ਵਾਸ਼ਿੰਗਟਨ: ਟੈਕਸਸ ਦੀ ਮਹਿਲਾ ਨੂੰ ਅਮਰੀਕਾ ਵਿੱਚ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ-ਖਸੁੱਟ ਕਰਨ ਵਾਲੇ ਗਰੋਹ ਦੀ ਸਰਗਰਨਾ ਹੋਣ ਦਾ ਦੋਸ਼ੀ ਪਾਇਆ ਗਿਆ ਹੈ। ਚਾਕੋ ਕਾਸਤ੍ਰੋ (44) ਤੇ ਉਸ ਦੇ ਸਾਥੀਆਂ ਨੇ ਜਾਰਜੀਆ, ਨਿਊਯਾਰਕ, ਓਹਾਓ, ਮਿਸ਼ੀਗਨ ਤੇ ਟੈਕਸਸ ’ਚ 2011 ਤੋਂ 2014 ਤਕ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ-ਖੋਹ ਕੀਤੀ। ਕਾਸਤ੍ਰੋ ਨੂੰ ਮਿਸ਼ੀਗਨ ‘ਚ ਜ਼ਿਲ੍ਹਾ ਅਦਾਲਤ ਵੱਲੋਂ ਸਤੰਬਰ 2019 ‘ਚ ਸਜ਼ਾ ਸੁਣਾਈ ਜਾਵੇਗੀ।
ਨਿਆ ਵਿਭਾਗ ਨੇ ਦੱਸਿਆ ਕਿ ਕਾਸਤ੍ਰੋ ਉਨ੍ਹਾਂ ਘਰਾਂ ਦੀ ਲਿਸਟ ਬਣਾਉਂਦੀ ਸੀ ਜਿਨ੍ਹਾਂ ‘ਚ ਲੁੱਟ ਕਰਨੀ ਹੁੰਦੀ ਸੀ। ਇਨ੍ਹਾਂ ‘ਚ ਜ਼ਿਆਦਾਤਰ ਏਸ਼ਿਆਈ ਤੇ ਭਾਰਤੀ ਮੂਲ ਦੇ ਲੋਕਾਂ ਦੇ ਘਰ ਸ਼ਾਮਲ ਸੀ। ਇਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਉਸ ਲੁੱਟ ਦੀ ਪਲਾਨਿੰਗ ਕਰਦੀ ਸੀ। ਮਹਿਲਾਵਾਂ ਹੀ ਭਾਰਤੀ ਤੇ ਏਸ਼ਿਆਈ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕਰਦੀਆਂ ਸੀ।
ਲੁੱਟ ਲਈ ਔਰਤਾਂ ਹੀ ਪੂਰੀ ਤਿਆਰੀ ਕਰਦੀਆਂ ਸੀ ਤੇ ਇਸ ਗੈਂਗ ਦੀਆਂ ਸਾਰੀਆਂ ਮੈਂਬਰ ਵੱਖ-ਵੱਖ ਕੱਪੜਿਆਂ ਤੇ ਹੁਲੀਏ ‘ਚ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਸੀ ਤਾਂ ਜੋ ਉਨ੍ਹਾਂ ਨੂੰ ਪਛਾਣਿਆ ਨਾ ਜਾ ਸਕੇ। ਫੜ੍ਹੇ ਜਾਣ ਤੋਂ ਪਹਿਲਾਂ ਇਨ੍ਹਾਂ ਨੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ‘ਚ ਕਈ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।
ਅਮਰੀਕਾ 'ਚ ਪਰਵਾਸੀ ਭਾਰਤੀਆਂ ਦੇ ਘਰ ਲੁੱਟਣ ਵਾਲਾ ਮਹਿਲਾ ਗਰੋਹ, ਇੰਝ ਹੁੰਦੀ ਸੀ ਪਲਾਨਿੰਗ
ਏਬੀਪੀ ਸਾਂਝਾ
Updated at:
05 Jun 2019 01:52 PM (IST)
ਚਾਕੋ ਕਾਸਤ੍ਰੋ (44) ਤੇ ਉਸ ਦੇ ਸਾਥੀਆਂ ਨੇ ਜਾਰਜੀਆ, ਨਿਊਯਾਰਕ, ਓਹਾਓ, ਮਿਸ਼ੀਗਨ ਤੇ ਟੈਕਸਸ ’ਚ 2011 ਤੋਂ 2014 ਤਕ ਪਰਵਾਸੀ ਭਾਰਤੀਆਂ ਦੇ ਘਰਾਂ ‘ਚ ਲੁੱਟ-ਖੋਹ ਕੀਤੀ। ਕਾਸਤ੍ਰੋ ਨੂੰ ਮਿਸ਼ੀਗਨ ‘ਚ ਜ਼ਿਲ੍ਹਾ ਅਦਾਲਤ ਵੱਲੋਂ ਸਤੰਬਰ 2019 ‘ਚ ਸਜ਼ਾ ਸੁਣਾਈ ਜਾਵੇਗੀ।
- - - - - - - - - Advertisement - - - - - - - - -