US Woman Die Due to Excess Water: ਅਮਰੀਕਾ 'ਚ ਇਕ 35 ਸਾਲਾ ਔਰਤ ਦੀ ਅਚਾਨਕ ਜ਼ਿਆਦਾ ਪਾਣੀ ਪੀਣ ਕਾਰਨ ਮੌਤ ਹੋ ਗਈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਇੰਡੀਆਨਾ ਦੀ ਐਸ਼ਲੇ ਸਮਰਸ 4 ਜੁਲਾਈ ਦੇ ਵੀਕੈਂਡ ਦੌਰਾਨ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਸੀ। ਉਸੇ ਸਮੇਂ, ਜਦੋਂ ਐਸ਼ਲੇ ਨੂੰ ਗਰਮੀ ਮਹਿਸੂਸ ਹੋਣ ਲੱਗੀ ਤਾਂ ਉਸਨੇ 20 ਮਿੰਟਾਂ ਦੇ ਅੰਦਰ 2 ਲੀਟਰ ਪਾਣੀ ਪੀ ਲਿਆ। ਇਸ ਕਾਰਨ ਉਸ ਦੀ ਮੌਤ ਹੋ ਗਈ।



ਡਾਕਟਰਾਂ ਅਨੁਸਾਰ ਮੌਤ ਦਾ ਕਾਰਨ ਪਾਣੀ ਪੀਣ ਨਾਲ ਹੋਣ ਵਾਲੀ ਮੌਤ ਦੀ ਵਜ੍ਹਾ ਇੱਕ ਖ਼ਾਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ। ਇਸ ਕਿਸਮ ਦੀ ਬਿਮਾਰੀ ਨੂੰ ਹਾਈਪੋਨੇਟ੍ਰੀਮੀਆ ਭਾਵ water toxicity ਕਿਹਾ ਜਾਂਦਾ ਹੈ ਜਿਸ ਨੂੰ ਆਮ ਸ਼ਬਦਾਂ ਵਿੱਚ ਪਾਣੀ ਦਾ ਜ਼ਹਿਰੀਲਾਪਣ ਵੀ ਕਿਹਾ ਜਾਂ ਸਕਦਾ ਹੈ। ਮੇਓ ਕਲੀਨਿਕ ਅਨੁਸਾਰ ਜੇ ਕਿਸੇ ਵਿਅਕਤੀ ਦੇ ਖੂਨ ਵਿੱਚ ਸੋਡੀਅਮ ਦੀ ਮਾਤਰਾ ਅਸਧਾਰਨ ਤੌਰ 'ਤੇ ਘੱਟ ਹੋ ਜਾਵੇ ਤਾਂ ਅਜਿਹੀ ਬਿਮਾਰੀ ਹੋ ਜਾਂਦੀ ਹੈ।


Water Poisoning ਬਣੀ ਮੌਤ ਦੀ ਵਜ੍ਹਾ 



ਦੁਖਦ ਅਨੁਭਵ ਸਾਂਝਾ ਕਰਦੇ ਹੋਏ ਪੀੜਤ ਔਰਤ ਦੇ ਵੱਡੇ ਭਰਾ ਡੇਵੋਨ ਮਿਲਰ ਨੇ ਦੱਸਿਆ ਕਿ ਮੇਰੀ ਭੈਣ ਨੇ 20 ਮਿੰਟਾਂ ਵਿੱਚ ਚਾਰ ਬੋਤਲਾਂ ਪਾਣੀ ਦੀਆਂ ਪੀ ਲਈਆਂ ਸੀ। ਇੱਕ ਬੋਤਲ ਵਿੱਚ ਅੱਧਾ ਲੀਟਰ ਪਾਣੀ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਸਨੇ ਕੁੱਲ 2 ਲੀਟਰ ਪਾਣੀ ਪੀਤਾ। ਡੇਵੋਨ ਮਿਲਰ ਨੇ ਦੱਸਿਆ ਕਿ ਜਦੋਂ ਮੇਰੀ ਭੈਣ ਘਰ ਵਿੱਚ ਸੀ ਤਾਂ ਬੇਹੋਸ਼ ਹੋ ਗਈ ਸੀ। ਮੇਰੀ ਦੂਜੀ ਭੈਣ ਹੋਲੀ ਨੇ ਮੈਨੂੰ ਫ਼ੋਨ 'ਤੇ ਇਸ ਬਾਰੇ ਜਾਣਕਾਰੀ ਦਿੱਤੀ।
ਅਸੀਂ ਉਸ ਨੂੰ ਹਸਪਤਾਲ ਲੈ ਗਏ ਕਿਉਂਕਿ ਉਸਦਾ ਦਿਮਾਗ ਸੁੱਜ ਗਿਆ ਸੀ। ਹਾਲਾਂਕਿ, ਉਦੋਂ ਤੱਕ ਉਹ ਜਾਣ ਰਿਹਾ ਸੀ ਕਿ ਅਜਿਹਾ ਕਿਉਂ ਹੋਇਆ ਹੈ। ਡਾਕਟਰਾਂ ਨੇ ਪੀੜਤ ਪਰਿਵਾਰ ਨੂੰ ਦੱਸਿਆ ਕਿ ਉਸ ਦੀ ਮੌਤ ਹਾਈਪੋਨੇਟ੍ਰੀਮੀਆ ਕਾਰਨ ਹੋਈ ਹੈ, ਜਿਸ ਨੂੰ ਸਰਲ ਭਾਸ਼ਾ ਵਿੱਚ Water Poisoning ਵੀ ਕਿਹਾ ਜਾਂਦਾ ਹੈ। ਇਹ ਸਥਿਤੀ ਉਦੋਂ ਹੁੰਦੀ ਹੈ ਜਦੋਂ ਕਿਸੇ ਦੇ ਖੂਨ ਵਿੱਚ ਸੋਡੀਅਮ ਦੀ ਮਾਤਰਾ ਅਸਧਾਰਨ ਤੌਰ 'ਤੇ ਘੱਟ ਹੁੰਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ