ਪੜਚੋਲ ਕਰੋ
ਰਾਸ਼ਟਰਪਤੀ ’ਤੇ ਡਰੋਨ ਨਾਲ ਹਮਲਾ

ਕਰਾਕਸ: ਵੇਨੇਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਇੱਕ ਸਮਾਗਮ ਦੌਰਾਨ ਡਰੋਨ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਵਾਲ-ਵਾਲ ਬਚ ਗਏ। ਭਾਸ਼ਣ ਦੌਰਾਨ ਰਾਸ਼ਟਰਪਤੀ ਕੋਲ ਕੁਝ ਡਿੱਗਿਆ ਜਿਸ ਪਿੱਛੋਂ ਉਨ੍ਹਾਂ ਆਪਣਾ ਭਾਛਣ ਵਿੱਚੇ ਰੋਕ ਦਿੱਤਾ। ਇਸ ਦੇ ਬਾਅਦ ਫੌਜ ਤੁਰੰਤ ਰਾਸ਼ਟਰਪਤੀ ਨੂੰ ਉੱਥੋਂ ਸੁਰੱਖਿਅਤ ਥਾਂ ਲੈ ਗਈ। ਇਸ ਹਮਲੇ ਵਿੱਚ ਰਾਸ਼ਟਰਪਤੀ ਮਾਦੁਰੋ ਨੇ ਕੋਲੰਬੀਆ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਬਾਅਦ ਵਿੱਚ ਇੱਕ ਸ਼ੱਕੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਲਈ। ਇਸ ਘਟਨਾ ਵਿੱਚ 7 ਜਵਾਨ ਜ਼ਖ਼ਮੀ ਹੋਏ ਹਨ। [embed] ਹਮਲੇ ਦੌਰਾਨ ਜਦੋਂ ਡਰੋਨ ਰਾਸ਼ਟਰਪਤੀ ਦੇ ਨੇੜੇ ਆ ਡਿੱਗਿਆ ਤਾਂ ਸੁਰੱਖਿਆ ਬਲ ਬੈਲਿਸਟਿਕ ਢਾਲ ਲੈ ਕੇ ਉਨ੍ਹਾਂ ਨੂੰ ਬਚਾਉਣ ਪੁੱਜੇ। ਇਸ ਦਾ ਸਿੱਧਾ ਪ੍ਰਸਾਰਣ ਟੀਵੀ ’ਤੇ ਦਿਖਾਇਆ ਜਾ ਰਿਹਾ ਹੈ। ਜਿਵੇਂ ਹੀ ਸੁਰੱਖਿਆ ਬਲ ਰਾਸ਼ਟਰਪਤੀ ਨੂੰ ਲੈ ਕੇ ਪੁੱਜੇ, ਟੀਵੀ ’ਤੇ ਪ੍ਰਸਾਰਣ ਅਚਾਨਕ ਬੰਦ ਹੋ ਗਿਆ। ਰਾਸ਼ਟਰਪਤੀ ਮੁਤਾਬਕ ਹਮਲੇ ਵਿੱਚ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ






















