ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ਾਇਦ ਉਸ ਨੂੰ ਕੋਰੋਨਾ ਵਾਇਰਸ ਦੀ ਜਾਣਕਾਰੀ ਪਿਛਲੇ ਸਾਲ ਨਵੰਬਰ ਦੀ ਸ਼ੁਰੂਆਤ ਵਿੱਚ ਹੀ ਹੋ ਗਈ ਸੀ। ਉਨ੍ਹਾਂ ਬੀਜਿੰਗ 'ਤੇ ਪਾਰਦਰਸ਼ੀ ਨਾ ਹੋਣ ਦਾ ਦੋਸ਼ ਲਾਇਆ।


ਪੋਂਪੀਓ ਨੇ ਰੇਡੀਓ ਇੰਟਰਵਿਊ ਦੌਰਾਨ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਤੇ ਚੀਨ ਦੋਵਾਂ ਨੂੰ ਹੀ ਇਸ ਵਾਇਰਸ ਨੂੰ ਪਛਾਣਨ ਵਿੱਚ ਸਮਾਂ ਲਾ ਦਿੱਤਾ। ਪੋਂਪੀਓ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਮਰੀਕਾ ਹਾਲੇ ਵੀ ਚੀਨ ਤੋਂ ਕਈ ਜਾਣਕਾਰੀਆਂ ਚਾਹੁੰਦਾ ਹੈ ਜਿਸ ਵਿੱਚ ਵੁਹਾਨ ਮਹਾਨਗਰ ਵਿੱਚ ਪਾਏ ਗਏ SARS-CoV-2 ਵਾਇਰਸ ਦਾ ਮੂਲ ਨਮੂਨਾ ਵੀ ਸ਼ਾਮਲ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਦੀ ਜ਼ੋਰਦਾਰ ਅਲੋਚਨਾ ਕੀਤੀ। ਇਨ੍ਹਾਂ ਦੋਵਾਂ 'ਤੇ ਇਸ ਘਾਤਕ ਵਾਇਰਸ ਕਾਰਨ ਲੱਖਾਂ ਮੌਤਾਂ ਦਾ ਗੁੱਸਾ ਅਮਰੀਕੀ ਅਧਿਕਾਰੀਆਂ ਨੇ ਕੱਢਿਆ ਹੈ। ਅਮਰੀਕਾ ਵਿੱਚ 8 ਲੱਖ ਤੋਂ ਵੱਧ ਲੋਕ ਕੋਰੋਨਾ ਨਾਲ ਪੀੜਤ ਹਨ ਤੇ ਪਿਛਲੇ 24 ਘੰਟਿਆ ਦੌਰਾਨ ਅਮਰੀਕਾ ਵਿੱਚ 3,176 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 50 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ।