Ather 450X Price Cut: ਸਕੂਟਰ ਦੀ ਕੀਮਤ 14,500 ਰੁਪਏ ਘਟਾਈ, ਜਾਣੋ ਨਵੀਂ ਕੀਮਤ
Ather 450X Price Cut: ਬੰਗਲੁਰੂ ਸਥਿਤ ਇਲੈਕਟ੍ਰਿਕ ਵਾਹਨ ਕੰਪਨੀ Ather ਐਨਰਜੀ ਨੇ ਆਪਣੇ Ather 450X ਦੀ ਕੀਮਤ ਘਟਾ ਦਿੱਤੀ ਹੈ। ਕੰਪਨੀ ਨੇ ਇਸ 'ਤੇ ਲਗਪਗ 14,500 ਰੁਪਏ ਦੀ ਕਟੌਤੀ ਕੀਤੀ ਹੈ।
Download ABP Live App and Watch All Latest Videos
View In Appਕੀਮਤ ਵਿੱਚ ਇਸ ਲਈ ਕਮੀ ਆਈ ਹੈ ਕਿਉਂਕਿ ਹਾਲ ਹੀ ਵਿੱਚ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਫੇਮ II ਸਕੀਮ ਅਧੀਨ ਸਬਸਿਡੀ ਵਿੱਚ ਵਾਧਾ ਕੀਤਾ ਹੈ, ਜਿਸ ਤਹਿਤ Ather ਐਨਰਜੀ ਦਾ ਸਕੂਟਰ Ather 450X ਤਕਰੀਬਨ 14,500 ਰੁਪਏ ਸਸਤਾ ਹੋ ਗਿਆ ਹੈ।
Ather 450X ਦਾ ਭਾਰ ਪਿਛਲੇ ਮਾਡਲ ਦੇ ਮੁਕਾਬਲੇ 11 ਕਿਲੋਗ੍ਰਾਮ ਘੱਟ ਹੈ। ਇਹ ਪੂਰੇ ਚਾਰਜ 'ਤੇ 116Km ਦੀ ਰੇਂਜ ਦਿੰਦਾ ਹੈ, ਜਦੋਂ ਕਿ ਇਸ ਦੀ ਰੇਂਜ 85km ਈਕੋ ਮੋਡ ਅਤੇ ਰਾਈਡ ਮੋਡ 75km ਤੱਕ ਚਲਦਾ ਹੈ। Ather 450X ਵਿੱਚ ਐਂਡਰਾਇਡ ਅਧਾਰਤ ਯੂਜ਼ਰ ਇੰਟਰਫੇਸ ਮਿਲੇਗਾ। ਇਸ ਵਿਚ ਡਾਰਕ ਮੋਡ ਅਤੇ ਬਲੂਟੁੱਥ ਕਨੈਕਟੀਵਿਟੀ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਹਨ, ਜਿਸ ਦੁਆਰਾ ਤੁਸੀਂ ਆਉਣ ਵਾਲੀਆਂ ਕਾਲਾਂ ਨੂੰ ਰਸੀਵ ਜਾਂ ਰੱਦ ਕਰ ਸਕਦੇ ਹੋ।
ਇਸ ਸਕੂਟਰ 'ਚ 2.9kwh ਬੈਟਰੀ ਦਿੱਤੀ ਗਈ ਹੈ, ਜੋ 6kW ਪਾਵਰ ਪੈਦਾ ਕਰਦੀ ਹੈ ਅਤੇ 26Nm ਟਾਰਕ ਜਨਰੇਟ ਕਰਦੀ ਹੈ। ਇਹ ਸਕੂਟਰ 0 ਤੋਂ 40 ਕਿ.ਮੀ. ਤੋਂ ਸਿਰਫ 3.41 ਸਕਿੰਟਾਂ ਵਿੱਚ ਸਪੀਡ ਫੜ ਸਕਦਾ ਹੈ। ਇਸ ਦੀ ਕੀਮਤ ਵਿਚ ਕਟੌਤੀ ਤੋਂ ਬਾਅਦ 1,46,926 ਰੁਪਏ ਵਾਲੇ Ather 450X ਸਕੂਟਰ ਦੀ ਕੀਮਤ 1,32,426 ਲੱਖ ਰੁਪਏ 'ਤੇ ਆ ਗਈ ਹੈ।
Ather 450X ਇਲੈਕਟ੍ਰਿਕ ਸਕੂਟਰ ਦਾ ਮੁਕਾਬਲਾ Bajaj Chetak ਅਤੇ TVS iQube ਵਰਗੇ ਸਕੂਟਰਾਂ ਨਾਲ ਹੈ। ਭਾਰਤ ਇਨ੍ਹੀਂ ਦਿਨੀਂ ਬਜਾਜ ਚੇਤਕ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਲੋਕ ਇਸ ਸਕੂਟਰ ਦੀ ਬਹੁਤ ਖਰੀਦ ਰਹੇ ਹਨ।
Ather 450X Price Cut: ਸਕੂਟਰ ਦੀ ਕੀਮਤ 14,500 ਰੁਪਏ ਘਟਾਈ ਗਈ ਹੈ।