Election Results 2024
(Source: ECI/ABP News/ABP Majha)
KTM RC200 Bike Launch: ਘੈਂਟ ਫ਼ੀਚਰ ਤੇ ਦਮਦਾਰ ਇੰਜਣ ਨਾਲ ਕੇਟੀਐੱਮ ਦੀ ਨਵੀਂ ਬਾਈਕ ਲਾਂਚ, ਜਾਣੋ ਕੀਮਤ
KTM RC200: ਆਪਣੀ ਸ਼ਾਨਦਾਰ ਦਿੱਖ ਤੇ ਸ਼ਕਤੀਸ਼ਾਲੀ ਇੰਜਣ ਲਈ ਮਸ਼ਹੂਰ KTM ਬਾਈਕਸ ਦੀ ਅਗਲੀ ਪੀੜ੍ਹੀ ਦੀ ਬਾਈਕ ਭਾਰਤ ਵਿੱਚ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਨੇ ਇਸ ਨੂੰ ਬਾਜ਼ਾਰ ਵਿੱਚ 2.09 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ਨਾਲ ਲਾਂਚ ਕੀਤਾ ਹੈ।
Download ABP Live App and Watch All Latest Videos
View In Appਹਾਲੇ ਇਹ ਕੀਮਤ ਸ਼ੁਰੂਆਤੀ ਹੈ ਤੇ ਇਸ ਦੀ ਕੀਮਤ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸ ਨੂੰ ਕੁਝ ਇਲੈਕਟ੍ਰੌਨਿਕ ਅਪਡੇਟਾਂ ਦੇ ਨਾਲ ਇੱਕ ਨਵੀਂ ਚੈਸੀ, ਐਡਵਾਂਸ ਐਰਗੋਨੋਮਿਕਸ ਦਿੱਤੇ ਗਏ ਹਨ। ਕੰਪਨੀ ਨੇ ਆਪਣੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਬੁਕਿੰਗ ਅਮਾਊਂਟ: ਕੰਪਨੀ ਨੇ KTM RC200 ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਉਤਪਾਦਨ ਵੀ ਸ਼ੋਅਰੂਮ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪੂਰੇ ਜੋਰ-ਸ਼ੋਰ ਨਾਲ ਸ਼ੁਰੂ ਹੋ ਗਿਆ ਹੈ।
ਤੁਸੀਂ ਇਸ ਤਿਉਹਾਰ ਦੇ ਮੌਸਮ ਵਿੱਚ ਇਸ ਬਾਈਕ ਨੂੰ ਘਰ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਸਿਰਫ 25 ਹਜ਼ਾਰ ਰੁਪਏ ਦੇ ਕੇ ਬੁੱਕ ਕਰ ਸਕਦੇ ਹੋ। ਤੁਸੀਂ ਵਿਸ਼ੇਸ਼ ਫ਼ਾਈਨਾਂਸ ਯੋਜਨਾ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹੋ।
ਮਿਲਣਗੇ ਇਹ ਘੈਂਟ ਫ਼ੀਚਰਜ਼: KTM RC200 ਬਾਈਕ ਨੂੰ ਐਡਜਸਟੇਬਲ ਹੈਂਡਲਬਾਰ, ਨਵਾਂ ਐਲਸੀਡੀ ਡੈਸ਼ ਇੰਸਟਰੂਮੈਂਟ ਕਲਸਟਰ, 13.7 ਲੀਟਰ ਫਿਊਏਲ ਟੈਂਕ, ਨਵੀਂ ਐਲਈਡੀ ਹੈੱਡਲਾਈਟ, ਵੱਡਾ ਏਅਰਬਾਕਸ, ਲਾਈਟਰ ਸਪਲਿਟ-ਸਟੀਲ ਟ੍ਰੇਲਿਸ ਫਰੇਮ, ਨਵਾਂ ਸੁਪਰਮੋਟੋ ਏਬੀਐਸ, ਸ਼ਾਰਪ ਟੇਲਲਾਈਟ ਡਿਜ਼ਾਈਨ, ਨਵੇਂ ਲਾਈਟਰ, ਉੱਚ ਸ਼ਕਤੀ ਵਾਲੇ ਵ੍ਹੀਲ, ਹਲਕਾ 320mm ਫਰੰਟ ਬ੍ਰੇਕ ਡਿਸਕ ਅਤੇ 230mm ਰਿਅਰ ਡਿਸਕ ਬ੍ਰੇਕ, ਫਰੰਟ ਬਲਿੰਕਰਸ ਦੇ ਨਾਲ ਇੰਟੀਗ੍ਰੇਟਿਡ ਫਰੰਟ ਪੋਜੀਸ਼ਨ ਲੈਂਪ, ਐਲੂਮੀਨੀਅਮ ਕਾਸਟ ਅਤੇ ਸਪਲਿਟ ਪਿਲੀਅਨ ਗ੍ਰੈਬ ਵਰਗੇ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ।
ਇੰਜਣ: ਕੇਟੀਐਮ ਆਰਸੀ200 (KTM RC200) ਵਿੱਚ ਬਿਹਤਰ ਕਾਰਗੁਜ਼ਾਰੀ ਲਈ, 199.5 ਸੀਸੀ ਸਿੰਗਲ-ਸਿਲੰਡਰ ਲਿਕੁਇਡ-ਕੂਲਡ ਚਾਰ-ਸਟਰੋਕ ਫਿਲ-ਇੰਜੈਕਟਡ ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਦਿੱਤੇ ਗਏ ਵੱਡੇ ਏਅਰਬਾਕਸ ਦੀ ਮਦਦ ਨਾਲ ਇੰਜਣ ਬਹੁਤ ਸੁਚਾਰੂ ਢੰਗ ਨਾਲ ਕੰਮ ਕਰਦਾ ਹੈ ਤੇ ਬਿਹਤਰ ਟਾਰਕ ਪੈਦਾ ਕਰਦਾ ਹੈ।
ਇਸ ਨਾਲ ਹੋਵੇਗਾ ਮੁਕਾਬਲਾ: KTM RC200 ਦਾ ਭਾਰਤ ਵਿੱਚ ਮੁਕਾਬਲਾ Suzuki Gixxer SF 250 ਨਾਲ ਹੋਵੇਗਾ। ਇਹ 249cc 4-ਸਟਰੋਕ, ਸਿੰਗਲ ਸਿਲੰਡਰ, ਤੇਲ-ਕੂਲਡ ਇੰਜਣ ਦੁਆਰਾ ਸੰਚਾਲਿਤ ਹੈ ਜੋ 26.13 Hp ਦੀ ਪਾਵਰ ਅਤੇ 22.6 Nm ਦਾ ਟਾਰਕ ਪੈਦਾ ਕਰਦਾ ਹੈ।
ਇਸ ਬਾਈਕ 'ਚ ਸਪੀਡ ਗਿਅਰਬਾਕਸ ਉਪਲੱਬਧ ਹੈ। ਬਿਹਤਰ ਬ੍ਰੇਕਿੰਗ ਲਈ ਬਾਈਕ ਦੇ ਫਰੰਟ ਅਤੇ ਰਿਅਰ ਵਿੱਚ ਡਿਸਕ ਬ੍ਰੇਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ 'ਚ ਐਂਟੀ-ਲਾਕ ਬ੍ਰੇਕਿੰਗ ਸਿਸਟਮ ਵੀ ਦਿੱਤਾ ਗਿਆ ਹੈ। ਇਸ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 1.84 ਲੱਖ ਰੁਪਏ ਤੱਕ ਹੈ।