ਪੜਚੋਲ ਕਰੋ
Advertisement
ਕੁੜੀ ਨੂੰ ਹੋਇਆ ਜਹਾਜ਼ ਨਾਲ ਪਿਆਰ, ਮਾਰਚ 'ਚ ਕਰੇਗੀ ਵਿਆਹ
ਜਰਮਨੀ ਦੀ ਰਾਜਧਾਨੀ ਬਰਲਿਨ 'ਚ ਰਹਿਣ ਵਾਲੀ 30 ਸਾਲਾਂ ਦੀ ਮਹਿਲਾ ਬੋਇੰਗ 737-800 ਨਾਲ ਮਾਰਚ 'ਚ ਵਿਆਹ ਕਰੇਗੀ। ਵਿਆਹ ਐਮਸਟਰਡਰਮ 'ਚ ਹੋਵੇਗਾ। ਉਸ ਨੇ ਪਹਿਲੀ ਵਾਰ ਬੋਇੰਗ ਜਹਾਜ਼ ਨੂੰ ਟੇਗਲ ਏਅਰਪੋਰਟ 'ਤੇ ਮਾਰਚ 2014 'ਚ ਦੇਖਿਆ ਸੀ।
ਬਰਲਿਨ: ਜਰਮਨੀ ਦੀ ਰਾਜਧਾਨੀ ਬਰਲਿਨ 'ਚ ਰਹਿਣ ਵਾਲੀ 30 ਸਾਲਾਂ ਦੀ ਮਹਿਲਾ ਬੋਇੰਗ 737-800 ਨਾਲ ਮਾਰਚ 'ਚ ਵਿਆਹ ਕਰੇਗੀ। ਵਿਆਹ ਐਮਸਟਰਡਰਮ 'ਚ ਹੋਵੇਗਾ। ਉਸ ਨੇ ਪਹਿਲੀ ਵਾਰ ਬੋਇੰਗ ਜਹਾਜ਼ ਨੂੰ ਟੇਗਲ ਏਅਰਪੋਰਟ 'ਤੇ ਮਾਰਚ 2014 'ਚ ਦੇਖਿਆ ਸੀ। ਉਸ ਸਮੇਂ ਤੋਂ ਹੀ ਉਹ ਜਹਾਜ਼ ਨਾਲ ਪਿਆਰ ਕਰਨ ਲੱਗ ਪਈ ਸੀ ਤੇ ਵਿਆਹ ਕਰਾਉਣ ਦਾ ਮਨ ਬਣਾ ਲਿਆ ਸੀ। ਮਹਿਲਾ ਦਾ ਨਾਂ ਮਿਸ਼ੇਲ ਕੋਬਕੇ ਹੈ।
ਜਹਾਜ਼ ਨਾਲ ਦੂਰੀ ਘੱਟ ਮਹਿਸੂਸ ਹੋਵੇ ਇਸ ਲਈ ਉਸ ਨੇ ਇੱਕ ਜਹਾਜ਼ ਦਾ ਖਿਡਾਉਣਾ ਮਾਡਲ ਵੀ ਰੱਖਿਆ ਹੋਇਆ ਹੈ ਤੇ ਉਸ ਨਾਲ ਹੀ ਸੌਂਦੀ ਹੈ। ਮਿਸ਼ੇਲ ਦਾ ਕਹਿਣਾ ਹੈ ਕਿ ਉਸ ਦੇ ਇਸ ਅਨੌਖੇ ਰਿਸ਼ਤੇ ਤੋਂ ਪਰਿਵਾਰ ਨੂੰ ਕੋਈ ਦਿੱਕਤ ਨਹੀਂ। ਹਾਲਾਂਕਿ ਕੁਝ ਦੋਸਤ ਉਸ ਨੂੰ ਕਹਿੰਦੇ ਹਨ ਕਿ ਉਸ ਨੂੰ ਇੱਕ ਤਰ੍ਹਾਂ ਦਾ ਡਿਸਆਰਡਰ ਹੈ।View this post on InstagramMy 737-800 and me ♥️ #737lover #737800 #boeing #klm #avgeeks #aviation #737nglovers #737ng #avgeek
ਮਿਸ਼ੇਲ ਦਾ ਕਹਿਣਾ ਹੈ ਕਿ 2011 'ਚ ਉਹ ਇੱਕ ਵਿਅਕਤੀ ਨਾਲ ਰਿਲੇਸ਼ਨਸ਼ਿਪ 'ਚ ਸੀ, ਪਰ ਉਨ੍ਹਾਂ ਵਿੱਚ ਪਿਆਰ ਨਹੀਂ ਹੋ ਸਕਿਆ। ਇਸ ਘਟਨਾ ਨੇ ਉਸ ਨੂੰ ਤੋੜ ਦਿੱਤਾ ਸੀ। ਹੁਣ ਇਹ ਜਹਾਜ਼ ਹੀ ਉਸ ਦਾ ਪਹਿਲਾ ਪਿਆਰ ਹੈ। ਹਰੇਕ ਏਅਰਕ੍ਰਾਫਟ ਵੱਖਰਾ ਹੁੰਦਾ ਹੈ, ਪਰ ਉਸ ਦਾ ਬੋਇੰਗ 737-800 ਪਲੇਨ ਸਭ ਤੋਂ ਵੱਖਰਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਆਰ ਨੂੰ ਸਮਝਣਾ ਆਸਾਨ ਨਹੀਂ, ਕਿਉਂਕਿ ਉਹ ਉਸ ਨੂੰ ਸਿਰਫ ਸਫਰ ਕਰਨ ਸਮੇਂ ਹੀ ਮਿਲ ਸਕਦੀ ਹੈ।View this post on InstagramMe and my lover #737 #boeing737lover #737lover #tegel #airport #aviation
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement