Solar Eclipse 2024: ਕਦੋਂ ਲੱਗੇਗਾ ਦੂਜਾ ਸੂਰਜ ਗ੍ਰਹਿਣ? ਅਸਮਾਨ 'ਚ ਨਜ਼ਰ ਆਵੇਗਾ ਅੰਗ ਦਾ ਰਿੰਗ, ਜਾਣੋ ਭਾਰਤ 'ਚ ਕਿਵੇਂ ਦਾ ਰਹੇਗਾ ਅਸਰ
ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਰਗੀਆਂ ਖਗੋਲੀ ਘਟਨਾਵਾਂ ਦੇ ਲਿਹਾਜ਼ ਨਾਲ ਸਾਲ 2024 ਬਹੁਤ ਖਾਸ ਹੈ। ਵਿਗਿਆਨੀਆਂ ਦੇ ਨਾਲ-ਨਾਲ ਲੋਕ ਵੀ ਸੂਰਜ ਗ੍ਰਹਿਣ ਦਾ ਇੰਤਜ਼ਾਰ ਕਰਦੇ ਹਨ। ਸੂਰਜ ਗ੍ਰਹਿਣ ਦੌਰਾਨ ਅਸਮਾਨ 'ਚ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
Download ABP Live App and Watch All Latest Videos
View In Appਇਹ ਸਾਲ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸਾਲ ਦੋ ਸੂਰਜ ਗ੍ਰਹਿਣ ਲੱਗਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚੋਂ ਇੱਕ 8 ਅਪ੍ਰੈਲ ਨੂੰ ਹੋ ਚੁੱਕਿਆ ਹੈ। ਮੈਕਸੀਕੋ, ਅਮਰੀਕਾ ਅਤੇ ਕੈਨੇਡਾ ਵਿੱਚ ਦਿਖਾਈ ਦਿੱਤਾ ਸੀ। ਦੂਜਾ ਸੂਰਜ ਗ੍ਰਹਿਣ ਅਕਤੂਬਰ ਮਹੀਨੇ ਵਿੱਚ ਲੱਗਣ ਜਾ ਰਿਹਾ ਹੈ।
ਸੂਰਜ ਗ੍ਰਹਿਣ ਦੇ ਸਮੇਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ, ਜਿਸ ਕਾਰਨ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚਦੀ ਅਤੇ ਹਨੇਰਾ ਛਾ ਜਾਂਦਾ ਹੈ। ਕਈ ਵਾਰ, ਜਦੋਂ ਪੂਰਨ ਸੂਰਜ ਗ੍ਰਹਿਣ ਹੁੰਦਾ ਹੈ, ਤਾਂ ਸਾਰੀ ਧਰਤੀ 'ਤੇ ਹਨੇਰਾ ਹੋ ਜਾਂਦਾ ਹੈ। ਸੂਰਜ ਗ੍ਰਹਿਣ ਦੌਰਾਨ, ਧਰਤੀ ਦਾ ਸੁੰਦਰ ਪਰਛਾਵਾਂ ਪੁਲਾੜ ਤੋਂ ਵੀ ਦੇਖਿਆ ਜਾ ਸਕਦਾ ਹੈ।
ਨਵਭਾਰਤ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸਾਲ ਦਾ ਦੂਜਾ ਸੂਰਜ ਗ੍ਰਹਿਣ 2 ਅਕਤੂਬਰ ਨੂੰ ਲੱਗੇਗਾ। ਇਹ ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਹੈ। ਪੁਲਾੜ ਏਜੰਸੀ ਮੁਤਾਬਕ ਇਹ ਗ੍ਰਹਿਣ ਅਮਰੀਕਾ ਦੇ ਇਕ ਛੋਟੇ ਜਿਹੇ ਹਿੱਸੇ 'ਚ ਦਿਖਾਈ ਦੇਵੇਗਾ ਪਰ ਭਾਰਤ 'ਤੇ ਦਿਨ ਵੇਲੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।
ਦਿਨ ਵਿੱਚ ਨਹੀਂ, ਪਰ ਸੂਰਜ ਗ੍ਰਹਿਣ ਭਾਰਤ ਵਿੱਚ ਰਾਤ 9:13 ਵਜੇ ਸ਼ੁਰੂ ਹੋਵੇਗਾ ਅਤੇ ਰਾਤ ਦੇ 3:17 ਵਜੇ ਤੱਕ ਖਤਮ ਹੋਵੇਗਾ। 6 ਘੰਟੇ ਦੇ ਇਸ ਗ੍ਰਹਿਣ ਨੂੰ ਵਲਾਇਕਾਰ ਸੂਰਜ ਗ੍ਰਹਿਣ ਕਿਹਾ ਜਾਵੇਗਾ। ਕਿਉਂਕਿ ਇਹ ਗ੍ਰਹਿਣ ਭਾਰਤ ਵਿੱਚ ਰਾਤ ਨੂੰ ਲੱਗਣ ਵਾਲਾ ਹੈ, ਇਸ ਲਈ ਸਾਨੂੰ ਅਸਮਾਨ ਵਿੱਚ ਇਸ ਰਿੰਗ ਨਜ਼ਰ ਆਵੇਗੀ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਵਲਾਇਕਾਰ ਸੂਰਜ ਗ੍ਰਹਿਣ ਕੀ ਹੈ? ਇਸ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਨਾਲ ਢੱਕ ਨਹੀਂ ਪਾਉਂਦਾ ਹੈ, ਤਾਂ ਸੂਰਜ ਦਾ ਕੁਝ ਹਿੱਸਾ ਧਰਤੀ 'ਤੇ ਦਿਖਾਈ ਦਿੰਦਾ ਹੈ, ਜੋ ਕਿ ਅੱਗ ਦੇ ਰਿੰਗ ਦੇ ਰੂਪ ਵਿੱਚ ਹੁੰਦਾ ਹੈ। ਇਸ ਰਿੰਗ ਨੂੰ ਵਲਾਇਕਾਰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
ਜਦੋਂ ਚੰਦਰਮਾ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਲੈਂਦਾ ਹੈ, ਤਾਂ ਇਸ ਨੂੰ ਪੂਰਨ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਜਾਣਕਾਰੀ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ 2 ਅਕਤੂਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਚਿਲੀ ਅਤੇ ਅਰਜਨਟੀਨਾ 'ਚ ਨਜ਼ਰ ਆਵੇਗਾ। ਇਹ ਦੱਖਣੀ ਅਮਰੀਕਾ ਵਿੱਚ ਅੰਸ਼ਕ ਤੌਰ 'ਤੇ ਦਿਖਾਈ ਦੇਵੇਗਾ।