ਟੋਕੀਓ: ਜਾਪਾਨ ਦੇ ਡਾਕਟਰਾਂ ਨੇ ਦੁਨੀਆ ਦੇ ਸਭ ਤੋਂ ਛੋਟੇ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ‘ਚ ਪੈਦਾ ਹੋਏ ਇਸ ਬੱਚੇ ਦਾ ਜਨਮ ਸਮੇਂ ਵਜ਼ਨ ਮਹਿਜ਼ 258 ਗ੍ਰਾਮ ਸੀ ਅਤੇ ਉਸ ਦਾ ਆਕਾਰ ਸਿਰਫ ਸੇਬ ਜਿੰਨਾ ਸੀ। ਹੁਣ ਡਾਕਟਰਾਂ ਦਾ ਕਹਿਣਾ ਹੈ ਕਿ ਬੱਚ ਇੱਕ ਦਮ ਸਿਹਤਮੰਦ ਹੈ ਅਤੇ ਘਰ ਜਾਣ ਨੂੰ ਤਿਆਰ ਹੈ।

ਦੁਨੀਆ ਦੇ ਸਭ ਤੋਂ ਘੱਟ ਵਜ਼ਨੀ ਨਵਜਨਮੇ ਲੜਕੇ ਦਾ ਰਿਕਾਰਡ ਰਿਊਸੁਕ ਸੇਕੀਆ ਦੇ ਨਾਂਅ ਹੋ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਪਿਛਲੇ ਸਾਲ ਪੈਦਾ ਹੋਏ ਇੱਕ 268 ਗ੍ਰਾਮ ਦੇ ਬੱਚੇ ਦੇ ਨਾਂਅ ਸੀ। ਇਸ ਬਾਰੇ ਮੱਧ ਜਾਪਾਨ ‘ਚ ਸਥਿਤ ਨਗਾਰੋ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਕੀਆ ਦੀ ਮਾਂ ਨੂੰ ਗਰਭ ਅਵਸਥਾ ‘ਚ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਗਈ ਸੀ। ਇਸ ਕਾਰਨ ਕਾਰਨ ਗਰਭਾ ਵਸਥਾ ਦੇ 24 ਹਫਤੇ 5 ਦਿਨ ‘ਚ ਹੀ ਉਸ ਦਾ ਜਣੇਪਾ ਕਰਨਾ ਪਿਆ।



ਨਵਜਨਮੇ ਬੱਚਿਆਂ ਦੇ ਆਈਸੀਊ ‘ਚ ਰੱਖੇ ਸੇਕੀਆ ਨੂੰ ਰੂੰ ਦੀ ਮਦਦ ਨਾਲ ਮਾਂ ਦਾ ਦੁੱਧ ਦਿੱਤਾ ਜਾਂਦਾ ਸੀ। ਇਲਾਜ਼ ਦੇ ਸੱਤ ਮਹੀਨਿਆਂ ਬਾਅਦ ਉਹ ਕਰੀਬ ਸਾਢੇ ਤਿੰਨ ਕਿੱਲੋ ਦਾ ਹੋਇਆ ਹੈ।