Election Results 2024
(Source: ECI/ABP News/ABP Majha)
ਮੋਟਰਸਾਇਕਲਾਂ ਦੇ ਦੀਵਾਨਿਆਂ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਇਹ bike, ਦੇਖੋ ਪੂਰੀ ਸੂਚੀ
Royal Enfield Hunter 350 ਵਿੱਚ ਇੱਕ ਡਿਜੀ-ਐਨਾਲਾਗ ਇੰਸਟਰੂਮੈਂਟ ਕਲੱਸਟਰ ਹੈ। ਇਸ ਬਾਈਕ ਦੇ 8 ਕਲਰ ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ। ਇਸ ਪਾਵਰਫੁੱਲ ਬਾਈਕ ਦੀ ਐਕਸ-ਸ਼ੋਰੂਮ ਕੀਮਤ 1.50 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1.75 ਲੱਖ ਰੁਪਏ ਤੱਕ ਜਾਂਦੀ ਹੈ।
Download ABP Live App and Watch All Latest Videos
View In Appਰਾਇਲ ਐਨਫੀਲਡ ਕਲਾਸਿਕ 350 ਦੀ ਬਾਲਣ ਸਮਰੱਥਾ 13 ਲੀਟਰ ਹੈ। ਇਹ ਬਾਈਕ 6100 rpm 'ਤੇ 20.2 bhp ਦੀ ਪਾਵਰ ਅਤੇ 4000 rpm 'ਤੇ 27 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 2,24,755 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਹਾਰਲੇ-ਡੇਵਿਡਸਨ X440 ਦੀ ਈਂਧਨ ਇਕਾਨਮੀ 35 ਕਿਲੋਮੀਟਰ/ਲੀਟਰ ਹੈ। ਇਹ ਬਾਈਕ 6000 rpm 'ਤੇ 27 bhp ਦੀ ਪਾਵਰ ਅਤੇ 4000 rpm 'ਤੇ 38 Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ਹਾਰਲੇ-ਡੇਵਿਡਸਨ ਬਾਈਕ ਦੀ ਐਕਸ-ਸ਼ੋਰੂਮ ਕੀਮਤ 2,39,500 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸੁਰੱਖਿਆ ਲਈ ਬਜਾਜ ਡੋਮਿਨਾਰ 400 'ਚ ਡਿਊਲ ਚੈਨਲ ABS, ਫੁੱਲ LED ਹੈੱਡਲੈਂਪ ਲਗਾਇਆ ਗਿਆ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 2.3 ਲੱਖ ਰੁਪਏ ਹੈ।
TVS ਰੇਡਰ 5.9 ਸੈਕਿੰਡ ਵਿੱਚ 0 ਤੋਂ 60 kmph ਦੀ ਰਫਤਾਰ ਫੜਨ ਦੇ ਸਮਰੱਥ ਹੈ। ਇਸ ਬਾਈਕ 'ਚ ਰਿਵਰਸ LCD ਡਿਜੀਟਲ ਕਲੱਸਟਰ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 95,219 ਰੁਪਏ ਤੋਂ ਸ਼ੁਰੂ ਹੋ ਕੇ 1.03 ਲੱਖ ਰੁਪਏ ਤੱਕ ਹੈ।