ਸ਼ਿਖਰ ਧਵਨ ਨੇ ਖਰੀਦੀ BMW ਦੀ ਸ਼ਾਨਦਾਰ ਕਾਰ, 3.3 ਸਕਿੰਟਾਂ ਵਿੱਚ ਫੜਦੀ ਹੈ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮਜ਼ਬੂਤ ਬੱਲੇਬਾਜ਼ ਸ਼ਿਖਰ ਧਵਨ ਨੇ ਹਾਲ ਹੀ ਵਿੱਚ ਇੱਕ ਬਿਲਕੁਲ ਨਵਾਂ BMW M8 ਕੂਪੇ ਖਰੀਦੀ ਹੈ। ਨਵੀਂ ਬੀਐਮਡਬਲਯੂ ਐਮ 8 ਕੂਪੇ ਪਿਛਲੇ ਸਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤੀ ਗਈ ਸੀ ਅਤੇ ਇਹ ਦੇਸ਼ ਵਿੱਚ ਵਿਕਣ ਵਾਲਾ ਸਭ ਤੋਂ ਦਮਦਾਰ ਕੂਪੇ ਮਾਡਲ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਇਸ ਕਾਰ ਨੂੰ 2021 ਕਾਰ ਐਂਡ ਬਾਈਕ ਅਵਾਰਡਸ ਵਿੱਚ ਪਰਫਾਰਮੈਂਸ ਕਾਰ ਆਫ ਦਿ ਈਅਰ ਦਾ ਖਿਤਾਬ ਦਿੱਤਾ ਗਿਆ।
Download ABP Live App and Watch All Latest Videos
View In Appਦੱਸ ਦਈਏ ਕਿ BMW M8 Coupe ਭਾਰਤ ਵਿੱਚ ਕਾਰਗੁਜ਼ਾਰੀ-ਸ਼੍ਰੇਣੀ ਔਡੀ RS7 ਸਪੋਰਟਬੈਕ ਅਤੇ ਚਾਰ ਦਰਵਾਜ਼ਿਆਂ ਵਾਲੀ Mercedes-AMG GT 63 Coupe ਨਾਲ ਮੁਕਾਬਲਾ ਕਰ ਰਹੀ ਹੈ। ਦਰਅਸਲ ਇਹ BMW 8 ਸੀਰੀਜ਼ ਗ੍ਰੈਨ ਕੂਪੇ ਦਾ ਐਮ ਪ੍ਰਫਾਰਮੈਂਸ ਵਰਜਨ ਹੈ।
ਦੋ-ਦਰਵਾਜ਼ਿਆਂ ਵਾਲੇ ਮਾਡਲ ਨੂੰ ਸਵੈਪੱਟ-ਬੈਕ ਹੈੱਡਲੈਂਪਸ, ਬੋਨਟ ਅਤੇ ਦਮਦਾਰ ਲਾਈਨਾਂ, ਚੌੜੀਆਂ ਕਿਡਨੀ ਗ੍ਰਿਲ ਅਤੇ ਪਾਸਿਆਂ 'ਤੇ ਐਰੋਡਾਇਨਾਮਿਕ ਕ੍ਰੀਜ਼ ਦਿੱਤੀ ਗਈ ਹੈ। ਕਾਰ ਦੇ ਸਪਲਿਟ ਟੇਲ ਲਾਈਟਸ ਦਿੱਤੀਆਂ ਗਈਆਂ ਹਨ, ਜਦੋਂ ਕਿ ਬੰਪਰ ਆਕਰਸ਼ਕ ਹੈ ਅਤੇ ਇਸਦੇ ਨਾਲ ਵੱਡੇ ਏਅਰ ਇਨਟੇਕ ਅਤੇ ਸਪੋਰਟੀ ਅਲਾਏ ਪਹੀਏ ਵੀ ਮਿਲਦੇ ਹਨ।
ਤੁਹਾਨੂੰ ਕਾਰ ਵਿੱਚ ਕਈ ਥਾਵਾਂ 'ਤੇ ਕਾਰਬਨ ਫਾਈਬਰ ਦਾ ਕੰਮ ਵੀ ਦੇਖਣ ਨੂੰ ਮਿਲੇਗਾ, ਖਾਸ ਕਰਕੇ ਕਾਰ ਦੀ ਛੱਤ 'ਤੇ। ਇਸ ਮਾਡਲ ਨੂੰ ਸਪੋਇਲਰ ਲਿਪ, ਐਮ ਸਪੈਸੀਫਿਕੇਸ਼ਨ ਦੇ ਨਾਲ ਰੀਅਰ ਡਿਫਿਊਜ਼ਰ ਅਤੇ ਡਬਲ ਫਲੋ ਐਗਜ਼ਾਸਟ ਸਿਸਟਮ ਦੇ ਨਾਲ ਦੋ ਟੇਲਪਾਈਪਸ ਦਿੱਤੀਆਂ ਗਈਆਂ ਹਨ।
ਬੀਐਮਡਬਲਯੂ ਇੰਡੀਆ ਵਲੋਂ ਪੇਸ਼ ਕੀਤੀ ਗਈ ਇਸ ਕਾਰ ਦੇ ਕੈਬਿਨ ਵਿੱਚ 10.25 ਇੰਚ ਦਾ ਇੰਫੋਟੇਨਮੈਂਟ ਸਿਸਟਮ, ਮੈਰੀਨੋ ਲੈਦਰ ਵਿੱਚ ਸੀਟਾਂ, ਅੰਬੀਨਟ ਲਾਈਟਿੰਗ, ਹਾਰਮੋਨ ਸਾਊਂਡ ਸਿਸਟਮ ਅਤੇ ਐਮ ਸਪੋਰਟ ਸੀਟਾਂ, ਵਾਇਰਲੈਸ ਚਾਰਜਿੰਗ, ਐਪਲ ਕਾਰਪਲੇ, ਬੀਐਮਡਬਲਯੂ ਡਿਸਪਲੇਅ ਕੀ, ਪਾਰਕ ਅਸਿਸਟ ਪਲੱਸ ਅਤੇ 12.3- ਇੰਚ ਇੰਸਟਰੂਮੈਂਟ ਸਮੇਤ ਕਈ ਫੀਚਰਸ ਦਿੱਤੇ ਗਏ ਹਨ।
ਕਾਰ ਦੇ ਨਾਲ 4.4-ਲੀਟਰ ਵੀ 8 ਟਵਿਨ-ਟਰਬੋਚਾਰਜਡ ਇੰਜਣ ਮਿਲਦਾ ਹੈ ਜੋ 592 ਬੀਐਚਪੀ ਅਤੇ 750 ਐਨਐਮ ਪੀਕ ਟਾਰਕ ਪੈਦਾ ਕਰਦਾ ਹੈ, ਜਿਸ ਨਾਲ 8-ਸਪੀਡ ਸਟੀਪਟ੍ਰੋਨਿਕ ਆਟੋਮੈਟਿਕ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਕਾਰ ਨੂੰ M-spec xDrive ਆਲ-ਵ੍ਹੀਲ ਡਰਾਈਵ ਸਿਸਟਮ ਵੀ ਮਿਲਿਆ ਹੈ, ਜਿਸ ਦੀ ਮਦਦ ਨਾਲ ਇਹ ਕਾਰ ਸਿਰਫ 3.3 ਸਕਿੰਟਾਂ ਵਿੱਚ 0-100 km / h ਦੀ ਰਫਤਾਰ ਫੜ ਸਕਦੀ ਹੈ।