ਆਖਰ ਬਹੁਤੇ ਲੋਕ ਚਿੱਟੀਆਂ ਕਾਰਾਂ ਹੀ ਕਿਉਂ ਖਰੀਦਦੇ, ਜਾਣੋ ਕੀ ਵ੍ਹਾਈਟ ਕਾਰ ਦੇ ਫਾਇਦੇ
ਕਾਰ ਖਰੀਦਣ ਲੱਗੇ ਤੁਸੀਂ ਕਈ ਰੰਗਾਂ ਵਿੱਚੋਂ ਕੋਈ ਇੱਕ ਆਪਣੀ ਪਸੰਦ ਦਾ ਰੰਗ ਚੁਣਦੇ ਹੋ ਪਰ ਕਾਰਾਂ ਦੇ ਮਾਮਲੇ ਵਿੱਚ ਪਸੰਦ ਨਾਲੋਂ ਵੱਧ ਸਹੂਲਤ ਵੇਖੀ ਜਾਂਦੀ ਹੈ। ਇਸੇ ਲਈ ਕਈ ਖੂਬੀਆਂ ਹੋਣ ਕਾਰਨ ਸਫੇਦ ਯਾਨੀ ਚਿੱਟੇ ਰੰਗ ਦੀਆਂ ਗੱਡੀਆਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਸੇ ਲਈ ਸੜਕਾਂ ਤੇ ਹਰ 10 ਗੱਡੀਆਂ ਵਿੱਚੋਂ 3 ਤੋਂ 4 ਗੱਡੀਆਂ ਸਫੇਦ ਰੰਗ ਦੀਆਂ ਹੁੰਦੀਆਂ ਹਨ। ਕੁਝ ਰਿਪੋਰਟਾਂ ਮੁਤਾਬਕ ਦੁਨਿਆ ਭਰ ਵਿੱਚ ਚੱਲ ਰਹੀਆਂ ਸਾਰੀਆਂ ਗੱਡੀਆਂ ਵਿੱਚੋਂ 40 ਫੀਸਦ ਗੱਡੀਆਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਆਖਰ ਕੀ ਹੈ ਚਿੱਟੇ ਰੰਗ ਦੀਆਂ ਗੱਡੀਆਂ ਨੂੰ ਪਸੰਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ। ਆਓ ਜਾਣਦੇ ਹਾਂ-
Download ABP Live App and Watch All Latest Videos
View In Appਰਫੈਕਟ ਡੈਂਟਿੰਗ-ਪੇਂਟਿੰਗ: ਵ੍ਹਾਇਟ ਕਾਰ ਦੀ ਡੈਂਟਿੰਗ-ਪੇਂਟਿੰਗ ਦੂਜੇ ਰੰਗਾਂ ਦੇ ਮੁਕਾਬਲੇ ਅੱਧੀ ਕੀਮਤ ਵਿੱਚ ਹੀ ਹੋ ਜਾਂਦੀ ਹੈ। ਉਧਰ ਜੋ ਰੰਗ ਬਹੁਤ ਜ਼ਿਆਦਾ ਅਕਰਸ਼ਤ ਦਿਖਦੇ ਹਨ ਉਨ੍ਹਾਂ ਤੇ ਸਕ੍ਰੈਚ ਪੈਣ ਜਾਂ ਡੈਂਟ ਪੈਣ ਤੇ ਉਨ੍ਹਾਂ ਦਾ ਕਲਰ ਸ਼ੇਡ ਆਸਾਨੀ ਨਾਲ ਕੀਤੇ ਨਹੀਂ ਮਿਲਦਾ। ਇਸ ਕਾਰਨ ਗੱਡੀ ਦੇ ਰੰਗ ਵਿੱਚ ਅੰਤਰ ਆ ਜਾਂਦਾ ਹੈ ਪਰ ਵ੍ਹਾਈਟ ਕਾਰ ਨਾਲ ਅਜਿਹਾ ਕੋਈ ਝੰਜਟ ਨਹੀਂ ਹੁੰਦਾ।
ਹਲਕੇ ਸਕ੍ਰੈਚ ਤਾਂ ਦਿਖਦੇ ਹੀ ਨਹੀਂ: ਵ੍ਹਾਈਟ ਕਾਰ ਤੇ ਹਲਕੇ ਸਕ੍ਰੈਚ ਤਾਂ ਜਲਦੀ ਦਿਖਦੇ ਹੀ ਨਹੀਂ। ਇਸ ਤੋਂ ਇਲਾਵਾ ਭਵਿੱਖ ਵਿੱਚ ਜੇ ਤੁਸੀਂ ਗੱਡੀ ਦਾ ਰੰਗ ਬਦਲਣਾ ਚਾਹੋ ਤਾਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।
ਸਾਫ ਕਰਨਾ ਆਸਾਨ: ਵ੍ਹਾਈਟ ਕਾਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨੂੰ ਸਾਫ ਕਰਨਾ ਬੇਹੱਦ ਆਸਾਨ ਹੈ। ਵ੍ਹਾਈਟ ਕਾਰਾਂ ਨੂੰ ਇਸੇ ਲਈ ਡਸਟ ਫਰੀ ਵੀ ਕਿਹਾ ਜਾਂਦਾ ਹੈ। ਵ੍ਹਾਈਟ ਕਾਰ ਤੇ ਧੂੜ ਵੀ ਘੱਟ ਜੰਮਦੀ ਹੈ।
ਠੰਢੀ-ਠੰਢੀ ਕੂਲ-ਕੂਲ: ਗਰਮੀਆਂ ਦੀ ਧੁੱਪ ਵਿੱਚ ਵੀ ਜੇ ਕਾਰ ਬਾਹਰ ਖੜ੍ਹੀ ਰਹਿੰਦੀ ਹੈ ਤਾਂ ਬਾਕੀ ਰੰਗਾਂ ਦੇ ਮੁਕਾਬਲੇ ਇਸ ਤੇ ਅਸਰ ਘੱਟ ਹੁੰਦਾ ਹੈ ਤੇ ਇਹ ਘੱਟ ਗਰਮ ਮਹਿਸੂਸ ਹੁੰਦੀ ਹੈ। ਇਸ ਲਈ ਜ਼ਿਆਦਾ ਲੋਕ ਵ੍ਹਾਇਟ ਕਾਰ ਖਰੀਦਣਾ ਪਸੰਦ ਕਰਦੇ ਹਨ।