Britain PM Election Result: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਹੋਈ ਚੋਣ ਵਿੱਚ ਨਿਜ਼ ਟਰਸ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ ਕਰੀਬੀ ਮੁਕਾਬਲੇ ਵਿੱਚ ਭਾਰਤੀ ਮੂਲ ਦੇ ਸੰਸਦ ਰਿਸ਼ੀ ਸੁਨਕ ਨੂੰ ਹਰਾਇਆ ਹੈ। ਲਿਜ਼ ਟਰਸ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਵਜੋਂ ਹਲਫ਼ ਲੈਣਗੇ।
ਲਿਜ਼ ਨੂੰ 81,326 ਵੋਟ ਤੇ ਰਿਸ਼ੀ ਸੁਨਕ ਨੂੰ 60,399 ਵੋਟ ਮਿਲੇ ਹਨ। ਥੇਰੇਸਾ ਮੇ ਤੇ ਮਾਗਰਿਟ ਥੈਚਰ ਤੋਂ ਬਾਅਦ ਲਿਜ਼ ਬ੍ਰਿਟੇਨ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਪ੍ਰਧਾਨ ਮੰਤਰੀ ਚੋਣਾਂ ਦੇ ਅਖ਼ਰੀਲੇ ਪੜਾਅ ਦੀ ਵੋਟਿੰਗ ਸ਼ੁੱਕਰਵਾਰ ਨੂੰ ਖ਼ਤਮ ਹੋਇਆ। ਨਤੀਜਿਆਂ ਤੋਂ ਪਹਿਲਾਂ ਪ੍ਰੀ ਪੋਲ ਸਰਵੇ ਵਿੱਚ ਰਿਸ਼ੀ ਸੁਨਕ ਨੂੰ ਲਿਜ਼ ਟਰਸ ਤੋਂ ਪਿੱਛੇ ਦੱਸਿਆ ਗਿਆ ਸੀ।
ਇਹ ਵੀ ਪੜ੍ਹੋ: Canada Stabbings: ਕੈਨੇਡਾ 'ਚ ਚਾਕੂਬਾਜ਼ਾਂ ਦਾ ਆਤੰਕ, 25 ਲੋਕਾਂ ਦੇ ਮਾਰਿਆ ਚਾਕੂ, 10 ਦੀ ਮੌਤ
ਚੋਣ ਜਿੱਤਣ ਤੋਂ ਬਾਅਦ ਲਿਜ਼ ਨੇ ਕਿਹਾ, "ਮੈਂ ਇੱਕ ਬੋਲਡ ਪਲਾਨ ਪੇਸ਼ ਕਰਾਂਗੀ, ਤੇ ਟੈਕਸ ਵਿੱਚ ਕਟੌਤੀ ਕਰਨ ਤੇ ਬ੍ਰਿਟਿਸ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਵਧੀਆ ਯੋਜਨਾ ਦੇਵਾਂਗੀ, ਅਸੀਂ ਸਾਰੇ ਆਪਣੇ ਦੇਸ਼ ਲਈ ਕੰਮ ਕਰਾਂਗੇ ਅਤੇ ਮੈਂ ਯਕੀਨ ਦਵਾਉਂਦੀ ਹਾਂ ਕਿ ਕੰਜ਼ਰਵੇਟਿਵ ਪਾਰਟੀ 2024 ਦੀਆਂ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।"
ਬੋਰਿਸ ਜੌਨਸਨ ਨੇ ਦਿੱਤਾ ਸੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ
ਜ਼ਿਕਰ ਕਰ ਦਈਏ ਕਿ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਅਹੁਦੇ ਦੀ ਚੋਣ ਜੁਲਾਈ ਵਿੱਚ ਉਦੋਂ ਸ਼ੁਰੂ ਹੋਈ ਸੀ ਜਦੋਂ ਬੋਰਿਸ ਜੌਨਸਨ ਨੇ ਆਪਣੀ ਸਰਕਾਰ ਵਿੱਚ ਕਈ ਘਪਲਿਆਂ ਅਤੇ ਮੰਤਰੀਆਂ ਦੇ ਅਸਤੀਫ਼ਿਆਂ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਬੋਰਿਸ ਦੇ ਅਸਤੀਫਾ ਦੇਣ ਤੋਂ ਬਾਅਦ ਕਰੀਬ 2 ਮਹੀਨੇ ਤੋਂ ਚੱਲ ਰਹੀ ਇਹ ਕਵਾਇਦ ਅੱਜ ਖ਼ਤਮ ਹੋ ਗਈ ਹੈ ਤੇ ਬ੍ਰਿਟੇਨ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ।
ਇਹ ਵੀ ਪੜ੍ਹੋ: ਲੰਡਨ ਤੋਂ ਡਿਪਲੋਮੈਟ ਦੀ ਮਦਦ ਨਾਲ ਕਰੋੜਾਂ ਦੀ 'ਬੈਂਟਲੇ ਮਲਸਨੇ' ਕਾਰ ਚੋਰੀ ਕਰ ਕੇ ਲੈ ਗਏ ਪਾਕਿਸਤਾਨ!
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।