WHO ਨੇ ਪੂਰੀ ਦੁਨੀਆ ਲਈ ਰਾਹਤ ਭਰੀ ਖ਼ਬਰ ਦਿੱਤੀ ਹੈ। WHO ਨੇ ਦੱਸਿਆ ਕਿ ਪਿਛਲੇ ਹਫ਼ਤੇ ਪੂਰੇ ਦੁਨੀਆ ਭਰ 'ਚ ਕੋਰੋਨਾ ਦੇ ਕਰੀਬ 40 ਲੱਖ ਕੇਸ ਦਰਜ ਕੀਤੇ ਗਏ ਜੋ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ 'ਚ ਪਹਿਲੀ ਵੱਡੀ ਗਿਰਾਵਟ ਹੈ। ਪਿਛਲੇ ਹਫ਼ਤਿਆਂ 'ਚ ਕੋਰੋਨਾ ਵਾਇਰਸ ਦੇ 44 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ।
WHO ਨੇ ਦੱਸਿਆ ਕਿ ਹਫ਼ਤਾਵਾਰੀ ਅੰਕੜਿਆਂ ਦਾ ਮੁਕਾਬਲਾ ਪਿਛਲੇ ਹਫ਼ਤੇ ਨਾਲ ਕੀਤਾ ਜਾਵੇ ਤਾਂ ਪੂਰੀ ਦੁਨੀਆ ਦੇ ਸਾਰੇ ਖੇਤਰਾਂ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਦੇਖੀ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਨਾਲ ਹੋ ਰਹੀਆਂ ਮੌਤਾਂ 'ਚ ਵੀ ਕਮੀ ਆਈ ਹੈ। ਪਿਛਲੇ ਹਫ਼ਤੇ ਕੋਰੋਨਾ ਨਾਲ ਲਗਪਗ 62,000 ਲੋਕਾਂ ਦੀ ਜਾਨ ਗਈ ਹੈ।
ਦੱਖਣ ਪੂਰਬੀ ਏਸ਼ੀਆ 'ਚ ਆਈ ਸਭ ਤੋਂ ਜ਼ਿਆਦਾ ਕਮੀ
WHO ਨੇ ਦੱਸਿਆ ਕਿ ਕੋਰੋਨਾ ਦੇ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਕਮੀ ਦੱਖਣ ਪੂਰਬੀ ਏਸ਼ੀਆ 'ਚ ਆਈ ਹੈ। ਅਫਰੀਕਾ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਸੱਤ ਫੀਸਦ ਦਾ ਵਾਧਾ ਦੇਖਿਆ ਗਿਆ।
ਕੋਰੋਨਾ ਦੇ ਮਾਮਲੇ ਦੇਖੀਏ ਤਾਂ ਅਮਰੀਕਾ, ਬ੍ਰਿਟੇਨ, ਭਾਰਤ, ਇਰਾਨ ਤੇ ਤੁਰਕੀ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਕੋਰੋਨਾ ਦਾ ਬੇਹੱਦ ਹਮਲਾਵਰ ਰੂਪ ਡੈਲਟਾ ਵੇਰੀਏਂਟ ਹੁਣ ਦੁਨੀਆ ਦੇ 180 ਦੇਸ਼ਾਂ ਤਕ ਪਹੁੰਚ ਗਿਆ ਹੈ।
ਬਾਲਗਾਂ 'ਚ ਜ਼ਿਆਦਾ ਪ੍ਰਭਾਵਿਤ
WHO ਨੇ ਦੱਸਿਆ ਕਿ ਬਾਲਗਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਨਾਲ ਟੀਨਏਜਰ ਤੇ ਬੱਚੇ ਘੱਟ ਪ੍ਰਭਾਵਿਤ ਹੋ ਰਹੇ ਹਨ। ਕੋਰੋਨਾ ਜ਼ਿਆਦਾਤਰ ਬਾਲਗਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 24 ਸਾਲ ਜਾਂ ਉਸ ਤੋਂ ਘੱਟ ਉਮਰ ਦੇ 0.5 ਫੀਸਦ ਲੋਕਾਂ ਦੀ ਵਾਇਰਸ ਨਾਲ ਮੌਤ ਹੋ ਰਹੀ ਹੈ।
ਕੋਰੋਨਾ ਵਾਇਰਸ ਦੇ ਫਰਾਂਸ 'ਚ ਬੁੱਧਵਾਰ ਤਕ ਸਿਹਤ ਕਰਮੀਆਂ ਨੂੰ ਕੋਵਿਡ ਰੋਕੂ ਟੀਕਾ ਨਹੀਂ ਲਾਇਆ ਗਿਆ ਤਾਂ ਉਹ ਕੰਮ 'ਤੇ ਨਹੀਂ ਜਾ ਸਕਣਗੇ। ਕਿਉਂਕਿ ਦੇਸ਼ 'ਚ ਸਿਹਤ ਸਿਹਤ ਕਰਮੀਆਂ ਨੂੰ ਟੀਕਾ ਲਗਵਾਉਣਾ ਜ਼ਰੂਰੀ ਹੈ ਤੇ ਇਸ ਦੀ ਸਮਾਂ ਸੀਮਾ ਦਾ ਬੁੱਧਵਾਰ ਅੰਤਿਮ ਦਿਨ ਹੈ।
ਫਰਾਂਸ 'ਚ ਹੁਣ ਤਕ ਤਿੰਨ ਲੱਖ ਤੋਂ ਜ਼ਿਆਦਾ ਸਿਹਤ ਕਰਮੀਆਂ ਨੂੰ ਟੀਕਾ ਨਹੀਂ ਲਾਇਆ ਜਾ ਸਕਦਾ ਹੈ। ਜਿਸ ਕਾਰਨ ਹਸਪਤਾਲਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਇੱਥੇ ਅਚਾਨਕ ਕਰਮੀਆਂ ਦੀ ਕਮੀ ਹੋ ਸਕਦੀ ਹੈ।
ਭਾਰਤ 'ਚ ਲੱਗ ਚੁੱਕੀ 76 ਕਰੋੜ ਵੈਕਸੀਨ
ਉੱਥੇ ਹੀ ਭਾਰਤ 'ਚ ਕੋਰੋਨਾ ਖਿਲਾਫ ਜੰਗ ਬਹੁਤ ਤੇਜ਼ੀ ਨਾਲ ਲੜੀ ਜਾ ਰਹੀ ਹੈ। ਕੋਰੋਨਾ ਨੂੰ ਹਰਾਉਣ ਲਈ ਭਾਰਤ 'ਚ ਤੇਜ਼ੀ ਨਾਲ ਟੀਕਾਕਰਨ ਅਭਿਆਨ ਚਲਾਇਆ ਜਾ ਰਿਹਾ ਹੈ। ਹੁਣ ਤਕ ਭਾਰਤ 'ਚ 76 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਾਇਆ ਜਾ ਚੁੱਕਾ ਹੈ। ਇਹ ਅੰਕੜੇ ਸਿਹਤ ਮੰਤਰਾਲੇ ਵੱਲੋਂ ਦਿੱਤੇ ਗਏ ਹਨ।