Affordable SUV: ਐਸਯੂਵੀ ਖਰੀਦਣੀ ਤਾਂ ਇੱਕ ਵਾਰ ਇਨ੍ਹਾਂ ਅਫੋਰਡੇਬਲ ਗੱਡੀਆਂ 'ਤੇ ਵੀ ਮਾਰ ਲਵੋ ਝਾਤ
Maruti Suzuki Ertiga ਦੀ ਦਿੱਲੀ ‘ਚ ਐਕਸ ਸ਼ੋਅਰੂਮ ਕੀਮਤ 7,96,500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। ਇਹ 7 ਸਿਟਿੰਗ ਕੈਪੇਸਟੀ ਦੇ ਨਾਲ ਆਉਂਦੀ ਹੈ। ਕਾਰ ‘ਚ 1462 cc, K15B SMART HYBRID BS6 ਇੰਜਣ ਲੱਗਿਆ ਹੈ, ਜੋ 77 kW @ 6000 RPM ਤੇ 138 Nm @ 4400 RPM ਟਾਰਕ ਜਨਰੇਟ ਕਰਦਾ ਹੈ।
Download ABP Live App and Watch All Latest Videos
View In AppDATSUN GO+ ਦੀ ਕੀਮਤ 4,25,926 ਰੁਪਏ ਤੋਂ ਸ਼ੁਰੂ (ਦਿੱਲੀ ਐਕਸ ਸ਼ੋਅਰੂਮ) ਹੁੰਦੀ ਹੈ। ਇਸ ‘ਚ 7 ਸੀਟਿੰਗ ਕੈਪੇਸਟੀ ਹੈ। ਕਾਰ ‘ਚ 1.2 L 3-cylinder HR12 DE ਇੰਜਣ ਲੱਗਿਆ ਹੈ, ਜੋ 50kW (68Ps) @ 5000 rpm ਪਾਵਰ ਤੇ 104 @ 4000 rpm ਟਾਰਕ ਜਨਰੇਟ ਕਰਨ ਦੇ ਸਮਰੱਥ ਹੈ।
ਹੁੰਡਈ ਵੈਨਿਊ ਦੀ ਕੀਮਤ 699,200 ਰੁਪਏ ਤੋਂ ਸ਼ੁਰੂ ਹੈ। ਇਹ 5 ਸੀਟਰ ਕਾਰ ਹੈ। ਇਸ ਨੂੰ ਕੰਪੈਕਟਰ ਐੱਸਯੂਵੀ ਸੈਗਮੈਂਟ ‘ਚ ਮੰਨਿਆ ਜਾਂਦਾ ਹੈ। ਇਸ ‘ਚ ਪੈਟਰੋਲ ਤੋਂ ਲੈ ਕੇ ਡੀਜ਼ਲ ਇੰਜਣ ਤੱਕ ਦਾ ਆਪਸ਼ਨ ਦਿੱਤਾ ਗਿਆ ਹੈ।
Mahindra XUV300 ਨੂੰ 5 ਸਟਾਰ ਰੇਟਿੰਗ ਮਿਲੀ ਹੈ ਯਾਨੀ ਇਹ ਵੀ ਭਾਰਤ ਦੀ ਸਭ ਤੋਂ ਸੇਫ ਕਾਰਾਂ ਵਿੱਚੋਂ ਇੱਕ ਹੈ। ਇਸ ਕਾਰ ਦੀ ਪੂਣੇ ਐਕਸ- ਸ਼ੋਅਰੂਮ ਕੀਮਤ 7,95,963 ਰੁਪਏ ਹੈ। Mahindra XUV300 ‘ਚ 1.5 ਲੀਟਰ ਟਰਬੋ ਡੀਜ਼ਲ ਅਤੇ 1.2 ਲੀਟਰ ਟਰਬੋ ਪੈਟਰੋਲ ਇੰਜਣ ਵੀ ਹੈ।
ਟਾਟਾ ਪੰਚ (Tata Punch) ਨੂੰ ਹਾਲ ਹੀ ‘ਚ ਲਾਂਚ ਕੀਤਾ ਗਿਆ ਹੈ। ਇਸਦੀ ਕੀਮਤ 5.49 ਲੱਖ ਰੁਪਏ ਤੋਂ ਸ਼ੁਰੂ ਹੈ। Global NCAP ਨੇ ਇਸ ਨੂੰ 5 ਸਟਾਰ ਸੇਫਟੀ ਰੇਟਿੰਗ ਦਿੱਤੀ ਹੈ।
Tata Nexon ਦੀ ਸ਼ੁਰੂਆਤੀ ਕੀਮਤ 7.29 ਲੱਖ ਰੁਪਏ ਹੈ। ਕਾਰ ‘ਚ 1497cc ਤੱਕ ਦਾ ਇੰਜਣ ਹੈ। ਇਹ ਪੈਟਰੋਲ ਤੇ ਡੀਜ਼ਲ ਵੇਰੀਐਂਟ ‘ਚ ਆਉਂਦੀ ਹੈ। ਇਹ ਇੱਕ 5 ਸੀਟਰ SUV ਹੈ।
Renault Kiger ਦੀ ਕੀਮਤ 5.69 ਲੱਖ ਰੁਪਏ ਹੈ। ਇਸ ‘ਚ 999cc ਦਾ ਇੰਜਣ ਮਿਲਦਾ ਹੈ। ਇਹ ਕਈ ਕਲਰ ਵੇਰੀਐਂਟ ‘ਚ ਆਉਂਦੀ ਹੈ। ਇਹ ਇੱਕ 5 ਸੀਟਰ ਕਾਰ ਹੈ।