Delhi Weekend Curfew : ਕੇਜਰੀਵਾਲ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਅੱਜ ਲਏ ਇਹ ਵੱਡੇ ਫੈਸਲੇ
Delhi Weekend Curfew: ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਜਿਸ ਤੋਂ ਬਾਅਦ ਹੁਣ ਯੈਲੋ ਅਲਰਟ ਤੋਂ ਬਾਅਦ ਦਿੱਲੀ 'ਚ ਵੀਕੈਂਡ ਕਰਫਿਊ ਲਗਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਹੋਈ ਡੀਡੀਐਮਏ ਦੀ ਮੀਟਿੰਗ ਤੋਂ ਬਾਅਦ ਰਾਜ ਦੇ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸ਼ਨੀਵਾਰ ਤੇ ਐਤਵਾਰ ਨੂੰ ਦਿੱਲੀ 'ਚ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
Download ABP Live App and Watch All Latest Videos
View In Appਇਸ ਲਈ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲੋ, ਨਹੀਂ ਤਾਂ ਘਰ ਵਿਚ ਹੀ ਰਹੋ ਤੇ ਘਰ ਤੋਂ ਕੰਮ ਕਰੋ। ਉਨ੍ਹਾਂ ਦੱਸਿਆ ਕਿ ਸਰਕਾਰੀ ਦਫ਼ਤਰ 'ਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਹਰ ਕਿਸੇ ਨੂੰ ਦਫ਼ਤਰ ਆਉਣ ਦੀ ਮਨਾਹੀ ਹੋਵੇਗੀ। ਇਸ ਨਾਲ ਹੀ 50% ਕੰਮ ਘਰ ਤੋਂ ਪ੍ਰਾਈਵੇਟ ਦਫਤਰ 'ਚ ਕਰੋ।
ਇਸ ਨਾਲ ਹੀ ਬੱਸ ਅੱਡਿਆਂ ਅਤੇ ਮੈਟਰੋ ਸਟੇਸ਼ਨਾਂ 'ਤੇ ਲੰਬੀਆਂ ਲਾਈਨਾਂ ਨੂੰ ਖਤਮ ਕਰਨ ਲਈ ਬੱਸ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰ ਬਿਨਾਂ ਮਾਸਕ ਦੇ ਐਂਟਰੀ ਨਹੀਂ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਓਮੀਕਰੋਨ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਿੱਲੀ 'ਚ ਪਿਛਲੇ 8-10 ਦਿਨਾਂ 'ਚ ਲਗਪਗ 11,000 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਲਗਭਗ 350 ਮਰੀਜ਼ ਹਸਪਤਾਲ 'ਚ ਹਨ। ਸਿਰਫ 124 ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਅਤੇ 7 ਵੈਂਟੀਲੇਟਰ 'ਤੇ ਹਨ।ਦੱਸ ਦੇਈਏ ਕਿ ਯੈਲੋ ਅਲਰਟ 'ਚ ਸਕੂਲ-ਕਾਲਜ, ਸਿਨੇਮਾ ਹਾਲ, ਮਲਟੀਪਲੈਕਸ, ਬੈਂਕੁਏਟ ਹਾਲ, ਸਪਾ, ਜਿਮ, ਐਂਟਰਟੇਨਮੈਂਟ ਪਾਰਕ, ਸੱਭਿਆਚਾਰਕ ਅਤੇ ਖੇਡ ਗਤੀਵਿਧੀਆਂ 'ਤੇ ਪੂਰਨ ਪਾਬੰਦੀ ਹੈ।
ਕੀ ਖੁੱਲ੍ਹੇ ਰਹੇਗਾ : ਦੁਕਾਨਾਂ ਤੇ ਮਾਲ ਔਡ-ਈਵਨ ਆਧਾਰ 'ਤੇ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣਗੇ। ਵਿਆਹ ਸਮਾਗਮ ਤੇ ਅੰਤਿਮ ਸੰਸਕਾਰ 'ਚ ਸਿਰਫ਼ 20 ਲੋਕਾਂ ਨੂੰ ਹੀ ਇਜਾਜ਼ਤ ਹੋਵੇਗੀ। ਹਫ਼ਤਾਵਾਰੀ ਬਾਜ਼ਾਰ ਇਕ ਜ਼ੋਨ 'ਚ ਸਿਰਫ਼ ਇਕ ਹੀ ਖੁੱਲ੍ਹੇਗਾ, ਜਿਸ 'ਚ ਸਿਰਫ਼ 50 ਫ਼ੀਸਦੀ ਦੁਕਾਨਦਾਰਾਂ ਨੂੰ ਹੀ ਇਜਾਜ਼ਤ ਹੋਵੇਗੀ।ਧਾਰਮਿਕ ਸਥਾਨ ਖੁੱਲ੍ਹੇ ਰਹਿਣਗੇ ਪਰ ਸ਼ਰਧਾਲੂਆਂ ਦੇ ਦਾਖ਼ਲੇ 'ਤੇ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਸੈਲੂਨ ਖੁੱਲ੍ਹੇ ਰਹਿਣਗੇ। ਬਾਰ ਦੁਪਹਿਰ 12 ਵਜੇ ਤੋਂ ਰਾਤ 10 ਵਜੇ ਤਕ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ। ਰੈਸਟੋਰੈਂਟ 50 ਫੀਸਦੀ ਸਮਰੱਥਾ ਵਾਲੇ ਸਵੇਰੇ 8 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ।