ਚੰਡੀਗੜ੍ਹ: ਯੂਕੇ ਦੀ ਇੱਕ ਅਦਾਲਤ ਨੇ ਇੱਕ ਆਇਰਲੈਂਡ ਦੀ ਮਨੁੱਖੀ ਅਧਿਕਾਰਾਂ ਦੀ ਵਕੀਲ ਨੂੰ ਛੇ ਮਹੀਨੇ ਦੀ ਜੇਲ੍ਹ ਭੇਜ ਦਿੱਤਾ ਹੈ। ਜਿਸ ‘ਤੇ ਇਲਜ਼ਾਮ ਹੈ ਕਿ ਉਸ ਨੇ ਏਅਰ ਇੰਡੀਆ ਦੀ ਕਰੂ ਮੈਂਬਰ ‘ਤੇ ਥੁੱਕਿਆ ਹੈ ਅਤੇ ਅਜਿਹਾ ਕਰਨ ਪਿੱਛੇ ਕਾਰਨ ਸੀ ਕਿ ਫਲਾਈਟ ਅਟੈਂਡਟ ਨੇ ਉਸ ਨੂੰ ਹੋਰ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਘਟਨਾ ਉਦੋਂ ਵਾਪਰੀ ਜਦੋਂ ਨਵੰਬਰ ‘ਚ ਮੁੰਬਈ ਤੋਂ ਲੰਦਨ ਏਅਰ ਇੰਡੀਆ ਦੀ ਫਲਾਈਟ ‘ਚ ਸਫ਼ਰ ਕਰ ਰਹੀ ਸੀ। 50 ਸਾਲਾ ਸਿਮੋਨ ਬਰਨਜ਼ ਨੂੰ ਉਡਾਣ ‘ਚ ਵਾਈਨ ਦੀਆਂ ਤਿੰਨ ਬੋਤਲਾਂ ਦਿੱਤੀਆਂ ਗਈਆਂ ਸੀ। ਉਸ ਨੇ ਕਿਹਾ ਕਿ ਉਹ ਸਭ ਲਈ ਕੰਮ ਕਰਦੀ ਹੈ। ਜਿਸ ਲਈ ਉਸ ਨੂੰ ਪੈਸੇ ਨਹੀਂ ਮਿਲਦੇ ਪਰ ਕਿ ਉਸ ਦੇ ਕੰਮ ਲਈ ਉਸ ਨੂੰ ਇੱਕ ਗਲਾਸ ਵਾਈਨ ਹੋਰ ਨਹੀਂ ਮਿਲ ਸਕਦੀ।

ਜਸਟਿਸ ਨਿਕੋਲਸ ਵੁੱਡ ਨੇ ਇਸਲਵਰਥ ਕਰਾਊਨ ਕੋਰਟ ਵਿਚ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਹਵਾਈ ਜਹਾਜ਼ਾਂ ਵਿੱਚ ਸ਼ਰਾਬੀ ਵਿਅਕਤੀ ਦਾ ਤਜਰਬਾ ਡਰਾਉਣਾ ਹੁੰਦਾ ਹੈ, ਲੰਮੀ ਦੂਰੀ ਦੀ ਉਡਾਣ 'ਚ ਇਹ ਸੁਰੱਖਿਆ ਲਈ ਵੀ ਖ਼ਤਰਾ ਹੈ।

ਜੱਜ ਨੇ ਕਿਹਾ: "ਅਜਿਹੇ ਅਪਰਾਧ ਅਕਸਰ ਨਿਰਪੱਖ ਲੋਕਾਂ ਵੱਲੋਂ ਕੀਤੇ ਜਾਂਦੇ ਹਨ। ਹਾਲਾਂਕਿ ਬਰਨਜ਼ ਦਾ ਵਿਹਾਰ ਜਹਾਜ਼ ਲਈ ਖਤਰਾ ਨਹੀਂ ਸੀ। ਉਨ੍ਹਾਂ ਅੱਗੇ ਕਿਹਾ, "ਕਰੂ ਮੈਂਬਰ ਦੇ ਚਿਹਰੇ 'ਤੇ ਥੁੱਕਣਾ ਉਸ ਦੇ ਲਈ ਅਪਮਾਨਜਨਕ ਅਤੇ ਪਰੇਸ਼ਾਨੀ ਵਾਲੀ ਹਰਕਤ ਹੈ।" ਬਰਨਜ਼ ਨੂੰ ਕਰੂ ਮੈਂਬਰ ਨੂੰ 300 ਪੌਂਡ ਮੁਆਵਜ਼ੇ ਦੇਣ ਦਾ ਹੁਕਮ ਦਿੱਤਾ ਗਿਆ ਸੀ।