Mahindra ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਹੀ 82 ਹਜ਼ਾਰ ਰੁਪਏ ਦੀ ਛੋਟ, ਆਫਰ ਕੁਝ ਦਿਨਾਂ ਲਈ ਬਾਕੀ
Mahindra Cars, Scorpio, Alturas G4 SUV, Bolero: ਭਾਰਤੀ ਕਾਰ ਕੰਪਨੀ ਮਹਿੰਦਰਾ ਐਂਡ ਮਹਿੰਦਰਾ (Mahindra and Mahindra) ਚੋਣਵੀਆਂ ਗੱਡੀਆਂ 'ਤੇ ਭਾਰੀ ਛੋਟ ਦੇ ਰਹੀ ਹੈ। ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਡਿਸਕਾਊਂਟ ਆਫਰ ਦਿੱਤੇ ਗਏ ਹਨ, ਜਿਸ ਮੁਤਾਬਕ 81,500 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਵਿੱਚ ਨਕਦ ਛੋਟ, ਵਿੱਤ ਲਾਭ, ਕਾਰਪੋਰੇਟ ਛੋਟਾਂ ਸਮੇਤ ਕੁਝ ਵਾਧੂ ਪੇਸ਼ਕਸ਼ਾਂ ਸ਼ਾਮਲ ਹਨ।
Download ABP Live App and Watch All Latest Videos
View In Appਇਹ ਮੰਨਿਆ ਜਾ ਸਕਦਾ ਹੈ ਕਿ ਜੇਕਰ ਤੁਸੀਂ ਮਹਿੰਦਰਾ ਕਾਰ ਖਰੀਦਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਸਹੀ ਮੌਕਾ ਹੋ ਸਕਦਾ ਹੈ। ਹਾਲਾਂਕਿ, ਇਹ ਵੀ ਧਿਆਨ ਦੇਣ ਯੋਗ ਹੈ ਕਿ ਕੰਪਨੀ ਫਿਲਹਾਲ ਸਿਰਫ ਨਵੰਬਰ ਮਹੀਨੇ ਲਈ ਆਫਰ ਦੇ ਰਹੀ ਹੈ, ਨਵੰਬਰ ਦੇ ਅੰਤ ਦੇ ਨਾਲ, ਇਹ ਆਫਰ ਵੀ ਖਤਮ ਹੋ ਜਾਵੇਗਾ, ਜੇਕਰ ਕੰਪਨੀ ਆਪਣੀ ਮਿਆਦ ਨਹੀਂ ਵਧਾਉਂਦੀ ਹੈ। ਦੂਜੀ ਗੱਲ ਇਹ ਹੈ ਕਿ ਇਹ ਆਫਰ ਸਿਰਫ ਚੋਣਵੇਂ ਮਾਡਲਾਂ 'ਤੇ ਹੀ ਦਿੱਤੇ ਜਾ ਰਹੇ ਹਨ। ਤੀਜੀ ਮਹੱਤਵਪੂਰਨ ਗੱਲ ਇਹ ਹੈ ਕਿ ਵੱਖ-ਵੱਖ ਡੀਲਰਸ਼ਿਪਾਂ 'ਤੇ ਵੀ ਵੱਖ-ਵੱਖ ਆਫਰ ਹੋ ਸਕਦੇ ਹਨ।
Mahindra Scorpio 'ਤੇ 32320 ਤੇ Bolero 'ਤੇ 13000 ਦੀ ਛੋਟ: Mahindra Scorpio 'ਤੇ ਕੁੱਲ 32,320 ਰੁਪਏ ਤੱਕ ਦੀ ਛੋਟ ਹੈ। ਇਸ ਵਿੱਚ 15,000 ਰੁਪਏ ਤੱਕ ਦੇ ਐਕਸਚੇਂਜ ਲਾਭ, 4,000 ਰੁਪਏ ਤੱਕ ਕਾਰਪੋਰੇਟ ਪੇਸ਼ਕਸ਼ਾਂ ਅਤੇ 13,320 ਰੁਪਏ ਤੱਕ ਦੀਆਂ ਹੋਰ ਪੇਸ਼ਕਸ਼ਾਂ ਸ਼ਾਮਲ ਹਨ। ਇਸ ਦੇ ਨਾਲ ਹੀ, ਮਹਿੰਦਰਾ ਬੋਲੇਰੋ (Mahindra Bolero) 'ਤੇ 13000 ਰੁਪਏ ਤੱਕ ਦਾ ਕੁੱਲ ਡਿਸਕਾਊਂਟ ਮਿਲ ਰਿਹਾ ਹੈ, ਜਿਸ 'ਚ 10000 ਰੁਪਏ ਤੱਕ ਦਾ ਐਕਸਚੇਂਜ ਆਫਰ ਅਤੇ 3000 ਰੁਪਏ ਤੱਕ ਦਾ ਕਾਰਪੋਰੇਟ ਆਫਰ ਸ਼ਾਮਲ ਹੈ।
Mahindra Alturas G4 SUV ਅਤੇ Marazzo 'ਤੇ 'ਵੱਡਾ ਡਿਸਕਾਊਂਟ': Mahindra Alturas G4 SUV 'ਤੇ 81,500 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ ਜਿਸ ਵਿੱਚ 50,000 ਰੁਪਏ ਤੱਕ ਦਾ ਐਕਸਚੇਂਜ ਬੋਨਸ, 11,500 ਰੁਪਏ ਤੱਕ ਕਾਰਪੋਰੇਟ ਪੇਸ਼ਕਸ਼ਾਂ ਤੇ 20,000 ਰੁਪਏ ਤੱਕ ਦੀਆਂ ਹੋਰ ਪੇਸ਼ਕਸ਼ਾਂ ਸ਼ਾਮਲ ਹਨ। ਦੂਜੇ ਪਾਸੇ, Mahindra Marazzo MPV 'ਤੇ 40200 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸ 'ਚ 20000 ਰੁਪਏ ਤੱਕ ਦਾ ਕੈਸ਼ ਡਿਸਕਾਊਂਟ, 15000 ਰੁਪਏ ਤੱਕ ਦਾ ਐਕਸਚੇਂਜ ਆਫਰ ਤੇ 5200 ਰੁਪਏ ਤੱਕ ਦਾ ਕਾਰਪੋਰੇਟ ਆਫਰ ਸ਼ਾਮਲ ਹੈ।
KUV100 NXT ਤੇ XUV300 'ਤੇ ਸੁਪਰ ਬਚਤ ਦਾ ਮੌਕਾ: KUV100 NXT 'ਤੇ ਪੇਸ਼ ਕੀਤੇ ਕੁੱਲ ਲਾਭ 61,055 ਰੁਪਏ ਤੱਕ ਹਨ, ਜਿਸ ਵਿੱਚ 38055 ਰੁਪਏ ਤੱਕ ਦੀ ਕੈਸ਼ ਬਚਤ, 20,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਤੇ 3000 ਰੁਪਏ ਤੱਕ ਦੀ ਕਾਰਪੋਰੇਟ ਪੇਸ਼ਕਸ਼ ਸ਼ਾਮਲ ਹੈ। ਇਸ ਦੇ ਨਾਲ ਹੀ XUV300 'ਤੇ 49,000 ਰੁਪਏ ਤੱਕ ਦੇ ਫਾਇਦੇ ਦਿੱਤੇ ਜਾ ਰਹੇ ਹਨ, ਜਿਸ 'ਚ 15,000 ਰੁਪਏ ਤੱਕ ਦੀ ਕੈਸ਼ ਬਚਤ, 25000 ਰੁਪਏ ਦਾ ਐਕਸਚੇਂਜ ਬੋਨਸ ਤੇ 4500 ਰੁਪਏ ਤੱਕ ਦਾ ਕਾਰਪੋਰੇਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ 'ਤੇ 5000 ਰੁਪਏ ਤੱਕ ਦੇ ਹੋਰ ਆਫਰ ਵੀ ਦਿੱਤੇ ਜਾ ਰਹੇ ਹਨ।