Clash in Maldives Parliament: ਮਾਲਦੀਵ ਦੀ ਸੰਸਦ 'ਚ ਐਤਵਾਰ (28 ਜਨਵਰੀ) ਨੂੰ ਸੱਤਾਧਾਰੀ ਗਠਜੋੜ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਿਚਾਲੇ ਝੜਪ ਹੋ ਗਈ, ਜਿਸ ਕਾਰਨ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਕੈਬਨਿਟ ਨੂੰ ਲੈ ਕੇ ਵੋਟਿੰਗ 'ਚ ਵਿਘਨ ਪਿਆ।


ਸਨ ਆਨਲਾਈਨ ਦੀ ਰਿਪੋਰਟ ਮੁਤਾਬਕ ਇਹ ਝੜਪ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਵੱਲੋਂ ਸੱਦੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਹੋਈ। ਰਿਪੋਰਟਾਂ ਅਨੁਸਾਰ ਪੀਪਲਜ਼ ਨੈਸ਼ਨਲ ਕਾਂਗਰਸ (ਪੀਐਨਸੀ) ਅਤੇ ਮਾਲਦੀਵ ਦੀ ਪ੍ਰੋਗਰੈਸਿਵ ਪਾਰਟੀ (ਪੀਪੀਐਮ) ਦੇ ਸਰਕਾਰ ਪੱਖੀ ਸੰਸਦ ਸਾਬਕਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੀ ਅਗਵਾਈ ਵਾਲੀ ਮਾਲਦੀਵੀਅਨ ਡੈਮੋਕਰੇਟਿਕ ਪਾਰਟੀ (ਐਮਡੀਪੀ) ਦੇ ਵਿਰੋਧ ਵਿੱਚ ਸਾਹਮਣੇ ਆਏ।


ਇਹ ਵੀ ਪੜ੍ਹੋ: India-Canada Relations: ਹਰਦੀਪ ਨਿੱਝਰ ਕਤਲ ਮਾਮਲੇ 'ਚ ਕੈਨੇਡਾ ਨੇ ਵਰਤੀ ਨਰਮੀ, ਭਾਰਤ ਨੂੰ ਲੈਕੇ ਆਖੀ ਇਹ ਗੱਲ


ਘਟਨਾ ਦੀ ਵੀਡੀਓ ਆਈ ਸਾਹਮਣੇ


ਇਸ ਦੌਰਾਨ ਨਿਊਜ਼ ਚੈਨਲ ਅਧਾਧੂ ਨੇ ਘਟਨਾ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਐਮਡੀਪੀ ਐਮਪੀ ਈਸਾ ਅਤੇ ਪੀਐਨਸੀ ਐਮਪੀ ਅਬਦੁੱਲਾ ਸ਼ਾਹੀਮ ਅਬਦੁੱਲ ਹਕੀਮ ਨੂੰ ਲੜਦਿਆਂ ਦੇਖਿਆ ਜਾ ਸਕਦਾ ਹੈ। ਵੀਡੀਓ ਫੁਟੇਜ 'ਚ ਦੇਖ ਸਕਦੇ ਹੋ ਕਿ ਸ਼ਾਹੀਮ ਨੇ ਈਸਾ ਦੀ ਲੱਤ ਫੜ ਲਈ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਫਿਰ ਈਸਾ ਨੇ ਸ਼ਾਹੀ ਦੀ ਗਰਦਨ 'ਤੇ ਲੱਤ ਮਾਰੀ ਅਤੇ ਉਸ ਦੇ ਵਾਲ ਖਿੱਚ ਲਏ।