Children Burn in Fire: ਕਈ ਵਾਰ ਅਸੀਂ ਬੱਚਿਆਂ ਨੂੰ ਘਰ ਵਿਚ ਇਕੱਲਿਆਂ ਛੱਡ ਕੇ ਚਲੇ ਜਾਂਦੇ ਹਾਂ ਅਤੇ ਕਾਫੀ ਦੇਰ ਤੱਕ ਘਰ ਨਹੀਂ ਆਉਂਦੇ। ਜੇਕਰ ਤੁਸੀਂ ਵੀ ਕਾਫੀ ਦੇਰ ਤੱਕ ਬੱਚਿਆਂ ਨੂੰ ਘਰ ਛੱਡ ਕੇ ਚਲੇ ਜਾਂਦੇ ਹੋ ਤਾਂ ਕਦੇ ਵੀ ਅਜਿਹੀ ਗਲਤੀ ਨਾ ਕਰਿਓ। ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਮਹਿਲਾ ਚਾਰ ਬੱਚਿਆਂ ਨੂੰ ਛੱਡ ਕੇ ਪਿੱਜਾ ਲੈਣ ਗਈ ਸੀ, ਉਸ ਦੇ ਮਗਰੋਂ ਹਾਦਸੇ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਖੀਰ ਵੇਲੇ ਦੋਵੇਂ ਬੱਚੇ ਇੱਕ-ਦੂਜੇ ਨੂੰ ਗੱਲ ਲਾ ਰਹੇ ਸਨ।


ਮਾਮਲਾ ਮੈਕਸੀਕੋ ਦਾ ਹੈ, ਸਰਾਏ ਸੈਂਟੀਆਗੋ ਗਾਰਸੀਆ ਨਾਂ ਦੀ ਔਰਤ ਆਪਣੇ ਬੱਚਿਆਂ ਨੂੰ ਘਰ 'ਚ ਬੰਦ ਰੱਖ ਕੇ ਪੀਜ਼ਾ ਲੈਣ ਗਈ ਸੀ, ਜਦਕਿ ਪਿਤਾ ਕਿਤੇ ਬਾਹਰ ਗਿਆ ਹੋਇਆ ਸੀ। ਸਾਰੇ ਬੱਚੇ ਘਰ 'ਚ ਖੁਸ਼ੀ-ਖੁਸ਼ੀ ਖੇਡ ਰਹੇ ਸਨ ਅਤੇ ਮਸਤੀ ਕਰ ਰਹੇ ਸੀ ਪਰ ਇਸ ਦੌਰਾਨ ਘਰ ਨੂੰ ਅੱਗ ਲੱਗ ਗਈ। ਬੱਚਿਆਂ ਨੇ ਘਰੋਂ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਭੱਜ ਨਹੀਂ ਸਕੇ। ਖਬਰਾਂ ਮੁਤਾਬਕ ਬੱਚੇ ਡਰ ਦੇ ਮਾਰੇ ਇਕ ਦੂਜੇ ਨੂੰ ਫੜ ਕੇ ਰੋ ਰਹੇ ਸਨ।






ਇਹ ਵੀ ਪੜ੍ਹੋ: Crime News: ਛੇ ਵਿਆਹ ਕਰਨ ਤੋਂ ਬਾਅਦ ਸੱਤਵੇਂ ਲਾੜੇ ਦੀ ਤਲਾਸ਼ 'ਚ ਲਾੜੀ, 20 ਦਿਨ ਤੋਂ ਵੱਧ ਨਹੀਂ ਰੁਕਦੀ ਇੱਕ ਕੋਲ...


ਘਟਨਾ ਵੇਲੇ 2, 4, 8 ਅਤੇ 11 ਸਾਲ ਦੇ ਬੱਚੇ ਘਰ ਵਿੱਚ ਇਕੱਲੇ ਸਨ। ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਸ਼ਾਇਦ ਉਹ ਦਰਵਾਜ਼ੇ ਕੋਲ ਰੱਖੇ ਸੋਫੇ ਕਰਕੇ ਬਾਹਰ ਨਹੀਂ ਆ ਸਕੇ ਸਨ। ਜਦੋਂ ਗੁਆਂਢੀਆਂ ਨੂੰ ਅੱਗ ਲੱਗਣ ਦਾ ਪਤਾ ਲੱਗਿਆਂ ਤਾਂ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੱਚਿਆਂ ਦੀ ਮਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਗੁਆਂਢੀ ਆਪ ਵੀ ਦਰਵਾਜ਼ਾ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ। 


ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਬੱਚਿਆਂ ਨੂੰ ਘਰੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਪਰ ਇਕ ਵੀ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਧੂੰਏਂ ਕਰਕੇ ਦਮ ਘੁਟਣ ਕਾਰਨ ਬੱਚਿਆਂ ਦੀ ਮੌਤ ਹੋਈ ਹੈ। ਪੀਜ਼ਾ ਖਰੀਦਣ ਗਈ ਮਾਂ ਜਦੋਂ ਘਰ ਪਰਤੀ ਤਾਂ ਸਭ ਕੁਝ ਖਤਮ ਹੋ ਚੁੱਕਿਆ ਸੀ। ਜਦੋਂ ਪਿਤਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਟੁੱਟ ਗਈ।


ਦੱਸਿਆ ਗਿਆ ਹੈ ਦੋ ਛੋਟੇ ਬੱਚੇ ਇਸ ਕਪਲ ਦੇ ਹੀ ਸੀ, ਜਦਕਿ ਦੋ ਬੱਚੇ ਮਹਿਲਾ ਕੋਲ ਪਹਿਲਾਂ ਤੋਂ ਹੀ ਸੀ। ਹਾਲਾਂਕਿ ਸਾਰੇ ਇਕੱਠਿਆਂ ਇੱਕ ਹੀ ਘਰ ਵਿੱਚ ਖੁਸ਼ੀ-ਖੁਸ਼ੀ ਰਹਿੰਦੇ ਸੀ ਪਰ ਘਰ ਵਿੱਚ ਸ਼ਾਰਟ ਸਰਕਟ ਹੋਇਆ ਅਤੇ ਘਰ ਨੂੰ ਅੱਗ ਲੱਗ ਗਈ ਅਤੇ ਘਰ ਵਿੱਚ ਮੌਜੂਦ ਸਾਰੇ ਬੱਚਿਆਂ ਦੀ ਮੌਤ ਹੋ ਗਈ। 


ਇਹ ਵੀ ਪੜ੍ਹੋ: Yoga Day 2024 Photos: ਡਲ ਝੀਲ 'ਤੇ ਪੀਐਮ ਮੋਦੀ ਨੇ ਔਰਤਾਂ ਨਾਲ ਲਈ ਸੈਲਫੀ, ਦੇਖੋ ਖੂਬਸੂਰਤ ਤਸਵੀਰਾਂ