Yap Island : ਇੱਕ ਸਮਾਂ ਸੀ ਜਦੋਂ ਕੋਈ ਕਰੰਸੀ (Currency) ਨਹੀਂ ਹੋਇਆ ਕਰਦੀ ਸੀ ਅਤੇ ਉਸ ਸਮੇਂ ਦੌਰਾਨ ਬਾਰਟਰ ਸਿਸਟਮ (Barter System) ਚਲਦਾ ਸੀ। ਬਾਰਟਰ ਸਿਸਟਮ ਦਾ ਮਤਲਬ ਹੈ ਕਿ ਜੇਕਰ ਕੋਈ ਵਿਅਕਤੀ ਕੁਝ ਚਾਹੁੰਦਾ ਸੀ ਤਾਂ ਉਸਨੂੰ ਸਮਾਨ ਦੇ ਬਦਲੇ ਕੁਝ ਦੇਣਾ ਪੈਂਦਾ ਸੀ।ਓਥੇ ਹੀ ਸਮੇਂ ਦੇ ਨਾਲ ਪਹਿਲਾਂ ਰਤਨ… ਫਿਰ ਸਿੱਕੇ… ਅਤੇ ਹੌਲੀ-ਹੌਲੀ… ਕਰੰਸੀ ਚਲਣ ਲੱਗੀ। ਹਾਲਾਂਕਿ ਅੱਜ ਵੀ ਦੁਨੀਆ ਦਾ ਇੱਕ ਹਿੱਸਾ ਅਜਿਹਾ ਹੈ ,ਜਿੱਥੇ ਲੈਣ-ਦੇਣ ਨੋਟਾਂ ਨਾਲ ਨਹੀਂ, ਸਗੋਂ ਪੱਥਰਾਂ ਜ਼ਰੀਏ ਹੁੰਦਾ ਹੈ।



 

ਇੱਥੇ ਜਿਸ ਜਗ੍ਹਾ ਦੀ ਗੱਲ ਕੀਤੀ ਜਾ ਰਹੀ ਹੈ, ਉਹ ਹੈ ਪ੍ਰਸ਼ਾਂਤ ਮਹਾਸਾਗਰ ਨਾਲ ਘਿਰਿਆ ਯੈਪ ਆਈਲੈਂਡ। ਇਹ ਟਾਪੂ ਲਗਭਗ 100 ਵਰਗ ਕਿਲੋਮੀਟਰ ਹੈ, ਜਿਸ ਵਿੱਚ ਲਗਭਗ 12 ਹਜ਼ਾਰ ਲੋਕ ਰਹਿੰਦੇ ਹਨ। ਇਹ ਲੋਕ ਲੈਣ-ਦੇਣ ਲਈ ਨੋਟਾਂ ਦੀ ਵਰਤੋਂ ਨਹੀਂ ਕਰਦੇ ਸਗੋਂ ਪੱਥਰਾਂ ਦੇ ਬਦਲੇ ਸਾਮਾਨ ਦੀ ਖਰੀਦੋ-ਫਰੋਖਤ ਕਰਦੇ ਹਨ। ਇੱਥੇ ਸਭ ਤੋਂ ਭਾਰਾ ਪੱਥਰ ਰੱਖਣ ਵਾਲੇ ਵਿਅਕਤੀ ਨੂੰ ਅਮੀਰ ਮੰਨਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਪੱਥਰਾਂ ਦੇ ਵਿਚਕਾਰ ਇਕ ਸੁਰਾਖ ਹੈ, ਜਿਸ ਦੀ ਵਰਤੋਂ ਕਰਕੇ ਕੋਈ ਵਿਅਕਤੀ ਪੱਥਰ ਨੂੰ ਇੱਥੋਂ ਉਧਰ ਲਿਜਾ ਸਕਦਾ ਹੈ।


 



ਪੱਥਰਾਂ ਉੱਤੇ ਲਿਖਿਆ ਹੁੰਦਾ ਮਾਲਕ ਦਾ ਨਾਮ 


ਇੱਥੇ ਲੋਕ ਪੱਥਰਾਂ ਦੀ ਵਰਤੋਂ ਕਰਦੇ ਹਨ ਭਾਵੇਂ ਉਨ੍ਹਾਂ ਨੂੰ ਕੋਈ ਵੱਡਾ ਲੈਣ-ਦੇਣ ਕਰਨਾ ਹੋਵੇ ਜਾਂ ਕੋਈ ਵੱਡਾ ਸੌਦਾ ਕਰਨਾ ਪਵੇ। ਦੂਜੇ ਪਾਸੇ ਕੁਝ ਪੱਥਰ ਇੰਨੇ ਭਾਰੇ ਹੁੰਦੇ ਹਨ ਕਿ ਉਨ੍ਹਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਲਿਜਾਇਆ ਜਾ ਸਕਦਾ, ਜਿਸ ਕਾਰਨ ਇਹ ਲੋਕ ਉਸ ਪੱਥਰ ਨੂੰ ਉਥੇ ਹੀ ਛੱਡ ਦਿੰਦੇ ਹਨ। ਹਾਲਾਂਕਿ, ਉਹ ਇਸ ਪੱਥਰ 'ਤੇ ਮਾਲਕ ਦਾ ਨਾਮ ਲਿਖਦੇ ਹਨ ਤਾਂ ਜੋ ਇਸ ਦੀ ਪਛਾਣ ਕੀਤੀ ਜਾ ਸਕੇ। ਇੱਥੇ ਇੱਕ ਵਿਅਕਤੀ ਨੇ ਦੱਸਿਆ ਕਿ ਉਸਦੇ ਪਰਿਵਾਰ ਕੋਲ ਇੱਕ ਚੰਗੇ ਆਕਾਰ ਦੇ ਅਤੇ ਭਾਰੀ ਦੇ ਪੰਜ ਪੱਥਰ ਹਨ।

 

ਇਹ ਵੀ ਪੜ੍ਹੋ : ਝੰਡਾ ਲਹਿਰਾਉਣ ਮਗਰੋਂ ਸਲੂਟ ਕਰਨਾ ਭੁੱਲੇ ਕੈਬਨਿਟ ਮੰਤਰੀ ਮੀਤ ਹੇਅਰ, ਐਸਐਸਪੀ ਨੇ ਕਰਵਾਇਆ ਯਾਦ

 ਕਿਉਂ ਅਤੇ ਕਿਵੇਂ ਸ਼ੁਰੂਆਤ ਹੋਈ ...

ਪੱਥਰਾਂ ਰਾਹੀਂ ਲੈਣ-ਦੇਣ ਦੀ ਪ੍ਰਕਿਰਿਆ ਇੱਥੇ ਸਦੀਆਂ ਤੋਂ ਚੱਲੀ ਆ ਰਹੀ ਹੈ, ਹਾਲਾਂਕਿ ਇਹ ਕਿਵੇਂ ਅਤੇ ਕਦੋਂ ਸ਼ੁਰੂ ਹੋਇਆ ਇਸ ਬਾਰੇ ਕਿਸੇ ਨੂੰ ਸਹੀ ਜਾਣਕਾਰੀ ਨਹੀਂ ਹੈ।