Tata, Hyundai, Maruti Suzuki ਤੇ Mahindra ਦੀਆਂ ਆ ਰਹੀਆਂ ਸ਼ਾਨਦਾਰ ਕਾਰਾਂ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਹਰ ਸੈਕਟਰ ਦੀ ਤਰ੍ਹਾਂ ਆਟੋ ਸੈਕਟਰ ਵੀ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਭਾਰਤ 'ਚ ਬਹੁਤ ਸਾਰੀਆਂ ਕਾਰਾਂ ਲਾਂਚ ਹੋਣ ਜਾ ਰਹੀਆਂ ਹਨ। Tata Motors, Hyundai, Maruti Suzuki ਤੇ Mahindra & Mahindra ਵਰਗੀਆਂ ਆਟੋਮੋਬਾਈਲ ਕੰਪਨੀਆਂ ਵੱਖ-ਵੱਖ ਸੈਗਮੈਂਟਸ ਦੀਆਂ ਕਾਰਾਂ ਲਾਂਚ ਕਰਨਗੀਆਂ। ਜਾਣੋ ਇਨ੍ਹਾਂ ਕਾਰਾਂ ਬਾਰੇ-
Download ABP Live App and Watch All Latest Videos
View In AppMaruti Suzuki ਦੀ ਅਪਕਮਿੰਗ ਕਾਰ: ਮਾਰੂਤੀ ਸੁਜ਼ੂਕੀ ਸਸਤੀ ਹੈਚਬੈਕ ਸੈਲੇਰੀਓ ਦਾ ਅਪਗ੍ਰੇਡ ਮਾਡਲ All New Maruti Suzuki Celerio ਆਉਣ ਵਾਲੇ ਦਿਨਾਂ 'ਚ ਲਾਂਚ ਕਰੇਗੀ। ਇਹ ਮਾਰੂਤੀ ਦੀ ਨੈਕਸ਼ਟ ਜੈਨਰੇਸ਼ਨ ਕਾਰ ਹੋਵੇਗੀ, ਜੋ ਬਿਹਤਰ ਫੀਚਰਸ ਤੇ ਸ਼ਾਨਦਾਰ ਲੁਕ ਨਾਲ ਲੈਸ ਹੋਵੇਗੀ। ਮਾਰੂਤੀ ਨੇ ਵੈਗਨਆਰ ਤੇ ਵਿਟਾਰਾ ਬ੍ਰੇਜ਼ਾ ਕਾਰਾਂ ਦਾ ਨੈਕਸ਼ਟ ਜੈਨਰੇਸ਼ਨ ਮਾਡਲ ਲਾਂਚ ਕੀਤੇ ਹਨ।
Tata ਦੀ ਅਪਕਮਿੰਗ ਕਾਰ: ਟਾਟਾ ਮੋਟਰਸ ਮਾਈਕ੍ਰੋ ਐਸਯੂਵੀ ਸੈਗਮੈਂਟ ਵਿੱਚ Tata Punch ਲਾਂਚ ਕਰੇਗੀ। ਟਾਟਾ ਮੋਟਰਸ ਨੇ Punch ਦੇ ਲੁਕ ਤੋਂ ਪਿਛਲੇ ਦਿਨੀਂ ਪਰਦਾ ਚੁੱਕਿਆ ਸੀ। ਇਸ ਕਾਰ ਦੀ ਫੀਚਰਸ ਡਿਟੇਲਸ ਵੀ ਕੁਝ ਦਿਨਾਂ 'ਚ ਸਾਹਮਣੇ ਆ ਸਕਦੀ ਹੈ। Tata Punch ਦਾ ਮੁਕਾਬਲਾ Maruti Ignis ਤੇ Mahindra KUV100 ਤੇ ਅਪਕਮਿੰਗ Hyundai Casper ਨਾਲ ਹੋਵੇਗਾ।
Hyundai ਦੀ ਅਪਕਮਿੰਗ ਕਾਰ: Hyundai ਮਾਈਕ੍ਰੋ ਐਸਯੂਵੀ ਸੈਗਮੈਂਟ 'ਚ Hyundai Casper ਲਾਂਚ ਕਰੇਗੀ। Hyundai Casper ਸ਼ਾਨਦਾਰ ਲੁਕ ਤੇ ਪਾਵਰਫੁੱਲ ਫੀਚਰਸ ਨਾਲ ਲੈਸ ਹੋਵੇਗੀ। ਇਹ ਕਾਰ ਮਾਰੂਤੀ ਸੁਜ਼ੂਕੀ ਇਗਨਿਸ ਤੇ ਅਪਕਮਿੰਗ ਟਾਟਾ ਪੰਚ ਵਰਗੀਆਂ ਕਾਰਾਂ ਦਾ ਮੁਕਾਬਲਾ ਕਰੇਗੀ।
Mahindra Upcoming Car Launch: ਮਹਿੰਦਰਾ ਐਂਡ ਮਹਿੰਦਰਾ ਨੈਕਸ਼ਟ ਜੈਨਰੇਸ਼ਨ All New Mahindra Scorpio ਪੇਸ਼ ਕਰੇਗੀ। ਇਹ ਬਿਹਤਰ ਲੁਕ ਤੇ ਲੇਟੈਸਟ ਫੀਚਰਸ ਨਾਲ ਲੈਸ ਹੋਵੇਗੀ। ਇਸ 'ਚ ਕਈ ਅਜਿਹੇ ਫੀਚਰਸ ਹੋਣਗੇ, ਜੋ ਲੋਕਾਂ ਨੂੰ ਇਸ ਰੇਂਜ ਦੀਆਂ ਹੋਰ ਕਾਰਾਂ 'ਚ ਦੇਖਣ ਨੂੰ ਨਹੀਂ ਮਿਲਦੇ।