ਜਰਮਨੀ ਸਥਿੱਤ ਇੱਕ ਗੈਰ-ਸਰਕਾਰੀ ਸੰਸਥਾ ਟਰਾਂਸਪੇਰੈਂਸੀ ਇੰਟਰਨੈਸ਼ਨਲ (Transparency International) ਭ੍ਰਿਸ਼ਟਾਚਾਰ ਨੂੰ ਪਰਿਭਾਸ਼ਿਤ 'ਨਿੱਜੀ ਲਾਭ ਲਈ ਸੌਂਪੀ ਸ਼ਕਤੀ ਦੀ ਦੁਰਵਰਤੋਂ' ਵਜੋਂ ਕਰਦਾ ਹੈ। ਕਿਸੇ ਵੀ ਦੇਸ਼ 'ਚ ਭ੍ਰਿਸ਼ਟਾਚਾਰ ਦਾ ਵਾਧਾ ਉਸ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ 2021 ਦੀ ਰਿਪੋਰਟ 'ਚ ਦੁਨੀਆ ਦੇ 5 ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਜਾਣਕਾਰੀ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਬਾਰੇ।


ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਦੱਖਣੀ ਸੂਡਾਨ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। ਇਸ ਦੇਸ਼ ਨੂੰ ਆਜ਼ਾਦ ਹੋਇਆਂ ਇੱਕ ਦਹਾਕਾ ਹੀ ਹੋਇਆ ਹੈ, ਪਰ ਇੱਥੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਵਿਆਪਕ ਗਰੀਬੀ ਕਾਰਨ ਭ੍ਰਿਸ਼ਟਾਚਾਰ ਵਧਣ ਲੱਗਾ ਹੈ।


ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਆਪਣੀ ਰਿਪੋਰਟ 'ਚ ਖਾੜੀ ਦੇਸ਼ ਸੀਰੀਆ ਨੂੰ ਦੂਜਾ ਸਭ ਤੋਂ ਭ੍ਰਿਸ਼ਟ ਦੇਸ਼ ਦੱਸਿਆ ਹੈ। ਸੀਰੀਆ ਘਰੇਲੂ ਯੁੱਧ ਦੀ ਲਪੇਟ 'ਚ ਹੈ। ਇਸ ਕਾਰਨ ਲੋਕਾਂ ਨੂੰ ਇੱਥੋਂ ਵੱਡੀ ਗਿਣਤੀ 'ਚ ਪਲਾਇਨ ਕਰਨਾ ਪਿਆ ਹੈ।


'ਹੋਰਨ ਆਫ਼ ਅਫ਼ਰੀਕਾ' 'ਚ ਸਥਿੱਤ ਸੋਮਾਲੀਆ ਦੁਨੀਆ ਦਾ ਤੀਜਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। ਅਫ਼ਰੀਕੀ ਦੇਸ਼ ਸੋਮਾਲੀਆ ਅਕਸਰ ਸੋਮਾਲੀ ਸਮੁੰਦਰੀ ਡਾਕੂਆਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ। ਸੋਮਾਲੀਆ ਬਹੁਤ ਗਰੀਬ ਦੇਸ਼ ਹੈ। ਅਜਿਹੇ 'ਚ ਭ੍ਰਿਸ਼ਟਾਚਾਰ ਕਾਰਨ ਲੋਕਾਂ ਨੂੰ ਉਹ ਮਦਦ ਨਹੀਂ ਮਿਲਦੀ, ਜੋ ਇੱਥੇ ਪਹੁੰਚਦੀ ਹੈ।


ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਵੈਨੇਜ਼ੁਏਲਾ ਦੁਨੀਆ ਦਾ ਚੌਥਾ ਸਭ ਤੋਂ ਭ੍ਰਿਸ਼ਟ ਦੇਸ਼ ਹੈ। 20ਵੀਂ ਸਦੀ 'ਚ ਇਸ ਲਾਤੀਨੀ ਅਮਰੀਕੀ ਦੇਸ਼ 'ਚ ਤੇਲ ਦੀ ਖੋਜ ਹੋਈ ਸੀ। ਇਸ ਨਾਲ ਸਿਆਸੀ ਭ੍ਰਿਸ਼ਟਾਚਾਰ ਦੀ ਸ਼ੁਰੂਆਤ ਹੋਈ ਸੀ।


ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ 'ਚ ਯਮਨ ਪੰਜਵੇਂ ਨੰਬਰ 'ਤੇ ਹੈ। ਖਾੜੀ ਦੇਸ਼ ਯਮਨ 2014 ਤੋਂ ਘਰੇਲੂ ਯੁੱਧ 'ਚ ਉਲਝਿਆ ਹੋਇਆ ਹੈ। ਇਸ ਕਾਰਨ ਇੱਥੇ ਦੁਨੀਆ ਦਾ ਸਭ ਤੋਂ ਭਿਆਨਕ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ।


ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਤਿਆਰ ਕਰਨ ਲਈ 180 ਦੇਸ਼ਾਂ ਦੇ ਡਾਟਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ 'ਚ ਭਾਰਤ ਨੂੰ 80ਵਾਂ ਨੰਬਰ ਦਿੱਤਾ ਗਿਆ ਹੈ। ਸਾਲ 2020 'ਚ ਵੀ ਭਾਰਤ ਨੂੰ 80ਵਾਂ ਸਥਾਨ ਮਿਲਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।