ਵਾਸ਼ਿੰਗਟਨ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਅਮਰੀਕਾ ਤੋਂ ਕਥਿਤ ਤੌਰ 'ਤੇ ਫਿਰ ਤੋਂ ਸੱਤਾ ਹਾਸਿਲ ਕਰਨ ਲਈ ਗੁਪਤ ਸਮਰਥਨ ਮੰਗਦੇ ਦਿਖਾਈ ਦੇ ਰਹੇ ਹਨ। ਨਾਲ ਹੀ ਉਹ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੇ ਟਿਕਾਣਿਆਂ ਬਾਰੇ ਪਤਾ ਲਾਉਣ ਵਿੱਚ ਕਾਮਯਾਬ ਨਾ ਰਹਿਣ 'ਤੇ ਉਹ ਸ਼ਰਮਿੰਦਾ ਹੁੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਐਕਟੀਵਿਸਟ ਤੇ ਪੱਤਰਕਾਰ ਗੁਲ ਬੁਖ਼ਾਰੀ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ।


75 ਸਾਲਾ ਜਨਰਲ (ਸੇਵਾਮੁਕਤ) ਮੁਸ਼ੱਰਫ ਮਹਾਦੋਸ਼ ਤੋਂ ਬਚਣ ਲਈ ਅਸਤੀਫ਼ਾ ਦੇਣ ਤੋਂ ਪਹਿਲਾਂ ਸਾਲ 2001 ਤੇ 2008 ਦਰਮਿਆਨ ਪਾਕਿਸਤਾਨ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ। ਸਾਬਕਾ ਫ਼ੌਜ ਮੁਖੀ ਮਾਰਚ 2016 ਵਿੱਚ ਡਾਕਟਰੀ ਇਲਾਜ ਲਈ ਪਾਕਿਸਤਾਨ ਤੋਂ ਬਾਹਰ ਜਾਣ ਪਿੱਛੋਂ ਦੁਬਈ ਵਿੱਚ ਹਨ ਤੇ ਸੁਰੱਖਿਆ ਤੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਵਾਪਸ ਨਹੀਂ ਪਰਤੇ। ਸਾਲ 2007 ਵਿੱਚ ਸੰਵਿਧਾਨ ਮੁਅੱਤਲ ਕਰਨ ਬਦਲੇ ਉਹ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਸਾਲ 2014 ਵਿੱਚ ਮੁਸ਼ੱਰਫ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਮੀਟਿੰਗ ਦੀ ਲੀਕ ਹੋਈ ਇਸ ਵੀਡੀਓ ਵਿਚ ਮੁਸ਼ੱਰਫ ਅਮਰੀਕੀ ਕਾਨੂੰਨਘਾੜਿਆਂ ਨੂੰ ਕਹਿ ਰਿਹਾ ਹੈ ਕਿ ਉਸ ਦੀ ਵੀ ਪਿਛਲੇ ਸਮੇਂ ਕੋਈ ਸਾਖ਼ ਹੈ। ਉਸ ਨੂੰ ਦੁਬਾਰਾ ਸੱਤਾ ਵਿਚ ਆਉਣ ਦੀ ਲੋੜ ਹੈ ਜਿਸ ਲਈ ਉਸ ਨੂੰ ਸਹਾਇਤਾ ਦੀ ਲੋੜ ਹੈ। ਵੀਡੀਓ ਦੇ ਪਹਿਲੇ ਕਲਿੱਪ ਵਿੱਚ ਮੁਸ਼ੱਰਫ਼ ਅਮਰੀਕੀ ਪ੍ਰਤੀਨਿਧ ਸਦਨ ਦੇ ਗਲਿਆਰਿਆਂ ਵਿੱਚ ਘੁੰਮਦੇ ਦਿਖਾਈ ਦਿੰਦੇ ਹਨ। ਵੀਡੀਓ ਕਲਿੱਪ ਉਸ ਦੇ ਸੱਤਾ ਤੋਂ ਬਾਹਰ ਹੋਣ ਪਿੱਛੋਂ ਸਾਲ 2012 ਦਾ ਜਾਪਦਾ ਹੈ।

ਦੇਖੋ ਵੀਡੀਓ-