ਆਖਰ ਕੀ ਹੈ 'ਪਟਿਆਲਾ ਪੈੱਗ'? ਕਿਵੇਂ ਤੇ ਕਦੋਂ ਪਿਆ ਨਾਂ, ਕਿਵੇਂ ਹੋਇਆ ਵਰਲਡ ਫੇਮਸ? ਬਹੁਤੇ ਪਿਆਕੜ ਵੀ ਨਹੀਂ ਜਾਣਦੇ
ਇਸ ਨੂੰ ਕਿਸੇ ਸ਼ਹਿਰ ਦੇ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ ਤੇ ਕਿਸੇ ਹੋਰ ਸ਼ਹਿਰ ਦੇ ਨਾਂਅ 'ਤੇ ਪੈੱਗ ਦਾ ਨਾਂ ਕਿਉਂ ਨਹੀਂ ਹੈ? ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਇਸ ਦਾ ਨਾਂ ਪਟਿਆਲਾ ਪੈੱਗ ਪਿਆ ਤੇ ਕੀ ਹੈ ਇਸ ਦੀ ਖ਼ਾਸੀਅਤ...
Download ABP Live App and Watch All Latest Videos
View In App'ਪਟਿਆਲਾ ਪੈੱਗ' 1920 'ਚ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਦੇਣ ਹੈ। ਬ੍ਰਿਟਿਸ਼ ਇਲੈਵਨ ਨਾਲ ਕ੍ਰਿਕਟ ਮੈਚ 'ਚ ਮਹਾਰਾਜਾ ਨੇ ਅੰਗਰੇਜ਼ਾਂ ਦੇ ਛੱਕੇ ਛੁੜਾ ਦਿੱਤੇ ਸਨ। ਇਸ ਮੈਚ ਦੀ ਪਾਰਟੀ 'ਚ 'ਪਟਿਆਲਾ ਪੈੱਗ' ਦਾ ਜਨਮ ਹੋਇਆ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕ੍ਰਿਕਟ ਦੀ ਖੇਡ ਭਾਰਤ 'ਚ ਮਹਾਰਾਜਾ ਰਜਿੰਦਰ ਸਿੰਘ ਕਰਕੇ ਸ਼ੁਰੂ ਹੋਈ ਸੀ।
ਮਹਾਰਾਜਾ ਰਜਿੰਦਰ ਸਿੰਘ ਦੀ ਇਸ ਖੇਡ 'ਚ ਡੂੰਘੀ ਰੁਚੀ ਸੀ। ਇਸੇ ਲਈ ਉਹ ਵਿਸ਼ਵ ਪ੍ਰਸਿੱਧ ਕ੍ਰਿਕਟ ਖਿਡਾਰੀਆਂ ਨੂੰ ਪਟਿਆਲੇ ਬੁਲਾਉਂਦੇ ਸਨ ਤਾਂ ਕਿ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਸਕੇ ਤੇ ਕ੍ਰਿਕਟ 'ਚ ਨਵੀਆਂ ਤਕਨੀਕਾਂ ਬਾਰੇ ਲੈੱਸ ਕੀਤਾ ਜਾ ਸਕੇ।
ਉਨ੍ਹਾਂ ਤੋਂ ਬਾਅਦ ਪਰੰਪਰਾ ਨੂੰ ਅੱਗੇ ਤੋਰਿਆ ਮਹਾਰਾਜਾ ਭੁਪਿੰਦਰ ਸਿੰਘ ਨੇ। ਉਨ੍ਹਾਂ ਨੇ ਇੰਗਲੈਂਡ 'ਚ ਇੰਡੀਆ ਇਲੈਵਨ ਵੱਲੋਂ ਸਾਲ 1911-12 'ਚ ਗ਼ੈਰ-ਰਸਮੀ ਟੈਸਟ ਮੈਚ ਖੇਡੇ। ਉੱਥੋਂ ਵਾਪਸ ਪਰਤਣ ਤੋਂ ਬਾਅਦ ਕ੍ਰਿਕਟ ਉਨ੍ਹਾਂ ਦਾ ਸ਼ੌਂਕ ਬਣ ਗਿਆ। ਉਨ੍ਹਾਂ ਨੇ ਰੋਡਜ਼, ਨਿਊਮੈਨ, ਰੌਬਿਨਸਨ ਜਿਹੇ ਮਹਾਨ ਖਿਡਾਰੀਆਂ ਨੂੰ ਵੀ ਪਟਿਆਲੇ ਬੁਲਾਇਆ।
ਸਾਲ 1920 'ਚ ਅੰਬਾਲਾ ਛਾਉਣੀ ਵਿਖੇ ਡਗਲਸ ਇਲੈਵਨ ਖ਼ਿਲਾਫ਼ ਖੇਡਦਿਆਂ ਮਹਾਰਾਜਾ ਨੇ 242 ਦੌੜਾਂ ਦੀ ਲੰਮੀ ਪਾਰੀ ਖੇਡੀ। ਉਨ੍ਹਾਂ ਨੇ ਇਸ ਪਾਰੀ 'ਚ 16 ਛੱਕੇ ਤੇ 14 ਚੌਕੇ ਲਗਾਏ। ਉਸ ਮੈਦਾਨ 'ਤੇ ਵੀ ਦੋਵਾਂ ਟੀਮਾਂ ਲਈ ਇਕ ਲਜ਼ੀਜ਼ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।
ਕਿਹਾ ਜਾਂਦਾ ਹੈ ਕਿ ਆਪਣੀ ਵੱਡੀ ਪਾਰੀ ਨਾਲ ਮਹਾਰਾਜਾ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਖ਼ੁਦ ਗਿਲਾਸਾਂ 'ਚ ਵਿਸਕੀ ਪਾ ਕੇ ਪਾਰਟੀ ਦੀ ਸ਼ੁਰੂਆਤ ਕੀਤੀ। ਗਿਲਾਸ 'ਚ ਸ਼ਰਾਬ ਦੀ ਮਾਤਰਾ ਲਗਪਗ ਦੁੱਗਣੀ ਸੀ। ਜਦੋਂ ਕਰਨਲ ਡਗਲਸ ਨੂੰ ਚੀਅਰਸ ਕਹਿਣ ਲਈ ਇੱਕ ਗਿਲਾਸ ਦਿੱਤੀ ਗਈ ਤਾਂ ਉਨ੍ਹਾਂ ਨੇ ਉਤਸੁਕਤਾ ਨਾਲ ਮਹਾਰਾਜੇ ਨੂੰ ਪੈੱਗ ਬਾਰੇ ਪੁੱਛਿਆ।
ਮਹਾਰਾਜੇ ਨੇ ਹੱਸਦੇ ਹੋਏ ਕਿਹਾ, 'ਤੁਸੀਂ ਪਟਿਆਲੇ 'ਚ ਹੋ ਮੇਰੇ ਮਹਿਮਾਨ, ਟੋਸਟ ਦੇ ਨਾਲ 'ਪਟਿਆਲਾ ਪੈੱਗ' ਤੋਂ ਘੱਟ ਕੁਝ ਨਹੀਂ ਚੱਲੇਗਾ।' ਫਿਰ ਦੋਹਾਂ ਨੇ ਹੱਸਦੇ ਹੋਏ ਇਕ ਸਾਹ 'ਚ ਆਪਣੀ ਗਿਲਾਸੀ ਖਾਲੀ ਕਰ ਦਿੱਤੀ। ਉਦੋਂ ਤੋਂ ਹਰ ਸ਼ਾਹੀ ਮਹਿਮਾਨ ਨੂੰ ਵੱਖ-ਵੱਖ ਸਮਾਗਮਾਂ 'ਤੇ ਲਾਜ਼ਮੀ ਤੌਰ 'ਤੇ ਪਟਿਆਲਾ ਪੈੱਗ ਦਿੱਤੇ ਜਾਣ ਦੀ ਪਰੰਪਰਾ ਸ਼ੁਰੂ ਹੋ ਗਈ।
ਭਾਵੇਂ ਤੁਸੀਂ ਸ਼ਰਾਬ ਪੀਂਦੇ ਹੋ ਜਾਂ ਨਹੀਂ, ਪਰ ਤੁਸੀਂ ਪਟਿਆਲਾ ਪੈੱਗ ਬਾਰੇ ਸੁਣਿਆ ਹੋਵੇਗਾ। ਜੇ ਤੁਸੀਂ ਇਸ ਬਾਰੇ ਵੀ ਨਹੀਂ ਜਾਣਦੇ ਤਾਂ ਗੀਤਾਂ 'ਚ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਆਖਰ ਇਸ ਨੂੰ ਪਟਿਆਲਾ ਪੈੱਗ ਹੀ ਕਿਉਂ ਕਿਹਾ ਜਾਂਦਾ ਹੈ।