Cars Under 15 Lakh Rupees: Voice-Assisted ਇਲੈਕਟ੍ਰਿਕ ਸਨਰੂਫ ਫੀਚਰ ਨਾਲ ਤੁਹਾਡੇ ਬਜਟ 'ਚ ਆ ਜਾਣਗੀਆਂ ਇਹ ਕਾਰਾਂ
ਟਾਟਾ ਪੰਚ 'ਚ ਵਾਇਸ ਅਸਿਸਟੇਡ ਇਲੈਕਟ੍ਰਿਕ ਸਨਰੂਫ ਦੀ ਵਿਸ਼ੇਸ਼ਤਾ ਦਿੱਤੀ ਗਈ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 6,12,990 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕਾਰ ਦੇ 25 ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ।
Download ABP Live App and Watch All Latest Videos
View In AppHyundai Exeter ਵਿੱਚ ਵਾਇਸ ਅਸਿਸਟੇਡ ਇਲੈਕਟ੍ਰਿਕ ਸਨਰੂਫ ਦੀ ਵਿਸ਼ੇਸ਼ਤਾ ਵੀ ਹੈ। ਇਸ ਦੇ ਲਈ ਇਹ ਕਾਰ ਮਲਟੀ-ਲੈਂਗਵੇਜ UI ਸਪੋਰਟ ਸਿਸਟਮ ਨਾਲ ਲੈਸ ਹੈ, ਜਿਸ ਦੇ ਜ਼ਰੀਏ ਇਹ ਕਾਰ 10 ਖੇਤਰੀ ਅਤੇ 2 ਅੰਤਰਰਾਸ਼ਟਰੀ ਭਾਸ਼ਾਵਾਂ 'ਚ ਕਮਾਂਡ ਲੈ ਸਕਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 6.13 ਲੱਖ ਰੁਪਏ ਤੋਂ ਸ਼ੁਰੂ ਹੋ ਕੇ 10.28 ਲੱਖ ਰੁਪਏ ਤੱਕ ਜਾਂਦੀ ਹੈ।
ਟਾਟਾ ਅਲਟਰੋਜ਼ ਵੀ ਇਸ ਫੀਚਰ ਨਾਲ ਬਾਜ਼ਾਰ 'ਚ ਮੌਜੂਦ ਹੈ। ਇਸ ਕਾਰ ਦੇ 32 ਵੇਰੀਐਂਟ ਭਾਰਤੀ ਬਾਜ਼ਾਰ 'ਚ ਉਪਲੱਬਧ ਹਨ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 6,64,900 ਰੁਪਏ ਤੋਂ ਸ਼ੁਰੂ ਹੁੰਦੀ ਹੈ।
Tata Nexon EV 'ਚ ਵੀ ਇਲੈਕਟ੍ਰਿਕ ਸਨਰੂਫ ਫੀਚਰ ਨੂੰ ਵਾਇਸ ਕਮਾਂਡ ਦੇ ਕੇ ਆਨ-ਆਫ ਕੀਤਾ ਜਾ ਸਕਦਾ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 14.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 19.49 ਲੱਖ ਰੁਪਏ ਤੱਕ ਜਾਂਦੀ ਹੈ।
ਇਹ ਫੀਚਰ Hyundai i20 N-Line 'ਚ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕਾਰ 'ਚ ਵਾਇਰਲੈੱਸ ਚਾਰਜਿੰਗ ਦੀ ਸਹੂਲਤ ਵੀ ਹੈ। ਇਸ ਹੁੰਡਈ ਕਾਰ ਦੀ ਐਕਸ-ਸ਼ੋਰੂਮ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 12.52 ਲੱਖ ਰੁਪਏ ਤੱਕ ਜਾਂਦੀ ਹੈ।