Airhostess Dress : ਹਵਾਈ ਜਹਾਜ਼ 'ਚ ਸਫ਼ਰ ਕਰਦੇ ਸਮੇਂ ਯਾਤਰੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਏਅਰ ਹੋਸਟੈੱਸ ਉਸ ਨੂੰ ਜਲਦੀ ਹੱਲ ਕਰ ਦਿੰਦੀ ਹੈ। ਯਾਤਰੀਆਂ ਦੇ ਖਾਣ-ਪੀਣ ਤੋਂ ਲੈ ਕੇ ਉਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਏਅਰ ਹੋਸਟੈੱਸ ਹੀ ਰੱਖਦੀ ਹੈ। ਹਰ ਏਅਰਲਾਈਨਜ਼ 'ਚ ਏਅਰ ਹੋਸਟੈੱਸ ਦੇ ਪਹਿਰਾਵੇ ਦਾ ਫ਼ੈਸਲਾ ਉਸ ਦੇਸ਼ ਦੇ ਸੱਭਿਆਚਾਰ ਮੁਤਾਬਕ ਕੀਤਾ ਜਾਂਦਾ ਹੈ। ਜੇਕਰ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਕਈ ਏਅਰਲਾਈਨਾਂ ਦੀਆਂ ਏਅਰ ਹੋਸਟੈੱਸਾਂ ਲਈ ਵੱਖ-ਵੱਖ ਡਰੈੱਸ ਕੋਡ ਹਨ। ਇੰਡੀਗੋ ਏਅਰਲਾਈਨ ਦੀ ਏਅਰ ਹੋਸਟੈੱਸ ਦੀ ਡਰੈੱਸ ਗੂੜ੍ਹੇ ਨੀਲੇ ਰੰਗ ਦੀ ਹੈ। ਦੂਜੇ ਪਾਸੇ ਜੇਕਰ ਦੇਸ਼ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਦੀਆਂ ਹੋਸਟੈੱਸਾਂ ਪਹਿਰਾਵੇ 'ਚ ਸਾੜੀ ਪਾਉਂਦੀਆਂ ਹਨ ਅਤੇ ਲੜਕੇ ਨੀਲੇ ਰੰਗ ਦੀ ਕੋਟ-ਪੈਂਟ ਪਹਿਨੇ ਨਜ਼ਰ ਆਉਂਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਨੇ ਫਲਾਈਟ ਅਟੈਂਡੈਂਟ ਜਾਂ ਏਅਰ ਹੋਸਟੈੱਸ ਦੇ ਪਹਿਰਾਵੇ ਨੂੰ ਲੈ ਕੇ ਇਕ ਅਜੀਬ ਫਰਮਾਨ ਜਾਰੀ ਕੀਤਾ ਸੀ? ਆਓ ਜਾਣਦੇ ਹਾਂ ਇਸ ਫ਼ਰਮਾਨ 'ਚ ਕੀ ਸੀ ਅਤੇ ਪਾਕਿਸਤਾਨ ਦੀਆਂ ਏਅਰ ਹੋਸਟੈੱਸਾਂ ਨੂੰ ਪਹਿਰਾਵੇ ਨੂੰ ਲੈ ਕੇ ਕੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ?
ਇਹ ਫ਼ਰਮਾਨ ਕੀਤਾ ਗਿਆ ਸੀ ਜਾਰੀ
ਪਾਕਿਸਤਾਨੀ ਏਅਰਲਾਈਨਜ਼ ਨੇ ਪੀਆਈਏ ਦੀ ਏਅਰ ਹੋਸਟੈੱਸ ਦੀ ਡਰੈੱਸ ਨੂੰ ਲੈ ਕੇ ਜੋ ਫਰਮਾਨ ਜਾਰੀ ਕੀਤਾ ਸੀ, ਉਹ ਸੁਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ। ਉਨ੍ਹਾਂ ਕਿਹਾ ਹੈ ਕਿ ਏਅਰ ਹੋਸਟੇਸ ਲਈ ਜਦੋਂ ਉਹ ਸਾਦੇ ਕੱਪੜੇ ਪਾਉਂਦੀਆਂ ਹਨ ਤਾਂ ਅੰਡਰਗਾਰਮੈਂਟ ਪਾਉਣਾ ਲਾਜ਼ਮੀ ਹੈ। PIA ਪਾਕਿਸਤਾਨ ਦੀ ਇੱਕ ਰਾਸ਼ਟਰੀ ਏਅਰਲਾਈਨ ਹੈ। ਫਲਾਈਟ ਸਰਵਿਸਿਜ਼ ਦੇ ਜਨਰਲ ਮੈਨੇਜਰ ਵੱਲੋਂ ਰੋਸ ਪ੍ਰਗਟ ਕੀਤੇ ਜਾਣ ਮਗਰੋਂ ਅਜਿਹਾ ਹੁਕਮ ਜਾਰੀ ਕੀਤਾ ਗਿਆ ਹੈ। ਜਨਰਲ ਮੈਨੇਜਰ ਨੂੰ ਏਅਰ ਹੋਸਟੈੱਸ ਦੇ ਕੱਪੜਿਆਂ 'ਤੇ ਇਤਰਾਜ਼ ਸੀ, ਜਿਸ ਲਈ ਉਸ ਨੇ ਇਹ ਮੁੱਦਾ ਚੁੱਕਿਆ।
ਪੀਆਈਏ ਦੀ ਇਮੇਜ਼ ਦਾ ਦਿੱਤਾ ਹਵਾਲਾ
ਜਿਓ ਟੀਵੀ ਦੀ ਰਿਪੋਰਟ ਮੁਤਾਬਕ ਜਨਰਲ ਮੈਨੇਜਰ ਆਮਿਰ ਬਸ਼ੀਰ ਨੂੰ ਅਜਿਹੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ 'ਚ ਏਅਰਲਾਈਨ ਦੀਆਂ ਏਅਰ ਹੋਸਟੈੱਸਾਂ ਦੇ ਕੱਪੜੇ ਪਾਉਣ ਦੇ ਤਰੀਕੇ 'ਤੇ ਇਤਰਾਜ਼ ਉਠਾਇਆ ਗਿਆ ਸੀ। ਇਨ੍ਹਾਂ ਸ਼ਿਕਾਇਤਾਂ 'ਚ ਕਿਹਾ ਗਿਆ ਸੀ ਕਿ ਏਅਰ ਹੋਸਟੈੱਸ ਦਫ਼ਤਰ ਪਹੁੰਚਣ, ਹੋਟਲਾਂ 'ਚ ਰੁਕਣ ਜਾਂ ਦੂਜੇ ਸ਼ਹਿਰਾਂ ਦੀ ਯਾਤਰਾ 'ਤੇ ਸਹੀ ਢੰਗ ਨਾਲ ਕੱਪੜੇ ਨਹੀਂ ਪਾਉਂਦੀਆਂ। ਉਨ੍ਹਾਂ ਕਿਹਾ ਕਿ ਸਹੀ ਢੰਗ ਨਾਲ ਕੱਪੜੇ ਨਾ ਪਹਿਨਣ ਨਾਲ ਪੀਆਈਏ ਦਾ ਅਕਸ ਪ੍ਰਭਾਵਿਤ ਹੋ ਰਿਹਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਦਿਸ਼ਾ ਵਿੱਚ ਸਖ਼ਤ ਕਦਮ ਚੁੱਕੇ ਗਏ ਹਨ।
ਇਹ ਹੁਕਮ ਦਿੱਤੇ ਗਏ
ਆਮਿਰ ਬਸ਼ੀਰ ਗਰੂਮਿੰਗ ਇੰਸਟ੍ਰਕਟਰਾਂ ਅਤੇ ਸ਼ਿਫਟ ਇੰਚਾਰਜਾਂ ਨੂੰ ਇਸ ਗੱਲ 'ਤੇ ਨਜ਼ਰ ਰੱਖਣ ਲਈ ਆਦੇਸ਼ ਦਿੰਦਾ ਹੈ ਕਿ ਫਲਾਈਟ ਅਟੈਂਡੈਂਟ ਕੀ ਪਹਿਨ ਰਹੇ ਹਨ। ਫਲਾਈਟ ਸਰਵਿਸਿਜ਼ ਦੇ ਜਨਰਲ ਮੈਨੇਜਰ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਫਲਾਈਟ ਅਟੈਂਡੈਂਟ ਸਹੀ ਢੰਗ ਨਾਲ ਪਹਿਰਾਵਾ ਨਹੀਂ ਪਾਉਂਦੇ ਜਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕਈ ਵਾਰ ਬਦਲੀ ਗਈ ਯੂਨੀਫਾਰਮ
ਪੀਆਈਏ ਦੇ ਏਅਰ ਹੋਸਟੈੱਸ ਦੀ ਡਰੈੱਸ ਸਭ ਤੋਂ ਪਹਿਲਾਂ ਮਸ਼ਹੂਰ ਫਰਾਂਸੀਸੀ ਡਿਜ਼ਾਈਨਰ ਪਿਏਰੇ ਕਾਰਡਿਨ ਵੱਲੋਂ ਡਿਜ਼ਾਈਨ ਕੀਤੀ ਗਈ ਸੀ। ਇਸ ਤੋਂ ਇਲਾਵਾ ਇਟਲੀ ਦੇ ਫਿਰੋਜ਼ ਕੌਸਾਜੀ ਅਤੇ ਇੰਗਲੈਂਡ ਦੇ ਸਰ ਹਾਰਡੀ ਐਮੀਜ਼ ਨੇ ਵੀ ਇਸ 'ਚ ਯੋਗਦਾਨ ਪਾਇਆ। 1950 'ਚ ਚਿੱਟੇ ਕਫ਼ ਅਤੇ ਕਾਲਰ ਦੇ ਨਾਲ ਚਿੱਟੇ ਸਲਵਾਰ ਅਤੇ ਦੁਪੱਟੇ ਵਾਲਾ ਇੱਕ ਲੰਬਾ ਹਰਾ ਪਹਿਰਾਵਾ ਪੀਆਈਏ ਏਅਰ ਹੋਸਟੈੱਸਾਂ ਲਈ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹਰੀ ਟੋਪੀ ਵੀ ਸੀ।
ਇਸ ਤੋਂ ਬਾਅਦ ਸਾਲ 1966 'ਚ ਕਾਰਡਿਨ ਨੇ ਪੀਆਈਏ ਏਅਰ ਹੋਸਟੈੱਸ ਲਈ ਇੱਕ ਨਵੀਂ ਡਰੈੱਸ ਡਿਜ਼ਾਈਨ ਕੀਤੀ। ਇਸ ਪਹਿਰਾਵੇ 'ਚ ਏ-ਲਾਈਨ ਟਿਊਨਿਕ, ਏ-ਲਾਈਨ ਟਰਾਊਜ਼ਰ ਅਤੇ ਸਿਰ ਨੂੰ ਢੱਕਣ ਲਈ ਸਕਾਰਫ਼ ਵੀ ਸ਼ਾਮਲ ਸੀ। ਸਾਲ 2016 'ਚ ਉਸ ਦੀ ਡਰੈੱਸ ਨੂੰ ਫਿਰ ਤੋਂ ਬਦਲਿਆ ਗਿਆ ਸੀ ਪਰ ਇਸ ਵਾਰ ਕਰਾਚੀ ਦੇ ਡਿਜ਼ਾਈਨਰ ਨੇ ਇਸ ਨੂੰ ਡਿਜ਼ਾਈਨ ਕੀਤਾ ਸੀ। ਮਾਰਚ 2015 'ਚ ਇੱਕ ਫੈਸ਼ਨ ਸ਼ੋਅ ਤੋਂ ਬਾਅਦ ਨਾਓਮੀ ਅੰਸਾਰੀ ਅਤੇ ਸਾਨੀਆ ਮਸਕਾਤੀਆ ਦੁਆਰਾ ਪਹਿਰਾਵੇ ਨੂੰ ਡਿਜ਼ਾਈਨ ਕੀਤਾ ਗਿਆ ਸੀ ਜਿਸ 'ਚ 16 ਡਿਜ਼ਾਈਨਰਾਂ ਦੇ ਪ੍ਰਸਤਾਵ ਆਏ ਸਨ।