ਲੁਧਿਆਣਾ: ਅਮਰੀਕਾ ਤੋਂ ਦਰਦਨਾਕ ਖਬਰ ਆਈ ਹੈ। ਅਮਰੀਕਾ ਦੇ ਸ਼ਹਿਰ ਮਨਟਿਕਾ ਵਿੱਚ ਵਾਪਰੇ ਸੜਕ ਹਾਦਸੇ ’ਚ ਦੋ ਪੰਜਾਬੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ ਇੱਕ ਨੌਜਵਾਨ ਰਾਏਕੋਟ ਤੇ ਦੂਜਾ ਜਗਰਾਓਂ ਨਾਲ ਸਬੰਧਤ ਸੀ।
ਰਾਏਕੋਟ ਦੇ ਮ੍ਰਿਤਕ ਨੌਜਵਾਨ ਮਨਜੋਤ ਸਿੰਘ ਥਿੰਦ ਦੇ ਤਾਏ ਦੇ ਲੜਕੇ ਹਰਪਾਲ ਸਿੰਘ ਥਿੰਦ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਮਨਜੋਤ ਸਿੰਘ ਥਿੰਦ ਅਮਰੀਕਾ ਵਿੱਚ ਰਹਿ ਰਿਹਾ ਸੀ। ਆਪਣੇ ਦੋਸਤਾਂ ਨਾਲ ਯੂਨੀਵਰਸਿਟੀ ਦੇ ਕੰਮਕਾਰ ਲਈ ਉਹ ਕਾਰ ’ਚ ਜਾ ਰਿਹਾ ਸੀ। ਰਸਤੇ ’ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਤੋਂ ਆ ਰਹੀ ਅਮਰੀਕਾ ਪੁਲਿਸ ਦੀ ਕਾਰ ਨਾਲ ਜਾ ਟਕਰਾਈ।
ਇਸ ਕਾਰਨ ਇਸ ਹਾਦਸੇ ਵਿੱਚ ਜਿੱਥੇ ਮਨਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਉੱਥੇ ਉਸ ਨਾਲ ਗੱਡੀ ਵਿੱਚ ਸਵਾਰ ਦੋ ਗੋਰੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਦੂਜੇ ਪਾਸੇ ਅਮਰੀਕਾ ਪੁਲਿਸ ਦੀ ਗੱਡੀ ਚਲਾ ਰਿਹਾ ਪਿੰਡ ਗਾਲਬ (ਨੇੜੇ ਜਗਰਾਓਂ) ਦਾ ਨੌਜਵਾਨ ਪੁਲਿਸ ਅਫਸਰ ਹਰਮਿੰਦਰ ਸਿੰਘ ਹਨੀ ਗਰੇਵਾਲ ਵੀ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Delhi ਦੇ Jahangirpuri ਇਲਾਕੇ ਵਿੱਚ ਦੇਰ ਰਾਤ ਬਜ਼ੁਰਗਾਂ ਨਾਲ ਲੁੱਟ ਦੀ ਵਾਰਦਾਤ ਸੀਸੀਟੀਵੀ 'ਚ ਕੈਦ, ਵੀਡੀਓ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin