99 ਲੱਖ, 99 ਹਜ਼ਾਰ, 999 ਮੂਰਤੀਆਂ ਦਾ ਸ਼ਹਿਰ, ਰਹੱਸਾਂ ਨਾਲ ਭਰਿਆ ਪੂਰਾ ਇਲਾਕਾ
ਦੇਸ਼ ਦੇ ਦੂਰ-ਪੂਰਬ 'ਚ ਸਥਿਤ ਤ੍ਰਿਪੁਰਾ 'ਚ ਰਹੱਸਾਂ ਨਾਲ ਭਰੇ ਇਸ ਸ਼ਹਿਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਨੂੰ ਮੂਰਤੀਆਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ 99 ਲੱਖ, 99 ਹਜ਼ਾਰ 999 ਮੂਰਤੀਆਂ ਹਨ।
Download ABP Live App and Watch All Latest Videos
View In Appਮੂਰਤੀਆਂ ਦੀ ਗਿਣਤੀ ਦੇ ਆਧਾਰ 'ਤੇ ਇਸ ਦਾ ਨਾਂ ਉਨਾਕੋਟੀ ਰੱਖਿਆ ਗਿਆ ਹੈ। ਉਨਾਕੋਟੀ ਦੋ ਸ਼ਬਦਾਂ ਦਾ ਸੁਮੇਲ ਹੈ।
ਕੋਟੀ ਦਾ ਅਰਥ ਹੈ ਕਰੋੜ ਤੇ ਊਨਾ ਦਾ ਅਰਥ ਹੈ ਇੱਕ ਘੱਟ... ਯਾਨੀ ਨਾਂ ਤੋਂ ਹੀ ਇਸ ਦਾ ਅਰਥ ਹੈ ਕਰੋੜ ਤੋਂ ਘੱਟ।
ਸਵਾਲ ਇਹ ਹੈ ਕਿ ਦਰਿਆਵਾਂ ਤੇ ਦਲਦਲਾਂ ਨਾਲ ਘਿਰੇ ਇਸ ਸੁੰਨਸਾਨ ਜੰਗਲ ਵਿੱਚ ਇਹ ਮੂਰਤੀਆਂ ਕਿਸ ਨੇ ਬਣਾਈਆਂ? ਆਖ਼ਰਕਾਰ, ਦੇਵੀ-ਦੇਵਤਿਆਂ ਦੇ ਇਸ ਰਹੱਸਮਈ ਸ਼ਹਿਰ ਨੂੰ ਕਿਸ ਨੇ ਬਣਾਇਆ? ਪੱਥਰਾਂ ਨੂੰ ਕੱਟ ਕੇ ਮੂਰਤੀਆਂ ਬਣਾਉਣ ਵਿੱਚ ਕਾਫੀ ਸਮਾਂ ਲੱਗਦਾ ਹੈ।
ਬੇਸ਼ੱਕ ਇਸ ਸਥਾਨ ਬਾਰੇ ਕਈ ਕਹਾਣੀਆਂ ਪ੍ਰਚੱਲਤ ਹਨ ਪਰ ਆਸ-ਪਾਸ ਦੇ ਪਿੰਡਾਂ ਵਿੱਚ ਦੋ ਕਹਾਣੀਆਂ ਅਜਿਹੀਆਂ ਹਨ ਜੋ ਲੋਕ ਇੱਕ ਦੂਜੇ ਨੂੰ ਬੜੀ ਦਿਲਚਸਪੀ ਨਾਲ ਸੁਣਾਉਂਦੇ ਹਨ।
ਪਹਿਲੀ ਕਥਾ ਮੁਤਾਬਕ ਭਗਵਾਨ ਸ਼ਿਵ ਇੱਕ ਕਰੋੜ ਦੇਵਤਿਆਂ ਨਾਲ ਇਸ ਖੇਤਰ ਚੋਂ ਲੰਘ ਰਹੇ ਸੀ। ਰਾਤ ਦਾ ਸਮਾਂ ਸੀ ਤਾਂ ਹੋਰ ਦੇਵੀ ਦੇਵਤਿਆਂ ਨੇ ਸ਼ਿਵ ਨੂੰ ਉਨਾਕੋਟੀ ਵਿਖੇ ਰੁਕਣ ਅਤੇ ਆਰਾਮ ਕਰਨ ਲਈ ਕਿਹਾ। ਸ਼ਿਵ ਨੇ ਹਾਮੀ ਭਰ ਦਿੱਤੀ, ਪਰ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਸਾਰਿਆਂ ਨੂੰ ਇਹ ਥਾਂ ਛੱਡਣੀ ਪਵੇਗੀ। ਪਰ ਸੂਰਜ ਚੜ੍ਹਨ ਵੇਲੇ ਕੇਵਲ ਭਗਵਾਨ ਸ਼ਿਵ ਹੀ ਜਾਗ ਸਕਦੇ ਸੀ, ਬਾਕੀ ਸਾਰੇ ਦੇਵਤੇ ਸੁੱਤੇ ਹੋਏ ਸੀ। ਇਹ ਦੇਖ ਕੇ ਭਗਵਾਨ ਸ਼ਿਵ ਨੇ ਗੁੱਸੇ ਵਿਚ ਆ ਕੇ ਸਾਰਿਆਂ ਨੂੰ ਸਰਾਪ ਦਿੱਤਾ ਤੇ ਸਾਰਿਆਂ ਨੂੰ ਪੱਥਰ ਬਣਾ ਦਿੱਤਾ। ਇਸ ਕਾਰਨ ਇੱਥੇ 99 ਲੱਖ 99 ਹਜ਼ਾਰ 999 ਮੂਰਤੀਆਂ ਹਨ, ਯਾਨੀ ਇੱਕ ਕਰੋੜ ਤੋਂ ਵੀ ਘੱਟ।
ਇੱਕ ਹੋਰ ਕਹਾਣੀ ਵੀ ਹੈ ਜਿਸ ਮੁਤਾਬਕ ਇਸ ਇਲਾਕੇ ਵਿੱਚ ਕਾਲੂ ਨਾਂਅ ਦਾ ਇੱਕ ਕਾਰੀਗਰ ਰਹਿੰਦਾ ਸੀ। ਕਾਲੂ ਭਗਵਾਨ ਸ਼ਿਵ ਦਾ ਬਹੁਤ ਵੱਡਾ ਭਗਤ ਸੀ। ਆਪਣੀ ਸ਼ਰਧਾ ਨਾਲ, ਉਹ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਖੁਸ਼ ਕਰਨਾ ਚਾਹੁੰਦਾ ਸੀ ਅਤੇ ਉਨ੍ਹਾਂ ਦੇ ਨਾਲ ਕੈਲਾਸ਼ ਪਰਬਤ 'ਤੇ ਜਾਣਾ ਚਾਹੁੰਦਾ ਸੀ ਪਰ ਕਿਉਂਕਿ ਇਹ ਧਰਤੀ ਦੇ ਕਿਸੇ ਵੀ ਮਨੁੱਖ ਲਈ ਸੰਭਵ ਨਹੀਂ ਸੀ, ਭਗਵਾਨ ਸ਼ਿਵ ਨੇ ਉਸ ਨੂੰ ਇਨਕਾਰ ਕਰ ਦਿੱਤਾ, ਪਰ ਕਾਲੂ ਆਪਣੀ ਜ਼ਿੱਦ 'ਤੇ ਅਡੋਲ ਰਿਹਾ। ਕਾਲੂ ਦੀ ਜ਼ਿੱਦ ਦੇਖ ਕੇ ਭਗਵਾਨ ਸ਼ਿਵ ਨੇ ਇੱਕ ਸ਼ਰਤ ਰੱਖੀ। ਸ਼ਰਤ ਮੁਤਾਬਕ ਉਸ ਨੇ ਇੱਕ ਰਾਤ ਵਿੱਚ ਇੱਕ ਕਰੋੜ ਮੂਰਤੀਆਂ ਬਣਾਉਣੀਆਂ ਸੀ।
ਜੇਕਰ ਉਹ ਸ਼ਰਤ ਪੂਰੀ ਕਰਦਾ ਹੈ ਤਾਂ ਉਹ ਭਗਵਾਨ ਸ਼ਿਵ ਅਤੇ ਪਾਰਵਤੀ ਨਾਲ ਕੈਲਾਸ਼ ਜਾ ਸਕਦਾ ਹੈ। ਇਹ ਸੁਣ ਕੇ ਕਾਰੀਗਰ ਕਾਲੂ ਨੇ ਲਗਨ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਸ ਨੇ ਸਾਰੀ ਰਾਤ ਪੂਰੀ ਲਗਨ ਤੇ ਮਿਹਨਤ ਨਾਲ ਮੂਰਤੀਆਂ ਬਣਾਈਆਂ। ਪਰ ਜਦੋਂ ਸਵੇਰੇ ਗਿਣਤੀ ਕੀਤੀ ਗਈ ਤਾਂ ਪਤਾ ਲੱਗਾ ਕਿ ਉੱਥੇ ਸਿਰਫ਼ 99 ਲੱਖ 99 ਹਜ਼ਾਰ 999 ਮੂਰਤੀਆਂ ਹੀ ਸੀ।
ਮਤਲਬ ਇੱਕ ਕਰੋੜ ਤੋਂ ਘੱਟ। ਸ਼ਰਤ ਮੁਤਾਬਕ ਕਾਰੀਗਰ ਕਾਲੂ ਭਗਵਾਨ ਸ਼ਿਵ ਅਤੇ ਪਾਰਵਤੀ ਨਾਲ ਕੈਲਾਸ਼ ਪਰਬਤ 'ਤੇ ਨਹੀਂ ਜਾ ਸਕਦਾ ਸੀ ਪਰ ਉਸ ਦੀ ਮਿਹਨਤ ਅੱਜ ਵੀ ਇਨ੍ਹਾਂ ਪਹਾੜਾਂ 'ਚ ਮੌਜੂਦ ਹੈ।
ਦੇਸ਼ ਨੂੰ ਛੱਡੋ, ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹੀ ਥਾਂ ਨਹੀਂ ਹੋਵੇਗੀ ਜਿੱਥੇ ਇੰਨੀਆਂ ਵੱਡੀਆਂ ਮੂਰਤੀਆਂ ਇਕੱਠੀਆਂ ਹੋਣ। ਇਹ ਇੱਕ ਕਰੋੜ ਤੋਂ ਵੀ ਘੱਟ ਦੇਵੀ-ਦੇਵਤਿਆਂ ਦੀ ਮਹਿਮਾ ਹੈ, ਜਿਨ੍ਹਾਂ ਨੇ ਸੈਂਕੜੇ ਸਾਲਾਂ ਬਾਅਦ ਵੀ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ।