ਮੇਡ ਇਨ ਇੰਡੀਆ e-Scooter: 1 ਮਹੀਨੇ 'ਚ ਰਿਕਾਰਡ ਤੋੜ ਬੁਕਿੰਗ, ਸਿੰਗਲ ਚਾਰਜ 'ਚ ਚੱਲੇਗਾ 160 ਕਿਲੋਮੀਟਰ
e-Bike Go ਨੇ ਦੋ ਮਹੀਨੇ ਪਹਿਲਾਂ ugged e-Bike ਨੂੰ ਲਾਂਚ ਕੀਤਾ ਸੀ। ਈ-ਬਾਈਕ ਗੋ ਮੁਤਾਬਕ, ਕੰਪਨੀ ਨੂੰ ਆਪਣੀ ਇਲੈਕਟ੍ਰਿਕ ਬਾਈਕ ਲਈ ਇੱਕ ਲੱਖ ਤੋਂ ਵੱਧ ਆਰਡਰ ਪ੍ਰਾਪਤ ਹੋਏ ਹਨ। ਕੰਪਨੀ ਹੁਣ ਤੱਕ 1 ਕਰੋੜ ਤੋਂ ਵੱਧ ਦਾ ਮੁਨਾਫਾ ਕਮਾ ਚੁੱਕੀ ਹੈ।
Download ABP Live App and Watch All Latest Videos
View In Appਕੰਪਨੀ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇਸ ਈ-ਬਾਈਕ ਨੂੰ ਵੇਚਣ ਦਾ ਟੀਚਾ ਰੱਖਿਆ ਹੈ। ਯਾਨੀ, ਉਹ ਆਉਣ ਵਾਲੇ ਮਹੀਨਿਆਂ ਵਿੱਚ 50,000 ਤੱਕ ਬੁਕਿੰਗ ਦਾ ਟੀਚਾ ਰੱਖਦੇ ਹਨ।
ਇਸ ਦੇ ਨਾਲ ਹੀ ਦੀਵਾਲੀ 2021 ਦੇ ਖਾਸ ਮੌਕੇ 'ਤੇ ਰਗਡ ਇਲੈਕਟ੍ਰਿਕ ਸਕੂਟਰ ਨੂੰ ਚਾਰ ਨਵੇਂ ਕਲਰ ਆਪਸ਼ਨ ਰੈੱਡ, ਬਲੂ, ਬਲੈਕ ਅਤੇ ਰਗਡ ਸਪੈਸ਼ਲ ਐਡੀਸ਼ਨ 'ਚ ਵੀ ਲਾਂਚ ਕੀਤਾ ਗਿਆ ਹੈ।
ਸਿੰਗਲ ਚਾਰਜ 'ਤੇ 160KM ਤੱਕ ਰੇਂਜ: ਰਗਡ ਬਾਈਕ ਇੱਕ ਮੇਡ-ਇਨ-ਇੰਡੀਆ ਇਲੈਕਟ੍ਰਿਕ ਬਾਈਕ ਈ-ਬਾਈਕ ਹੈ, ਜੋ 3KW ਮੋਟਰ ਦੁਆਰਾ ਸੰਚਾਲਿਤ ਹੈ। ਇਹ ਵੱਧ ਤੋਂ ਵੱਧ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦਾ ਹੈ।
2 x 2 kWh ਦੀ ਬੈਟਰੀ ਨੂੰ ਈ-ਬਾਈਕ ਦੇ ਅੰਦਰ ਬਦਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਇਸ ਨੂੰ ਲਗਪਗ 3.5 ਘੰਟਿਆਂ 'ਚ ਚਾਰਜ ਕਰ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਹ ਬਾਈਕ ਸਿੰਗਲ ਚਾਰਜ 'ਤੇ 160KM ਦੀ ਰੇਂਜ ਦਿੰਦੀ ਹੈ।
ਇਸ ਇਲੈਕਟ੍ਰਿਕ ਬਾਈਕ ਦੀ ਬਾਡੀ ਸਟੀਲ ਫਰੇਮ ਅਤੇ ਕ੍ਰੈਡਲ ਚੈਸਿਸ ਨਾਲ ਬਣੀ ਹੈ। ਇਸ ਵਿੱਚ 30 ਲੀਟਰ ਸਟੋਰੇਜ ਸਪੇਸ ਹੈ, ਜਦੋਂ ਕਿ ਉਤਪਾਦ ਵਿੱਚ 12 ਸਮਾਰਟ ਸੈਂਸਰ ਵੀ ਹਨ।
ਤੁਸੀਂ ਰਗਡ ਈ-ਬਾਈਕ ਨੂੰ 85,000 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਖਰੀਦ ਸਕਦੇ ਹੋ। ਇਸ ਦੀ ਕੀਮਤ ਐਕਸ-ਸ਼ੋਰੂਮ 1.05 ਲੱਖ ਰੁਪਏ ਤੱਕ ਜਾਂਦੀ ਹੈ। ਇਹ ਕੀਮਤਾਂ ਸਬਸਿਡੀ ਤੋਂ ਪਹਿਲਾਂ ਦੀਆਂ ਹਨ। ਇਸ ਦੀਆਂ ਕੀਮਤਾਂ ਵੱਖ-ਵੱਖ ਸੂਬਾ ਸਰਕਾਰਾਂ ਦੀ ਸਬਸਿਡੀ ਦੇ ਮੁਤਾਬਕ ਕੀਮਤਾਂ ਬਦਲ ਸਕਦੀਆਂ ਹਨ, ਜਿਸ ਨੂੰ ਦੋ ਰੂਪਾਂ G1 ਅਤੇ G1+ ਵਿੱਚ ਉਪਲਬਧ ਕਰਵਾਇਆ ਗਿਆ ਹੈ।