Dubai : ਤੁਸੀਂ ਸ਼ਾਇਦ ਹੀ ਕਿਸੇ ਨੂੰ ਵਾਹਨ ਦੀ ਨੰਬਰ ਪਲੇਟ 'ਤੇ ਕਰੋੜਾਂ ਰੁਪਏ ਖਰਚ ਕਰਦੇ ਹੋਏ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ। ਦਰਅਸਲ, ਇੱਕ ਵਿਅਕਤੀ ਨੇ ਵੀਆਈਪੀ ਕਾਰ ਦੀ ਨੰਬਰ ਪਲੇਟ ਲਈ 55 ਮਿਲੀਅਨ ਦਿਰਹਮ (ਕਰੀਬ 123 ਕਰੋੜ ਰੁਪਏ) ਖਰਚ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ ਹੈ, ਜਿਸ ਨੂੰ ਗਿਨੀਜ਼ ਵਰਲਡ ਰਿਕਾਰਡ 'ਚ ਜਗ੍ਹਾ ਮਿਲੀ ਹੈ।

 

ਦਰਅਸਲ, ਵੀਆਈਪੀ ਕਾਰ ਨੰਬਰ ਪਲੇਟ 'ਪੀ 7' 'ਮੋਸਟ ਨੋਬਲ ਨੰਬਰ' ਚੈਰਿਟੀ ਨਿਲਾਮੀ ਵਿੱਚ ਰਿਕਾਰਡ 55 ਮਿਲੀਅਨ ਦਿਰਹਮ ਵਿੱਚ ਵਿਕੀ ਹੋਈ ਹੈ। ਨਿਲਾਮੀ ਵਿੱਚ ਸ਼ਾਮਲ ਲੋਕ 2008 ਵਿੱਚ ਬਣਾਏ ਗਏ ਰਿਕਾਰਡ ਨੂੰ ਤੋੜਨਾ ਚਾਹੁੰਦੇ ਸਨ, ਜਦੋਂ ਅਬੂ ਧਾਬੀ ਦੀ ਇੱਕ ਕਾਰ ਦੀ ਨੰਬਰ ਪਲੇਟ 52.2 ਮਿਲੀਅਨ ਦਿਰਹਮ (ਕਰੀਬ 116.3 ਕਰੋੜ ਰੁਪਏ) ਵਿੱਚ ਵਿਕੀ ਸੀ। ਨੰਬਰ ਪਲੇਟ ਦੀ ਬੋਲੀ 15 ਮਿਲੀਅਨ ਦਿਰਹਮ ਤੋਂ ਸ਼ੁਰੂ ਹੋਈ, ਜਿਸ ਵਿੱਚ ਟੈਲੀਗ੍ਰਾਮ ਦੇ ਸੰਸਥਾਪਕ ਪਾਵੇਲ ਦੁਰੋਵ ਨੇ ਵੀ ਬੋਲੀ ਵਿੱਚ ਹਿੱਸਾ ਲਿਆ।

 


 

ਦੱਸ ਦੇਈਏ ਕਿ ਇਹ ਨਿਲਾਮੀ UAE ਵਿੱਚ ਹੋਈ ਸੀ। ਇਸ ਤੋਂ ਪਹਿਲਾਂ ਵੀ ਇੱਥੇ ਅਜਿਹੇ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਅਜਿਹੇ ਸਮਾਗਮਾਂ ਦਾ ਆਯੋਜਨ ਯੂਏਈ ਵਿੱਚ ਅਮੀਰ ਲੋਕ ਆਪਣੀ ਹੈਸੀਅਤ ਅਤੇ ਦੌਲਤ ਦਿਖਾਉਣ ਲਈ ਕਰਦੇ ਹਨ। ਇਸ ਤੋਂ ਪਹਿਲਾਂ ਸਾਲ 2008 ਵਿੱਚ ਸਥਾਨਕ ਕਾਰੋਬਾਰੀ ਸਈਅਦ ਅਬਦੁਲ ਗੱਫਾਰ ਖੌਰੀ ਨੇ 52.2 ਮਿਲੀਅਨ ਦਿਰਹਮ ਵਿੱਚ ਇੱਕ ਵੀਆਈਪੀ ਕਾਰ ਨੰਬਰ ਪਲੇਟ ਖਰੀਦੀ ਸੀ। ਅਜਿਹੇ 'ਚ ਇਸ ਸਾਲ ਇਹ ਰਿਕਾਰਡ ਟੁੱਟ ਗਿਆ।

 

ਇਹ ਵੀ ਪੜ੍ਹੋ :  ਪਟਿਆਲਾ -ਰਾਜਪੁਰਾ ਰੋਡ 'ਤੇ ਛੇਵੀਂ ਕਲਾਸ ਦੇ ਬੱਚੇ ਦੀ ਸੜਕ ਹਾਦਸੇ 'ਚ ਮੌਤ , ਪਰਿਵਾਰ ਦਾ ਰੋ -ਰੋ ਬੁਰਾ ਹਾਲ


ਖਰੀਦਦਾਰ ਨੇ ਰੱਖੀ ਸ਼ਰਤ 

ਜਿਸ ਵਿਅਕਤੀ ਨੇ ਇਹ ਨੰਬਰ ਪਲੇਟ ਸਭ ਤੋਂ ਵੱਧ ਰਕਮ ਵਿੱਚ ਖਰੀਦੀ ਸੀ, ਉਸ ਨੇ ਸਿਰਫ਼ ਇੱਕ ਹੀ ਸ਼ਰਤ ਰੱਖੀ ਕਿ ਉਸ ਦਾ ਨਾਂ ਨਸ਼ਰ ਨਾ ਕੀਤਾ ਜਾਵੇ। ਇਸ ਸਮਾਗਮ ਵਿੱਚ ਕਈ ਹੋਰ ਵੀਆਈਪੀ ਨੰਬਰ ਪਲੇਟਾਂ ਅਤੇ ਫ਼ੋਨ ਨੰਬਰਾਂ ਦੀ ਨਿਲਾਮੀ ਹੋਈ।

ਤੁਹਾਨੂੰ ਦੱਸ ਦੇਈਏ ਕਿ ਅਮੀਰ ਲੋਕਾਂ ਲਈ ਆਪਣੀ ਦੌਲਤ ਦਾ ਪ੍ਰਦਰਸ਼ਨ ਕਰਨ ਅਤੇ ਟੈਕਸ ਮੁਕਤ ਜੀਵਨ ਜਿਉਣ ਲਈ ਦੁਬਈ ਹਮੇਸ਼ਾ ਤੋਂ ਵਧੀਆ ਜਗ੍ਹਾ ਰਹੀ ਹੈ। ਭਾਵੇਂ ਦੁਨੀਆ ਦੇ ਹੋਰ ਹਿੱਸਿਆਂ 'ਤੇ ਆਰਥਿਕ ਬਾਜ਼ਾਰ ਦਾ ਪ੍ਰਭਾਵ ਹੈ, ਪਰ ਦੁਬਈ 'ਤੇ ਇਸ ਦਾ ਕੋਈ ਅਸਰ ਨਹੀਂ ਹੈ। ਇਹੀ ਕਾਰਨ ਹੈ ਕਿ ਦੁਬਈ ਵਿੱਚ ਰਹਿਣ ਵਾਲੇ ਲੋਕਾਂ ਦੀ ਜੀਵਨ ਸ਼ੈਲੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਨਿਲਾਮੀ ਦੇ ਪੈਸੇ ਦਾ ਕੀ ਹੋਵੇਗਾ 

ਨਿਲਾਮੀ ਤੋਂ ਮਿਲੇ ਪੈਸੇ '1 ਬਿਲੀਅਨ ਮੀਲ ਐਂਡੋਮੈਂਟ' ਮੁਹਿੰਮ ਦੇ ਸਮਰਥਨ ਲਈ ਵਰਤੀ ਜਾਵੇਗੀ। ਇਸ ਮੁਹਿੰਮ ਦਾ ਟੀਚਾ ਰਮਜ਼ਾਨ ਲਈ ਫੂਡ ਫੰਡ ਬਣਾਉਣਾ ਹੈ। ਇਹ ਮੁਹਿੰਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ, ਉਪ ਰਾਸ਼ਟਰਪਤੀ ਅਤੇ ਇਹ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੁਆਰਾ ਵਿਸ਼ਵਵਿਆਪੀ ਭੁੱਖਮਰੀ ਦਾ ਮੁਕਾਬਲਾ ਕਰਨ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ।