ਚੰਡੀਗੜ੍ਹ: ਸਾਉਦੀ ਅਰਬ ਦੀਆਂ ਔਰਤਾਂ ਨੂੰ ਇੱਕ ਹੋਰ ਆਜ਼ਾਦੀ ਮਿਲ ਗਈ ਹੈ। ਉਨ੍ਹਾਂ ਨੂੰ ਪਹਿਲੀ ਵਾਰ ਸਟੇਡੀਅਮ ਵਿੱਚ ਖੇਡ ਮੁਕਾਬਲੇ ਦੇਖਣ ਦੀ ਇਜਾਜ਼ਤ ਮਿਲ ਗਈ ਹੈ। ਔਰਤਾਂ ਦੀ ਡਰਾਈਵਿੰਗ ਉੱਤੇ ਪਾਬੰਦੀ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਦੇਣ ਦਾ ਇਹ ਦੂਜਾ ਵੱਡਾ ਕਦਮ ਹੈ। ਸਾਉਦੀ ਅਰਬ ਦੇ ਵੱਡੇ ਸ਼ਹਿਰਾਂ ਰਿਆਦ, ਜੇਦਾਹ ਤੇ ਦੰਮਾਮ ਵਿੱਚ ਲੋਕ ਪਰਿਵਾਰ ਸਮੇਤ ਸਟੇਡੀਅਮ ਵਿੱਚ ਦਾਖਲ ਹੋ ਸਕਣਗੇ।
ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਾਉਦੀ ਸਮਾਜ ਨੂੰ ਆਧੁਨਿਕਰਨ ਤੇ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਦੇਣ ਦੀ ਮੁਹਿੰਮ ਵਿੱਚ ਲੱਗੇ ਹੋਏ ਹਨ। ਖੇਡ ਅਧਿਕਾਰੀ ਨੇ ਕਿਹਾ ਕਿ ਸਟੇਡੀਅਮ ਵਿੱਚ ਔਰਤਾਂ ਲਈ ਜ਼ਰੂਰੀ ਇੰਤਜ਼ਾਮ ਕਰ ਦਿੱਤੇ ਜਾਣਗੇ ਤਾਂ ਕਿ ਉਹ ਸਾਲ 2018 ਦੀ ਸ਼ੁਰੂਆਤ ਤੱਕ ਲੋਕ ਆਪਣੇ ਪਰਿਵਾਰਾਂ ਨਾਲ ਜਾ ਸਕਣ।
2015 ਵਿੱਚ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਪਿਤਾ ਦੇਸ਼ ਦੇ ਕਿੰਗ ਬਣੇ। ਉਸ ਸਮੇਂ ਸਲਮਾਨ ਬਾਰੇ ਕੋਈ ਬਹੁਤਾ ਨਹੀਂ ਜਾਣਦੇ ਸਨ ਪਰ ਜਦੋਂ ਉਹ 31 ਸਾਲ ਦੀ ਉਮਰ ਵਿੱਚ ਤੇਲ ਬਰਾਮਦ ਦੇਸ਼ ਦੇ ਪ੍ਰਤਿਭਾਸ਼ਾਲੀ ਵਿਅਕਤੀ ਬਣ ਗਏ ਤਾਂ ਸਾਰੀ ਦੁਨੀਆ ਉਨ੍ਹਾਂ ਨੂੰ ਜਾਣਨ ਲੱਗੀ।
ਸਲਮਾਨ ਦਾ ਜਨਮ 31 ਅਗਸਤ, 1985 ਨੂੰ ਹੋਇਆ ਸੀ। ਉਹ ਤਤਕਾਲੀਨ ਪ੍ਰਿੰਸ ਸਲਮਾਨ ਬਿਨ ਅਬਦਲ ਅਜ਼ੀਜ਼ ਅੱਲ ਸਾਉਦੀ ਦੀ ਤੀਸਰੀ ਪਤਨੀ ਫ਼ਤਿਹ ਦਾਹ ਬਿਨ ਫਲਾਹ ਬਿਨ ਸੁਲਤਾਨ ਦੇ ਸਭ ਤੋਂ ਵੱਡੇ ਬੇਟੇ ਹਨ। ਰਾਜਧਾਨੀ ਰਿਆਦ ਦੇ ਕਿੰਗ ਨੇ ਸਾਉਦੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਲੈਣ ਮਗਰੋਂ ਕਈ ਸਰਕਾਰੀ ਸੰਸਥਾਵਾਂ ਵਿੱਚ ਸੇਵਾਵਾਂ ਵੀ ਦਿੱਤੀਆਂ।