ਵਾਸ਼ਿੰਗਟਨ: ਚੀਨੀ ਕੰਪਨੀਆਂ ਦੇ ਵਧਦੇ ਕਦਮਾਂ ਤੋਂ ਅਮਰੀਕਾ ਫਿਕਰੰਮਦ ਹੈ। ਅਮਰੀਕਾ ਚੀਨੀ ਸਾਮਾਨ 'ਤੇ ਸ਼ਿਕੰਜਾ ਕੱਸ਼ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚੀਨ ਵਿੱਚ ਬਣੇ ਉਤਪਾਦਾਂ ਦੀ ਦਰਾਮਦ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ।
ਦਰਅਸਲ ਅਮਰੀਕੀ ਸਰਕਰ ਦਾ ਮੰਨਣਾ ਹੈ ਕਿ ਅਮਰੀਕੀ ਕਾਰੋਬਾਰ ਨੂੰ ਵਿਦੇਸ਼ੀ ਕੰਪਨੀਆਂ ਨੇ ਹੁਣ ਤੱਕ ਠੱਗਿਆ ਹੈ। ਹੁਣ ਉਹ ਉਨ੍ਹਾਂ ਲਈ ਬਰਾਬਰੀ ਦਾ ਮੌਕਾ ਚਾਹੁੰਦੇ ਹਨ। ਵ੍ਹਾਈਟ ਹਾਊਸ ਨੇ ਇਹ ਦਾਅਵਾ ਕੀਤਾ ਹੈ। ਅਮਰੀਕਾ ਦਾ ਚੀਨ ਨਾਲ ਵਪਾਰ ਘਾਟਾ ਕਰੀਬ 500 ਅਰਬ ਡਾਲਰ ਦੇ ਬਰਾਬਰ ਹੈ।
ਟਰੰਪ ਨੇ ਸੱਤਾ ਵਿੱਚ ਆਉਣ ਮਗਰੋਂ ਇਸ ਘਾਟੇ ਨੂੰ ਘੱਟ ਕਰਨ ਦੀ ਗੱਲ ਕੀਤੀ, ਜੋ ਮੁੱਖ ਰੂਪ ਵਿੱਚ ਚੀਨ ਦੀਆਂ ਗਲਤ ਵਪਾਰਕ ਗਤੀਵਿਧੀਆਂ ਕਾਰਨ ਹੈ। ਵ੍ਹਾਈਟ ਹਾਊਸ ਦੇ ਉਪ ਪ੍ਰੈੱਸ ਸਕੱਤਰ ਰਾਜ ਸ਼ਾਹ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਮਕਸਦ ਮੁਕਤ, ਨਿਰਪੱਖ ਤੇ ਆਪਸੀ ਵਪਾਰ ਸਮਝੌਤੇ ਹਨ।