ਕੋਰੋਨਾ ਵਾਇਰਸ ਦੀ ਪੈਦਾਇਸ਼ ਕਿੱਥੇ ਹੋਈ ਤੇ ਕਿੱਥੋਂ ਆਇਆ ਇਹ ਅਜੇ ਤਕ ਦੁਨੀਆਂ ਭਰ ਦੇ ਵਿਗਿਆਨੀਆ੍ਰਂ ਲਈ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਾਉਣ ਲਈ ਚੀਨ 'ਚ ਜਾਂਚ ਕਰਕੇ ਪਰਤੇ ਵਿਸ਼ਵ ਸਿਹਤ ਸੰਗਠਨ ਦੇ ਚਾਰ ਵਿਗਿਆਨੀਆਂ ਨੇ ਵੱਡੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੋਈ ਸਬੂਤ ਨਹੀਂ ਮਿਲੇ ਜਿਸ ਤੋਂ ਇਹ ਸਾਬਿਤ ਹੋਵੇਗਾ ਕਿ ਕੋਰੋਨਾ ਵਾਇਰਸ ਵੁਹਾਨ ਦੀ ਲੈਬ 'ਚੋਂ ਫੈਲਿਆ ਸੀ।


ਵਿਗਿਆਨੀਆਂ ਨੇ ਖਦਸ਼ਾ ਜਤਾਇਆ ਕਿ ਮਹਾਮਾਰੀ ਦੇ ਪੈਦਾ ਹੋਣ ਤੇ ਕੋਰੋਨਾ ਵਾਇਰਸ ਫੈਲਣ ਦੀ ਸਭ ਤੋਂ ਵੱਡੀ ਵਜ੍ਹਾ ਜੰਗਲੀ ਜੀਵਾਂ ਦਾ ਵਪਾਰ ਹੈ। ਚੈਥਮ ਹਾਊਸ ਥਿੰਕ ਟੈਂਕ ਦੇ ਇਕ ਵਰਚੂਅਲ ਈਵੈਂਟ 'ਚ ਮਾਹਿਰਾਂ ਨੇ ਕਿਹਾ ਕਿ ਉਨ੍ਹਾਂ ਵੁਹਾਨ ਮੀਟ ਬਜ਼ਾਰ ਤੇ ਦੱਖਣੀ ਚੀਨ ਦੇ ਗਵਾਂਡੀ ਖੇਤਰ ਦੇ ਵਿਚ ਇਕ ਲਿੰਕ ਮਿਲਿਆ ਹੈ। ਪਹਿਲੀ ਵਾਰ ਲੋਕ ਇਸ ਮੀਟ ਬਜ਼ਾਰ ਤੋਂ ਵਾਇਰਸ ਦੀ ਲਪੇਟ 'ਚ ਆਏ ਸਨ। ਜਦਕਿ ਦੱਖਣੀ ਚੀਨ ਦੇ ਗਵਾਂਢੀ ਖੇਤਰ 'ਚ ਵਾਇਰਸ ਨਾਲ ਇਨਫੈਕਟਡ ਚਮਗਿੱਦੜ ਪਾਏ ਗਏ ਸਨ।


ਮਨੁੱਖੀ ਤੇ ਪਸ਼ੂ ਸਿਹਤ ਤੇ ਰਿਸਰਚ ਕਰਨ ਵਾਲੇ ਇਕ ਕੌਮਾਂਤਰੀ ਗੈਰ-ਲਾਭਕਾਰੀ ਸੰਸਥਾ ਇਕੋਹੈਲਥ ਅਲਾਇੰਸ ਦੇ ਮੁਖੀ ਤੇ ਜੌਲੋਜਿਸਟ ਡਾ.ਪੀਟਰ ਦਜਾਕ ਨੇ ਕਿਹਾ ਕਿ ਵਹਾਨ ਤੋਂ ਦੱਖਣੀ ਚੀਨ ਦੇ ਸੂਬਿਆਂ 'ਚ ਇਕ ਪਾਈਪਲਾਈਨ ਸੀ ਜਿੱਥੇ ਵਾਇਰਸ ਨਾਲ ਇਨਫੈਕਟਡ ਚਮਗਿੱਦੜ ਪਾਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਇਹ ਖਦਸ਼ਾ ਹੈ ਕਿ ਵਾਇਰਸ ਪਾਲਤੂ ਤੇ ਖੇਤੀ ਕਰਨ ਵਾਲੇ ਜਾਨਵਰਾਂ ਤੋਂ ਹੁੰਦਾ ਹੋਇਆ ਜੰਗਲੀ ਜੀਵ ਵਪਾਰ ਦੇ ਚੱਲਦੇ ਵੁਹਾਨ 'ਚ ਪਹੁੰਚ ਗਿਆ।


ਡਾ.ਦਜਾਕ ਵਿਸ਼ਵ ਸਿਹਤ ਸੰਗਠਨ ਵੱਲੋਂ ਭੇਜੇ ਗਏ ਚਾਰ ਮੈਂਬਰੀ ਮਾਹਿਰਾਂ ਦੀ ਟੀਮ ਦਾ ਹਿੱਸਾ ਸਨ। ਉਨ੍ਹਾਂ ਦੇ ਨਾਲ ਪ੍ਰੋਫੈਸਰ ਡੇਵਿਡ ਹੇਅਮੈਨ, ਪ੍ਰੋਫੈਸਰ ਮੈਰਿਅਨ ਕੋਪਾਮਨਸ ਤੇ ਪ੍ਰੋਫੈਸਰ ਜੌਨ ਵਾਟਸਨ ਵੀ ਜਾਂਚ ਲਈ ਚੀਨ ਗਏ ਸਨ। ਰਾਟਰਡੈਮ 'ਚ ਇਰਾਸਮਸ ਯੂਨੀਵਰਸਿਟੀ ਮੈਡੀਕਲ ਸੈਂਟਰ 'ਚ ਵਾਇਰੋਸਾਇੰਸ ਵਿਭਾਗ ਦੇ ਮੁਖੀ ਕੋਪਾਮਨਸ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੁਹਾਨ 'ਚ ਹੁਨਾਨ ਬਜ਼ਾਰ ਕੋਲ ਸਥਿਤ ਤਿੰਨ ਲੈਬ ਦਾ ਦੌਰਾ ਕੀਤਾ। ਟੀਮ ਨੇ ਇਨ੍ਹਾਂ ਤਿੰਨਾਂ ਲੈਬਸ 'ਚ ਪ੍ਰੋਟੋਕੋਲ ਮੁਤਾਬਕ ਖੋਜ ਤੇ ਜਾਂਚ ਕੀਤੀ।


ਖਾਸ ਗੱਲ ਇਹ ਹੈ ਕਿ WHO ਟੀਮ ਦਾ ਇਹ ਦੌਰਾ ਚੀਨ ਲਈ ਸਿਆਸੀ ਤੌਰ 'ਤੇ ਬੇਹੱਦ ਗੰਭੀਰ ਮਾਮਲਾ ਸੀ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ 'ਤੇ ਸਨ। ਦਰਅਸਲ ਚੀਨ 'ਤੇ ਇਹ ਇਲਜ਼ਾਮ ਲੱਗੇ ਹਨ ਕਿ ਉਸ ਨੇ ਮਹਾਮਾਰੀ ਦੀ ਸ਼ੁਰੂਆਤ 'ਚ ਇਸ ਨਾਲ ਨਜਿੱਠਣ ਲਈ ਪੁਖਤਾ ਕਦਮ ਨਹੀਂ ਚੁੱਕੇ। ਵੁਹਾਨ 'ਚ ਆਪਣੀ ਜਾਂਚ ਮੁਕੰਮਲ ਕਰਨ ਉਪਰੰਤ ਡਾ.ਪੀਟਰ ਦਜਾਕ ਨੇ ਕਿਹਾ ਅਗਲਾ ਕਦਮ ਕੀ ਹੋਣਾ ਚਾਹੀਦਾ , ਉਸ 'ਤੇ ਸਾਡੇ ਕੋਲ ਇਕ ਸਪਸਟ ਸੰਕੇਤ ਹੈ। ਇਹ ਕੰਮ ਕੀਤੇ ਜਾਣ ਤੇ ਸਾਨੂੰ ਕਾਫੀ ਜਾਣਕਾਰੀ ਮਿਲੇਗੀ।