ਪੜਚੋਲ ਕਰੋ

ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਦੀ ਫਸਲ ਨੂੰ ਦੇਖ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ  

ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਨਿੱਤ ਦਿਨ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਪਣੀ ਖ਼ਰਾਬ ਹੋ ਚੁੱਕੀ ਨਰਮੇ ਦੀ ਫਸਲ ਨੂੰ ਦੇਖ ਕੇ ਚਿੰਤਾ 'ਚ ਡੁੱਬੇ ਹੋਏ ਹਨ।

ਮਾਨਸਾ: ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਨਿੱਤ ਦਿਨ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਪਣੀ ਖ਼ਰਾਬ ਹੋ ਚੁੱਕੀ ਨਰਮੇ ਦੀ ਫਸਲ ਨੂੰ ਦੇਖ ਕੇ ਚਿੰਤਾ 'ਚ ਡੁੱਬੇ ਹੋਏ ਹਨ। ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦਾ ਸਾਹਮਣੇ ਆਇਆ ਜਿਥੇ ਨੌਜਵਾਨ ਕਿਸਾਨ ਵੱਲੋਂ ਆਪਣੇ ਨਰਮੇ ਦੀ ਖ਼ਰਾਬ ਹੋ ਚੁੱਕੀ ਫਸਲ ਨੂੰ ਦੇਖ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੋ ਕਨਾਲ ਜ਼ਮੀਨ ਦਾ ਮਾਲਕ ਸੀ ਜਦਕਿ ਅੱਠ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ। ਪਰ ਨਰਮੇ ਦੀ ਫਸਲ ਖ਼ਰਾਬ ਹੋ ਗਈ ਜਿਸ ਕਾਰਨ ਕਿਸਾਨ ਨੇ ਮੌਤ ਨੂੰ ਗਲੇ ਲਗਾ ਲਿਆ।
 
ਪੁਲਿਸ ਵੱਲੋਂ 174 ਦੀ ਕਾਰਵਾਈ ਕਰ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਕਿਸਾਨ ਰਜਿੰਦਰ ਸਿੰਘ ਦੇ ਪਿਤਾ ਨਾਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਦੋ ਕਨਾਲ ਜ਼ਮੀਨ ਹੈ ਜਦਕਿ ਅੱਠ ਏਕੜ ਜ਼ਮੀਨ ਉਨ੍ਹਾਂ ਨੇ ਠੇਕੇ 'ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ ਜੋਕਿ 55 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਜ਼ਮੀਨ ਲਈ ਗਈ ਸੀ। ਪਰ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣ ਕਾਰਨ ਉਨ੍ਹਾਂ ਦੇ ਛੋਟੇ ਬੇਟੇ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਿਰ ਆੜ੍ਹਤੀਏ ਦਾ ਅੱਠ ਲੱਖ ਰੁਪਏ ਕਰਜ਼ਾ ਹੈ ਜਦਕਿ ਬੈਂਕ ਦਾ ਕੋਈ ਵੀ ਉਨ੍ਹਾਂ ਨੇ ਕਰਜ਼ ਨਹੀਂ ਦੇਣਾ।
 
ਪਿੰਡ ਖਿਆਲਾ ਕਲਾਂ ਦੇ ਪੰਚ ਜਗਸੀਰ ਸਿੰਘ ਅਤੇ ਸਰਦੂਲ ਸਿੰਘ ਨੇ ਦੱਸਿਆ ਕਿ ਰਾਜਿੰਦਰ ਸਿੰਘ 27 ਸਾਲਾ ਨੌਜਵਾਨ ਸੀ ਅਤੇ ਇਹ ਦੋ ਭਰਾ ਹਨ ਤੇ ਦੋ ਕਨਾਲ ਇਨ੍ਹਾਂ ਕੋਲ ਜ਼ਮੀਨ ਹੈ ਜਦਕਿ ਅੱਠ ਏਕੜ ਜ਼ਮੀਨ ਇਨ੍ਹਾਂ ਨੇ ਠੇਕੇ 'ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ ਅਤੇ ਹੁਣ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਪੈਣ ਕਾਰਨ ਰਾਜਿੰਦਰ ਸਿੰਘ ਪਰੇਸ਼ਾਨ ਰਹਿ ਰਿਹਾ ਸੀ। ਇਸ ਨੇ ਬੀਤੇ ਕੱਲ ਆਪਣੇ ਨਰਮੇ ਦੀ ਫਸਲ 'ਤੇ ਕੀਟਨਾਸ਼ਕ ਦਵਾਈ ਛਿੜਕਣ ਤੋਂ ਬਾਅਦ ਸ਼ਾਮ ਨੂੰ ਖ਼ੁਦ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।
 
ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਅਤੇ ਉਥੇ ਘਟੀਆ ਬੀਜ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਜਾਂਚ ਕਰਕੇ ਉਨ੍ਹਾਂ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਪਿੰਡ ਖਿਆਲਾ ਕਲਾਂ ਦੇ ਨੌਜਵਾਨਾਂ ਰਜਿੰਦਰ ਸਿਘ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਨਾਹਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।  

ਟਾਪ ਹੈਡਲਾਈਨ

 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Tarn Taran 'ਚ 55 ਕਰੋੜ ਦੀ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੀ ਗਈ 10.9 ਕਿਲੋ ਨਸ਼ੇ ਦੀ ਖੇਪ
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
 Himachal 'ਚ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਪੰਜਾਬ ਦੀ ਕੁੜੀ ਨੇ ਚਾੜ ਦਿੱਤਾ ਚੰਨ , ਰਾਤ ਨੂੰ ਪੈ ਗਈਆਂ ਭਾਜੜਾਂ 
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
Pathankot 'ਚ ਜੰਮੂ ਤੋਂ ਹਰਿਦੁਆਰ ਜਾ ਰਹੀ ਲਗਜ਼ਰੀ ਬੱਸ ਪਲਟੀ, 57 ਯਾਤਰੀਆਂ ਵਿੱਚੋਂ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
America ਤੋਂ ਆਈ ਦੁਖਦਾਈ ਖ਼ਬਰ, 4 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ 
America ਤੋਂ ਆਈ ਦੁਖਦਾਈ ਖ਼ਬਰ, 4 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ 

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਅੰਧਵਿਸ਼ਵਾਸ ਜਾਂ ਇਸ ਦੇ ਪਿੱਛੇ ਹੈ ਕੋਈ ਵਿਗਿਆਨ ?
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
ਕਾਲੇ ਲਹਿੰਗੇ 'ਚ ਜਾਹਨਵੀ ਕਪੂਰ ਨੇ ਢਾਹਿਆ ਕਹਿਰ, ਹਰ ਅਦਾ 'ਤੇ ਫਿਦਾ ਹੋਏ ਫੈਨਜ਼, ਵੇਖੋ ਤਸਵੀਰਾਂ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
LPG ਸਿਲੰਡਰ ਟ੍ਰਾਂਸਫਰ ਦੇ ਨਿਯਮ ਬਦਲੇ, ਜਾਣੋ ਨਵਾਂ ਅਪਡੇਟ ਅਤੇ ਅੱਜ ਦੇ ਤਾਜ਼ਾ ਰੇਟ
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
Bank Holiday : ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ ! ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ,ਵੇਖੋ ਪੂਰਾ ਸ਼ਡਿਊਲ  
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
 AI in Wrong Hands :  ਜਿਸ ਗੱਲ ਦਾ ਡਰ ਸੀ, ਉਹੀ ਹੋਇਆ! AI ਗਲਤ ਹੱਥਾਂ ਵਿੱਚ, ਰਿਪੋਰਟ ਨੇ ਵਧਾਈ ਚਿੰਤਾ
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
SAD News: ਸੰਗੀਤ ਜਗਤ 'ਚ ਪਸਰਿਆ ਮਾਤਮ, ਦਿੱਗਜ ਗਾਇਕਾ ਦੀ ਮੌਤ ਨਾਲ ਸਦਮੇ 'ਚ ਪਰਿਵਾਰ; ਅਚਾਨਕ ਰੁਕੇ ਸਾਹ...
Cloud Burst: ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
ਅਚਾਨਕ ਫਟਿਆ ਬੱਦਲ, ਮੱਚ ਗਈ ਤਬਾਹੀ! ਘਰਾਂ ਤੇ ਹੋਟਲਾਂ 'ਚ ਵੜ੍ਹਿਆ ਪਾਣੀ; ਪ੍ਰਸ਼ਾਸਨ ਨੇ ਜਨਤਾ ਨੂੰ ਕੀਤਾ ਅਲਰਟ...
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
Embed widget