁਣ ਫੇਸਬੁੱਕ ਤੋਂ ਆਪਣੀ ਪੋਸਟ ਹਟਾ ਦਿੱਤੀ ਹੈ।

ਇਹ ਵੀ ਪੜ੍ਹੋ: Pakistan: ਲਾਹੌਰ ਦੇ ਅੰਡਰਵਰਲਡ DON ਅਮੀਰ ਬਲਾਜ ਟੀਪੂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਹਮਲਾਵਰਾਂ ਦਾ ਵੀ ਕੀਤਾ ਇਹ ਹਾਲ

ਟਾਪ ਹੈਡਲਾਈਨ

US News : ਵ੍ਹਾਈਟ ਹਾਊਸ ਦੇ ਨੇੜੇ ਗੋਲੀਆਂ ਦੀ ਗੂੰਜ! 4 ਲੋਕਾਂ ਨੂੰ ਮਾਰੀ ਗੋਲੀ, ਪੁਲਿਸ ਨੇ ਘੇਰਿਆ ਪੂਰਾ ਇਲਾਕਾ
US News : ਵ੍ਹਾਈਟ ਹਾਊਸ ਦੇ ਨੇੜੇ ਗੋਲੀਆਂ ਦੀ ਗੂੰਜ! 4 ਲੋਕਾਂ ਨੂੰ ਮਾਰੀ ਗੋਲੀ, ਪੁਲਿਸ ਨੇ ਘੇਰਿਆ ਪੂਰਾ ਇਲਾਕਾ
Vice President Resigns: ਸਿਆਸੀ ਜਗਤ 'ਚ ਆਇਆ ਭੂਚਾਲ, ਉਪ ਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ! ਜਾਣੋ ਇੰਡੋਨੇਸ਼ੀਆ 'ਚ ਕਿਉਂ ਮੱਚਿਆ ਘਮਸਾਣ...
ਸਿਆਸੀ ਜਗਤ 'ਚ ਆਇਆ ਭੂਚਾਲ, ਉਪ ਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ! ਜਾਣੋ ਇੰਡੋਨੇਸ਼ੀਆ 'ਚ ਕਿਉਂ ਮੱਚਿਆ ਘਮਸਾਣ...
Attack On Police Force: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ 'ਚ ਵੱਡਾ ਅੱਤਵਾਦੀ ਹਮਲਾ...
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ 'ਚ ਵੱਡਾ ਅੱਤਵਾਦੀ ਹਮਲਾ...
TV Anchor Shot: ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਨਜਾਇਜ਼ ਪਿਸਤੌਲ ਨਾਲ ASI ਨੂੰ ਲੱਗੀ ਗੋਲੀ, ਸੱਚ ਲੁਕਾਉਣ ਦੇ ਦੋਸ਼ 'ਚ ਤਿੰਨ ਪੁਲਿਸ ਸਸਪੈਂਡ; ਜਾਣੋ ਪੂਰਾ ਮਾਮਲਾ
ਨਜਾਇਜ਼ ਪਿਸਤੌਲ ਨਾਲ ASI ਨੂੰ ਲੱਗੀ ਗੋਲੀ, ਸੱਚ ਲੁਕਾਉਣ ਦੇ ਦੋਸ਼ 'ਚ ਤਿੰਨ ਪੁਲਿਸ ਸਸਪੈਂਡ; ਜਾਣੋ ਪੂਰਾ ਮਾਮਲਾ
ਪੰਜਾਬ 'ਚ Verka ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਹੋਇਆ ਮਹਿੰਗਾ; ਦੇਖੋ ਪੂਰੀ ਲਿਸਟ ਕਿਸ ਦੀਆਂ ਕਿੰਨੀਆਂ ਵਧੀਆਂ ਕੀਮਤਾਂ
ਪੰਜਾਬ 'ਚ Verka ਨੇ ਵਧਾਏ ਦੁੱਧ ਦੇ ਰੇਟ, ਅੱਜ ਤੋਂ 8 ਰੁਪਏ ਹੋਇਆ ਮਹਿੰਗਾ; ਦੇਖੋ ਪੂਰੀ ਲਿਸਟ ਕਿਸ ਦੀਆਂ ਕਿੰਨੀਆਂ ਵਧੀਆਂ ਕੀਮਤਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਨਵੰਬਰ 2026
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP Punjab : ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਦੀ ਟਿਕਟ ਕੱਟੀ, ਕੀ ਹੁਣ ਛੱਡਣਗੇ AAP ਦਾ ਸਾਥ ?
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ
Embed widget