ਪੜਚੋਲ ਕਰੋ

ਖਬਰ ਵਿਸ਼ਵ ਭਰ ਦੀ, ਸਿਰਫ ਦੋ ਮਿੰਟ 'ਚ

1….ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸਟੇਜ ਅਦਾਕਾਰਾ ਕਿਸਮਤ ਬੇਗ ਤੇ ਉਨ੍ਹਾਂ ਦੇ ਗਾਰਡ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਬੇਗ 'ਤੇ ਇਹ ਹਮਲਾ ਉਸ ਵਕਤ ਹੋਇਆ ਜਦੋਂ ਉਹ ਆਪਣੀ ਕਾਰ ਵਿੱਚ ਲਾਹੌਰ ਦੇ ਹਰਬੰਸਪੁਰਾ ਤੋਂ ਲੰਘ ਰਹੀ ਸੀ। ਜ਼ਖਮੀ ਬੇਗ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ। ਹਮਲੇ ਪਿੱਛੋਂ ਹਮਲਾਵਰ ਬੇਗ ਦਾ ਫੋਨ ਤੇ ਗਲੇ ਦੀ ਚੇਨ ਵੀ ਲੈ ਗਏ। ਕਿਸਮਤ ਦੀ ਮਾਂ ਨੇ ਇਸ ਨੂੰ ਲੁੱਟ ਮੰਨਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਬੇਗ 'ਤੇ ਪਹਿਲਾਂ ਵੀ 2 ਵਾਰ ਹਮਲੇ ਹੋ ਚੁੱਕੇ ਹਨ। 2...ਸੇਵਾ ਮੁਕਤ ਹੋਣ ਤੋਂ ਪੰਜ ਦਿਨ ਪਹਿਲਾਂ ਪਾਕਿਸਤਾਨ ਦੇ ਸੈਨਾ ਮੁਖੀ ਰਾਹੀਲ ਸ਼ਰੀਫ ਨੇ ਭਾਰਤ ਨੂੰ ਧਮਕੀ ਦਿੱਤੀ ਹੈ। ਰਾਹੀਲ ਮੁਤਾਬਕ ਜੇਕਰ ਪਾਕਿਸਤਾਨ ਸਰਜੀਕਲ ਸਟ੍ਰਾਇਕ ਕਰੇਗਾ ਤਾਂ ਭਾਰਤ ਦੀਆਂ ਪੀੜ੍ਹੀਆਂ ਇਸ ਨੂੰ ਸਿਲੇਬਸ ਵਿੱਚ ਪੜ੍ਹਨਗੀਆਂ। ਰਾਹੀਲ ਸ਼ਰੀਫ ਨੇ ਭਾਰਤ ਦੀ ਇਸ ਗੱਲ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਇਕ ਕੀਤੀ ਸੀ। 3….ਨੇਪਾਲ ਵਿੱਚ ਭਾਰਤੀ 500 ਤੇ 1000 ਹਜ਼ਾਰ ਦੇ ਪੁਰਾਣੇ ਨੋਟਾਂ ਨੂੰ ਅਵੈਧ ਮੰਨਿਆ ਜਾਵੇਗਾ। ਇਸ ਨੂੰ ਸਥਾਨਕ ਮੁਦਰਾ ਨਾਲ ਬਦਲਣ 'ਤੇ ਰੋਕ ਰਹੇਗੀ। ਨੇਪਾਲ ਦੇ ਕੇਂਦਰੀ ਬੈਂਕ ਮੁਤਾਬਕ ਜਦੋਂ ਤੱਕ ਭਾਰਤ ਵੱਲੋਂ ਸਬੰਧਤ ਸਮਝੌਤੇ 'ਤੇ ਸਵੀਕਾਰਤਾ ਨਹੀਂ ਮਿਲਦੀ ਉਦੋਂ ਤੱਕ ਨੋਟ ਬਦਲੇ ਨਹੀਂ ਜਾ ਸਕਦੇ। 4…..ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੇਟਸੀ ਡਿਵੋਸ ਨੂੰ ਆਪਣੀ ਨਵੀਂ ਸਿੱਖਿਆ ਮੰਤਰੀ ਚੁਣਿਆ ਹੈ। ਸਮਾਚਾਰ ਏਜੰਸੀ ਐਫੇ ਨਿਊਜ਼ ਮੁਤਾਬਕ ਟਰੰਪ ਨੇ ਕਿਹਾ ਬੇਟਸੀ ਡਿਵੋਸ ਸਿੱਖਿਆ ਦੀ ਸ਼ਾਨਦਾਰ ਤੇ ਜੋਸ਼ੀਲੀ ਵਕੀਲ ਹੈ। 5….ਬੀਬੀਸੀ ਦੀ ਖਬਰ ਮੁਤਾਬਕ ਕੋਲੰਬੀਆ ਸਰਕਾਰ ਤੇ ਇੱਥੋਂ ਦੇ ਸਭ ਤੋਂ ਵੱਡੇ ਵਿਦਰੋਹੀ ਗੁੱਟ ਫਾਰਕ ਵਿਚਾਲੇ ਸੋਧੇ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਹੋ ਗਏ ਹਨ। ਇਸ ਮਗਰੋਂ ਪੰਜ ਦਹਾਕਿਆਂ ਤੋਂ ਚੱਲੇ ਆ ਰਹੇ ਸੰਘਰਸ਼ 'ਤੇ ਰੋਕ ਲੱਗੇਗੀ। ਇਸ ਤੋਂ ਪਹਿਲਾਂ ਇਹ ਸਮਝੌਤਾ ਰਾਏਸ਼ੁਮਾਰੀ ਦੌਰਾਨ ਜਨਤਾ ਨੇ ਖਾਰਜ ਕਰ ਦਿੱਤਾ ਸੀ। 6…..ਇਰਾਕ ਦੀ ਰਾਜਧਾਨੀ ਬਗਦਾਦ ਦੇ ਨਜ਼ਦੀਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਕਾਰ ਬੰਬ ਧਮਾਕਾ ਕੀਤਾ। ਇਸ ਵਿੱਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। 7….ਸੀਰੀਆ ਦੇ ਅਲੈਪੋ ਸ਼ਹਿਰ ਵਿੱਚ ਸੈਨਾ ਦੇ ਹਵਾਈ ਹਮਲਿਆਂ ਦੌਰਾਨ 32 ਲੋਕਾਂ ਦੀ ਮੌਤ ਹੋ ਗਈ। ਆਈ.ਐਸ. ਨੂੰ ਨਿਸ਼ਾਨਾ ਬਣਾ ਕੀਤੇ ਹਮਲੇ ਵਿੱਚ ਇੱਕ ਬੱਚੇ ਦਾ ਪੈਰ ਮਲਬੇ ਵਿੱਚ ਫਸ ਗਿਆ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। 8……ਇਜ਼ਰਾਇਲ ਦੇ ਸ਼ਹਿਰ ਹੈਫਾ ਵਿੱਚ ਭਿਆਨਕ ਹੋ ਰਹੀ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਹਾਂ ਤੇ ਲਿਜਾਇਆ ਜਾ ਰਿਹਾ ਹੈ। ਬੀਬੀਸੀ ਦੀ ਖਬਰ ਮੁਤਾਬਕ ਤੇਜ਼ ਹਵਾ ਕਾਰਨ ਇਹ ਅੱਗ ਜ਼ਿਆਦਾ ਭੜਕੀ ਹੈ। ਇਜ਼ਰਾਇਲ ਦੇ ਪੁਲਿਸ ਮੁਖੀ ਮੁਤਾਬਕ ਅੱਗ ਜਾਣਬੁੱਝ ਲਾਉਣ ਦਾ ਮਾਮਲਾ ਵੀ ਹੋ ਸਕਦਾ ਹੈ।

ਟਾਪ ਹੈਡਲਾਈਨ

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'
ਵੱਡੀ ਖ਼ਬਰ! ਕੋਲਾ ਖਾਨ 'ਚ ਹੋਇਆ ਧਮਾਕਾ, 32 ਮਜ਼ਦੂਰਾਂ ਦੀ ਮੌਤ; ਪਸਰਿਆ ਮਾਤਮ
ਵੱਡੀ ਖ਼ਬਰ! ਕੋਲਾ ਖਾਨ 'ਚ ਹੋਇਆ ਧਮਾਕਾ, 32 ਮਜ਼ਦੂਰਾਂ ਦੀ ਮੌਤ; ਪਸਰਿਆ ਮਾਤਮ
ਕੁਝ ਹੀ ਘੰਟਿਆਂ 'ਚ 4 ਵਾਰ ਕੰਬੀ ਇਨ੍ਹਾਂ ਦੇਸ਼ਾਂ ਦੀ ਧਰਤੀ, ਲੱਗੇ ਭੂਚਾਲ ਦੇ ਝਟਕੇ; ਮੱਚੀ ਹਫੜਾ-ਦਫੜੀ
ਕੁਝ ਹੀ ਘੰਟਿਆਂ 'ਚ 4 ਵਾਰ ਕੰਬੀ ਇਨ੍ਹਾਂ ਦੇਸ਼ਾਂ ਦੀ ਧਰਤੀ, ਲੱਗੇ ਭੂਚਾਲ ਦੇ ਝਟਕੇ; ਮੱਚੀ ਹਫੜਾ-ਦਫੜੀ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ
ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਮਹੀਨੇ ਦੇ ਪਹਿਲੇ ਦਿਨ ਲੱਖਾਂ ਕਿਸਾਨਾਂ ਲਈ ਖੁਸ਼ਖ਼ਬਰੀ! 2031 ਤੱਕ ਖਾਤੇ 'ਚ ਆਉਂਦੀ ਰਹੇਗੀ 2000 ਦੀ ਕਿਸ਼ਤ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ
ਲੁਧਿਆਣਾ 'ਚ ਚੱਲੀਆਂ ਤਾੜਤਾੜ ਗੋਲੀਆਂ, 2 ਨੌਜਵਾਨ ਜ਼ਖ਼ਮੀ; ਇਲਾਕੇ 'ਚ ਫੈਲੀ ਸਨਸਨੀ
ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ
ਵੱਡੀ ਰਾਹਤ! 200 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਨਵੇਂ ਰੇਟ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਗਸਤ 2026
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
ਕੀ AC ਹੀ ਸਭ ਤੋਂ ਵੱਧ ਬਿਜਲੀ ਖਾਂਦਾ ਹੈ? ਜਾਣੋ ਉਹ 5 ਉਪਕਰਣ ਜੋ ਇਸ ਤੋਂ ਵੀ ਜ਼ਿਆਦਾ ਪਾਵਰ ਖਪਾਉਂਦੇ ਹਨ
Embed widget